ਪੈਰਿਸ,(ਸੁਖਵੀਰ ਸਿੰਘ ਸੰਧੂ) – ਇਥੇ ਪਿਛਲੇ ਹਫਤੇ ਵੀਰਵਾਰ ਦੀ ਸ਼ਾਮ ਨੂੰ ਰਜਿੰਦਰ ਸਿੰਘ (ਬੱਬੂ) ਨਾਂ ਦਾ ਲੜਕਾ ਜਿਹੜਾ ਪੰਜਾਬ ਤੋਂ ਟਾਂਡੇ ਕੋਲ ਡੁਮਾਣੇ ਪਿੰਡ ਦਾ ਸੀ,ਜਦੋ ਉਹ ਕੰਮ ਤੋਂ ਘਰ ਨੂੰ ਵਾਪਸ ਆ ਰਿਹਾ ਸੀ, ਤਾਂ ਅੰਡਰਗਰਾਉਡ ਮੈਟਰੋ ਦੇ ਕਰੀਮੇ ਨਾਂ ਦੇ ਸ਼ਟੇਸ਼ਨ ਤੇ ਇੱਕ ਅਣਜਾਣ ਲੜਕੀ ਦੀ ਚੋਰਾਂ ਕੋਲੋ ਮੱਦਦ ਕਰਦੇ ਵਕਤ ਅਰਬੀ ਮੂਲ ਦੇ ਆਦਮੀ ਨੇ ਬੱਬੂ ਨੂੰ ਧੱਕਾ ਮਾਰ ਕੇ ਮੈਟਰੋ ਦੀ ਬਿਜਲੀ ਵਾਲੀ ਲਾਈਨ ਤੇ ਸੁੱਟ ਦਿੱਤਾ ਸੀ।ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ।ਕੱਲ ਫਰਾਂਸ ਦੇ ਦੋ ਮਨਿਸਟਰ ਇਥੋਂ ਦੇ ਕੁਝ ਸਿੱਖ ਲੀਡਰ ਤੇ ਦੋਸਤ ਮਿੱਤਰ ਉਸ ਸਟੇਸ਼ਨ ਤੇ ਵਿਛੜੀ ਰੂਹ ਨੂੰ ਸ਼ਰਦਾ ਦੇ ਫੁੱਲ ਭੇਂਟ ਕਰਨ ਲਈ ਗਏ। ਇਸ ਮੌਕੇ ਤੇ ਫਰਾਂਸ ਦੇ ਕਲਚਰ ਮਨਿਸਟਰ ਫਰੈਡਿਰਿੱਕ ਮਿਤਰਾਂ ਨੇ ਸ਼ਰਧਾਜਲੀ ਭੇਂਟ ਕਰਦਿਆਂ ਕਿਹਾ,ਇੱਕ ਸਿੱਧਾ ਸਾਦਾ ਆਦਮੀ ਆਪਣੇ ਦੇਸ਼ ਲਈ ਕਲਚਰ ਲਈ ਹਮਦਰਦ, ਬਹਾਦਰ ਵਧੀਆ ਭਾਰਤੀ ਹੋਣ ਦੀ ਮਿਸਾਲ ਪੇਸ਼ ਕਰ ਗਿਆ ਹੈ।ਟਰਾਸਪੋਰਟ ਮਨਿਸਟਰ ਚੈਰੀ ਮਾਰਿਨੀ ਨੇ ਕਿਹਾ ਕਿ ਉਹ ਇੱਕ ਹੀਰੋ ਸੀ ਤੇ ਹੀਰੋ ਦੀ ਜਿਦੰਗੀ ਜਿਉਣ ਦਾ ਢੰਗ ਦੱਸ ਗਿਆ ਹੈ।ਇਥੇ ਇਹ ਵੀ ਵਰਨਣ ਯੋਗ ਹੈ ਕਿ ਉਹ ਅਰਬੀ ਮੂਲ ਦਾ ਮੁਜ਼ਰਮ ਜਿਹੜਾ ਮੌਕੇ ਤੇ ਫਰਾਰ ਹੋ ਗਿਆ ਸੀ। ਪੁਲੀਸ ਨੇ ਕੱਲ ਦੁਪਿਹਰ ਬਾਅਦ ਪੈਰਿਸ ਦੇ ਪੀਗਾਲ ਨਾਂ ਦੇ ਇਲਾਕੇ ਦੀ ਇੱਕ ਕੌਫੀਬਾਰ ਵਿੱਚੋ ਗ੍ਰਿਫਤਾਰ ਕਰ ਲਿਆ ਹੈ।ਉਹ ਮਿਸਰ ਦੇਸ ਦਾ 22 ਸਾਲਾਂ ਦਾ ਲੜਕਾ ਹੈ।ਹੇਰਾਨੀ ਜਨਕ ਗੱਲ ਇਹ ਵੀ ਹੈ ਕਿ ਹਾਲੇ ਤੱਕ ਉਹ ਲੜਕੀ ਪੁਲੀਸ ਕੋਲ ਪੇਸ਼ ਨਹੀ ਹੋਈ।ਇਥੇ ਇਹ ਵੀ ਦੱਸਣ ਯੋਗ ਹੈ ਕਿ ਪੈਰਿਸ ਦੀਆ ਮਸ਼ਹੂਰ ਅਖਬਾਰਾਂ ਨੇ ਬੜੇ ਫਖਰ ਨਾਲ ਅੱਜ ਇਹ ਹੈਡ ਲਾਈਨ ਤਹਿਤ ਖਬਰ ਨਸ਼ਰ ਕੀਤੀ ਹੈ।(ਮੈਟਰੋ ਦੇ ਹੀਰੋ ਬੱਬੂ ਦਾ ਕਾਤਲ ਗ੍ਰਿਫਤਾਰ)ਖਬਰ ਲਿਖਣ ਤੱਕ ਇਹ ਵੀ ਪਤਾ ਲੱਗਿਆ ਹੈ ਕਿ ਇਸ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਜਾਣ ਦਾ ਖਰਚਾ ਇਥੋਂ ਦਾ ਟਰਾਸਪੋਰਟ ਮਹਿਕਮਾ ਦੇਵੇਗਾ ।
ਰਜਿੰਦਰ ਸਿੰਘ (ਬੱਬੂ) ਨਾਂ ਦੇ ਲੜਕੇ ਨੇ ਬਹਾਦਰੀ ਦੀ ਮਿਸਾਲ ਦੇ ਕੇ ਪੈਰਿਸ ਵਿੱਚ ਪੰਜਾਬੀਆ ਦਾ ਨਾਂ ਉਚਾ ਕੀਤਾ।
This entry was posted in ਅੰਤਰਰਾਸ਼ਟਰੀ.