ਫਤਹਿਗੜ੍ਹ ਸਾਹਿਬ – : ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੇ ਉੱਤੇ ਸ. ਰਣਧੀਰ ਸਿੰਘ ਚੀਮਾਂ ਵੱਲੋ ਲਾਏ ਗਏ ਨਿਰਆਧਾਰ ਦੋਸ਼ ਕਿ ਸ. ਮਾਨ ਨੇ ਗੁਰਦੁਆਰਾਂ ਚੋਣਾਂ ਵਿਚ ਸ਼ਰਾਬ ਵੰਡੀ ਹੈ ਦੇ ਸੱਚ ਨੂੰ ਸਾਹਮਣੇ ਲਿਆਉਣ ਲਈ ਬਾਦਲ ਹਕੂਮਤ ਇਸ ਦੀ ਸੀ.ਬੀ.ਆਈ.ਤੋ ਨਿਰਪੱਖ ਜਾਚ ਕਰਵਾਉਣ ਦਾ ਉਚੇਚੇ ਤੌਰ ਤੇ ਪ੍ਰਬੰਧ ਕਰੇ ਤਾ ਕਿ ਸਿੱਖ ਕੌਮ ਝੂਠ ਅਤੇ ਸੱਚ ਦੀ ਅਗਵਾਈ ਕਰਨ ਵਾਲੀ ਸਿੱਖ ਲੀਡਰਸਿਪ ਦਾ ਨਿਖੇੜਾ ਕਰ ਸਕੇ । ਉਹਨਾ ਕਿਹਾ ਕਿ ਸੀਸੇ ਦੇ ਮਹਿਲਾਂ ਵਿਚ ਰਹਿਣ ਵਾਲੇ ਲੋਕ ਦੂਸਰਿਆਂ ਦੇ ਘਰਾ ਉਤੇ ਪੱਥਰ ਨਹੀ ਮਾਰਦੇ ਹੁੰਦੇ । ਸਿੱਖੀ ਸਿਧਾਤਾਂ ਨੂੰ ਤਿਲਾਂਜਲੀ ਦੇਕੇ ਅਜਿਹੇ ਦੋਸ਼ ਲਾਉਣ ਤੋ ਪਹਿਲੇ ਸ. ਚੀਮਾਂ ਆਪਣੇ ਹੁਣ ਤੱਕ ਦੇ ਕਿਰਦਾਰ ਤੇ ਅਮਲਾਂ ਉਤੇ ਝਾਤੀ ਜਰੂਰ ਮਾਰ ਲੈਣੀ ਚਾਹੀਦੀ ਸੀ । ਅਸੀ ਗੁਰਸਿੱਖੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਾਂ । ਅਸੀ ਕਿਸੇ ਤਰ੍ਹਾ ਦੀ ਸਿਆਸੀ ਹਾਰ ਨੂੰ ਤਾ ਕੁਝ ਸਮੇ ਲਈ ਪ੍ਰਵਾਨ ਕਰ ਸਕਦੇ ਹਾ ਪਰ ਇਖਲਾਕੀ ਅਤੇ ਆਤਮਿਕ ਹਾਰ ਸਾਨੂੰ ਕਦਾਚਿੱਤ ਪ੍ਰਵਾਨ ਨਾ ਹੈ ਨਾ ਹੋਵੇਗੀ । ਉਹਨਾ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਜੋ ਬਾਦਲ ਦਲੀਏ ਅਮ੍ਰਿੰਤਧਾਰੀ ਹੋਕੇ ਵੀ ਸਰੇਆਮ ਕੁਰਹਿਤਾਂ ਕਰਦੇ ਆ ਰਹੇ ਹਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਾਨ-ਸਨਮਾਨ ਨੂੰ ਠੇਸ ਪਹੁੰਚਾਕੇ ਸਿੱਖੀ ਦੀ ਤੌਹੀਨ ਕਰਦੇ ਆ ਰਹੇ ਹਨ ਅਜਿਹੇ ਮਨਮੁੱਖਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸੱਦਕੇ ਸਿੱਖੀ ਸਿਧਾਤਾਂ ਅਨੁਸਾਰ ਕਾਰਵਾਈ ਕਰਨ ।
ਸ. ਮਾਨ ਨੇ ਅੱਜ ਤੋ ਤਿੰਨ ਦਿਨਾਂ ਲਈ ਪੰਜਾਬ ਵਿਧਾਨ ਸਭਾ ਦੇ ਸੁਰੂ ਹੋਏ ਸੈਸਨ ਦੌਰਾਨ ਕਾਂਗਰਸ ਜਮਾਤ ਵੱਲੋ ਉਠਾਏ ਜਾ ਰਹੇ ਮੁੱਦਿਆਂ ਵਿਚ ਪੁਲਿਸ, ਗੁਰਦੁਆਰਾਂ ਚੋਣ ਕਮਿਸ਼ਨ ਅਤੇ ਬਾਦਲ ਹਕੂਮਤ ਵੱਲੋ ਕੀਤੀਆ ਗਈਆ ਧਾਂਦਲੀਆ, ਬੂਥਾਂ ਉਤੇ ਕਬਜੇ ਕਰਕੇ ਜਾਅਲੀ ਵੋਟਾਂ ਭੁਗਤਾਉਣ ਦੇ ਅਤਿ ਗੰਭੀਰ ਮੁੱਦੇ ਉਤੇ ਇਸ ਮੋਕੇ ਤੇ ਕਾਂਗਰਸ ਵੱਲੋ ਕੋਈ ਗੱਲ ਨਾ ਕਰਨ ਦਾ ਵਰਤਾਰਾ ਇਸ ਗੱਲ ਨੂੰ ਪ੍ਰਤੱਖ ਕਰਦਾ ਹੈ ਕਿ ਕਾਂਗਰਸ, ਬਾਦਲ ਦਲ ਅਤੇ ਭਾਜਪਾ ਦੀਆ ਪਾਰਟੀਆਂ ਗੁਰਦੁਆਰਾਂ ਚੋਣਾਂ ਵਿਚ ਖ਼ਾਲਿਸਤਾਨੀਆਂ ਵਿਰੁੱਧ ਘਿਓ-ਖਿਚੜੀ ਸਨ । ਇਸ ਕਰਕੇ ਹੀ ਕਾਂਗਰਸ ਜਮਾਤ ਇਸ ਅਤਿ ਗੰਭੀਰ ਮੁੱਦੇ ਨੂੰ ਪੰਜਾਬ ਵਿਧਾਨ ਸਭਾ ਦੇ ਸੈਸਨ ਦੇ ਦੌਰਾਨ ਉਠਾਉਣ ਤੋ ਭੱਜ ਰਹੀ ਹੈ । ਦੂਸਰਾ ਇਹਨਾ ਜਮਾਤਾ ਨੇ ਸਿੱਖ ਕੌਮ ਦੀ ਪਾਰਲੀਆਮੈਟ ਵਿਚ ਖ਼ਾਲਿਸਤਾਨੀਆਂ ਦੀ ਆਮਦ ਨੂੰ ਰੋਕਣ ਲਈ ਹੀ ਸਾਡੇ ਵਿਰੁੱਧ ਜਾਕੇ ਬਾਦਲ ਦਲੀਆਂ ਨੂੰ ਸਰੇਆਮ ਵੋਟਾਂ ਪਾਈਆ । ਹੁਣ ਜਦੋ ਕਾਂਗਰਸ, ਬਾਦਲ ਦਲੀਆ ਅਤੇ ਭਾਜਪਾ ਦੀ ਇਹ ਸਿੱਖ ਵਿਰੋਧੀ ਸਾਝੀ ਸਾਜਿਸ ਸਾਹਮਣੇ ਆ ਗਈ ਹੈ ਤਾ ਉਪਰੋਕਤ ਤਿੰਨਾਂ ਜਮਾਤਾ ਵਿਚ ਬੈਠੇ ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਇਹਨਾ ਸਾਜਿਸਕਾਰੀਆ ਦੇ ਚੁਗਲ ਵਿਚੋ ਨਿਕਲਕੇ ਸਰਬੱਤ ਦਾ ਭਲਾ ਲੋੜਨ ਵਾਲੀ ਇਨਸਾਨੀਅਤ ਪੱਖੀ ਸਿੱਖ ਸੋਚ ਉਤੇ ਪਹਿਰਾ ਵੀ ਦੇਣ ਅਤੇ ਸਮੁੱਚੇ ਸਿੱਖ ਵਿਧਾਨਕਾਰ ਗੁਰਦੁਆਰਾਂ ਚੋਣਾਂ ਵਿਚ ਹੋਈਆ ਧਾਂਦਲੀਆ ਦੇ ਮੁੱਦੇ ਤੇ ਖੁੱਲ੍ਹੀ ਬਹਿਸ ਕਰਨ ਤਾ ਕਿ ਸਿੱਖ ਕੌਮ ਸਾਹਮਣੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ ।