ਮੁੰਬਈ- ਯੌਰਪ ਦੇ ਦੇਸ਼ਾਂ ਦੀ ਆਰਥਿਕ ਮੰਦਹਾਲੀ ਅਤੇ ਸਟੇਟ ਬੈਂਕ ਆਫ਼ ਇੰਡੀਆ ਦੀ ਰੇਟਿੰਗ ਡਿੱਗਣ ਨਾਲ ਬੰਬੇ ਸਟਾਕ ਐਕਸਚੇਂਜ ਤੇ ਬੁਰਾ ਪ੍ਰਭਾਵ ਪਿਆ ਹੈ। ਕਲ੍ਹ ਸ਼ੇਅਰ ਮਾਰਕਿਟ 16000 ਤੋਂ ਵੀ ਹੇਠਾਂ ਚਲੀ ਗਈ।ਇਸ ਸਾਲ ਵਿੱਚ ਸ਼ੇਅਰ ਬਾਜ਼ਾਰ ਵਿੱਚ 20% ਦੀ ਗਿਰਾਵਟ ਆ ਚੁੱਕੀ ਹੈ। ਪਿੱਛਲੇ ਤਿੰਨ ਮਹੀਨਿਆਂ ਵਿੱਚ ਇਹ ਸੱਭ ਤੋਂ ਵੱਧ ਗਿਰਾਵਟ ਵੇਖੀ ਗਈ।
ਭਾਰਤ ਦੇ ਵੱਡੇ ਬੈਂਕ ਸਟੇਟ ਬੈਂਕ ਆਫ਼ ਇੰਡੀਆ ਦੀ ਕਰੈਡਿਟ ਰੇਟਿੰਗ ਘੱਟਣ ਨਾਲ ਉਸ ਦੇ ਸ਼ੇਅਰਾਂ ਤੇ ਬੁਰਾ ਪ੍ਰਭਾਵ ਪਿਆ ਹੈ ਜਿਸ ਨਾਲ ਮਾਰਕਿਟ ਵਿੱਚ ਵੀ ਮੰਦੀ ਦਾ ਅਸਰ ਦਿਸਿਆ। ਨਿਵੇਸ਼ ਏਜੰਸੀ ਮੂਡੀ ਨੇ ਐਸਬੀਆਈ ਦੀ ਰੇਟਿੰਗ ਸੀ ਤੋਂ ਘਟਾ ਕੇ ਡੀ ਪਲਸ ਕਰ ਦਿੱਤੀ ਹੈ। ਇਸ ਕਰਕੇ ਸਟੇਟ ਬੈਂਕ ਆਫ਼ ਇੰਡੀਆ ਦੇ ਸ਼ੇਅਰਾਂ ਵਿੱਚ ਭਾਰੀ ਗਿਰਾਵਟ ਆਈ ਹੈ। ਕਾਫ਼ੀ ਅਰਸੇ ਬਾਅਦ ਸ਼ੇਅਰ ਬਾਜ਼ਾਰ 16000 ਤੋਂ ਵੀ ਹੇਠਾਂ ਆ ਗਿਆ ਹੈ ਜਿਸਦਾ ਨਿਵੇਸ਼ਕਾਂ ਤੇ ਬੁਰਾ ਅਸਰ ਪੈ ਸਕਦਾ ਹੈ।