ਕਾਬੁਲ- ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਦੀ ਹੱਤਿਆ ਦੀ ਸਾਜਿਸ਼ ਕਰਨ ਦਾ ਪਰਦਾ ਫਾਸ਼ ਹੋਇਆ। ਅਫ਼ਗਾਨਿਸਤਾਨ ਦੀ ਖੁਫ਼ੀਆ ਏਜੰਸੀ ਨੇ ਇਸ ਸਬੰਧ ਵਿੱਚ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਸ਼ਟਰਪਤੀ ਦਾ ਸੁਰੱਖਿਆ ਕਰਮਚਾਰੀ ਵੀ ਇਸ ਵਿੱਚ ਸ਼ਾਮਿਲ ਹੈ।
ਅਫ਼ਗਾਨਿਸਤਾਨ ਦੇ ਰਾਸ਼ਟਰੀ ਸੁਰੱਖਿਆ ਵਿਭਾਗ ਦੇ ਇੱਕ ਬੁਲਾਰੇ ਮਸ਼ਾਲ ਦਾ ਕਹਿਣਾ ਹੈ, “ ਇੱਕ ਖਤਰਨਾਕ ਅਤੇ ਪੜ੍ਹਿਆ-ਲਿਖਿਆ ਗਰੁੱਪ, ਜਿਸ ਵਿੱਚ ਅਧਿਆਪਕ ਅਤੇ ਵਿਦਿਆਰਥੀ ਸ਼ਾਮਿਲ ਹਨ, ਰਾਸ਼ਟਰਪਤੀ ਕਰਜ਼ਈ ਨੂੰ ਮਾਰਨਾ ਚਾਹੁੰਦਾ ਸੀ।” ਉਨ੍ਹਾਂ ਇਹ ਵੀ ਕਿਹਾ ਕਿ ਬਦਕਿਸਮਤੀ ਨਾਲ ਰਾਸ਼ਟਰਪਤੀ ਦਾ ਸੁਰੱਖਿਆ ਗਾਰਡ ਵੀ ਉਨ੍ਹਾਂ ਨਾਲ ਮਿਲਿਆ ਹੋਇਆ ਸੀ। ਮਸ਼ਾਲ ਦਾ ਕਹਿਣਾ ਹੈ ਕਿ ਇਨ੍ਹਾਂ ਵਿਚੋਂ ਕੁਝ ਦਾ ਸਬੰਧ ਅਲਕਾਇਦਾ ਅਤੇ ਹਕਾਨੀ ਸੰਗਠਨਾਂ ਨਾਲ ਹੈ, ਜਿਨ੍ਹਾਂ ਦੇ ਟਿਕਾਣੇ ਅਫ਼ਗਾਨਿਸਤਾਨ ਦੀ ਸੀਮਾ ਤੇ ਉਤਰੀ ਵਜ਼ੀਰਸਤਾਨ ਵਿੱਚ ਹਨ। ਕਰਜ਼ਈ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਹੁਣ ਤੱਕ ਤਿੰਨ ਵਾਰ ਉਨ੍ਹਾਂ ਦੀ ਜਾਨ ਲੈਣ ਦਾ ਯਤਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਭਰਾ ਅਤੇ ਕਈ ਹੋਰ ਨਜ਼ਦੀਕੀ ਸਾਥੀਆਂ ਦੀ ਹੱਤਿਆ ਕੀਤੀ ਗਈ ਹੈ