ਵਾਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਵਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਾਕਿ ਸੈਨਾ ਦੇ ਅੱਤਵਾਦੀਆਂ ਨਾਲ ਸਬੰਧ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਸੈਨਾ ਦੇ ਇਸ ਰਵਈਏ ਨਾਲ ਪਾਕਿਸਤਾਨ ਸਮੇਤ ਪੂਰੇ ਇਲਾਕੇ ਲਈ ਖਤਰਾ ਪੈਦਾ ਹੋ ਗਿਆ ਹੈ।
ਓਬਾਮਾ ਨੇ ਪਾਕਿਸਤਾਨ ਦੀ ਅਲੋਚਨਾ ਕਰਦੇ ਹੋਏ ਇਹ ਵੀ ਮੰਨਿਆ ਕਿ ਅੱਤਵਾਦ ਦੇ ਖਿਲਾਫ਼ ਇਸ ਲੜਾਈ ਵਿੱਚ ਅਮਰੀਕਾ ਨੂੰ ਪਾਕਿਸਤਾਨ ਦਾ ਸਹਿਯੋਗ ਮਿਲਦਾ ਰਿਹਾ ਹੈ ਅਤੇ ਪਾਕਿਸਤਾਨ ਦਾ ਆਪਣਾ ਮਹੱਤਵ ਹੈ। ਪਾਕਿ ਸੈਨਾ ਦੀ ਅਲੋਚਨਾ ਕਰਦੇ ਹੋਏ ਉਨ੍ਹਾਂ ਨੇ ਇਹ ਵੀ ਕਿਹਾ ਕਿ ਅਮਰੀਕਾ ਨੂੰ ਪਾਕਿ ਸੈਨਾ ਅਤੇ ਖੁਫ਼ੀਆ ਏਜੰਸੀਆਂ ਦੇ ਦਹਿਸ਼ਤਗਰਦਾਂ ਨਾਲ ਸਬੰਧਾਂ ਤੋਂ ਸਮਸਿਆ ਹੈ। ਓਬਾਮਾ ਨੇ ਇਹ ਵੀ ਕਿਹਾ ਕਿ ਯੌਰਪ ਵਿੱਚ ਅਰਥਵਿਵਸਥਾ ਤੇ ਮੰਡਰਾ ਰਹੇ ਖ਼ਤਰੇ ਦਾ ਅਸਰ ਅਮਰੀਕਾ ਤੇ ਵੀ ਪਵੇਗਾ। ਇਸ ਲਈ ਅਜਿਹੇ ਹਾਲਾਤ ਦੌਰਾਨ ਇਹ ਜਰੂਰੀ ਹੈ ਕਿ ਸੰਸਦ ਉਨ੍ਹਾਂ ਦੁਆਰਾ ਪੇਸ਼ ਕੀਤਾ ਗਿਆ 447 ਬਿਲੀਅਨ ਡਾਲਰ ਦਾ ਜਾਬਸ ਬਿੱਲ ਪਾਸ ਕਰੇ। ਉਨ੍ਹਾਂ ਇਹ ਵੀ ਕਿਹਾ ਕਿ ਸਾਡੀ ਅਰਥਵਿਵਸਥਾ ਨੂੰ ਇਸ ਸਮੇਂ ਸੁਧਾਰ ਦੀ ਜਰੂਰਤ ਹੈ।