ਮੁੰਬਈ- ਬਾਲੀਵੁੱਡ ਦੀ ਸੱਭ ਦੇ ਦਿਲਾਂ ਤੇ ਰਾਜ ਕਰਨ ਵਲੀ ਹੀਰੋਇਨ ਪ੍ਰਿਅੰਕਾ ਚੋਪੜਾ ਨੂੰ ਪੀਪਲ ਮੈਗਜ਼ੀਨ ਨੇ ਭਾਰਤ ਦੀ ਸੱਭ ਤੋਂ ਸਲੀਕੇ ਨਾਲ ਕਪੜੇ ਪਹਿਨਣ ਵਾਲੀ ਸੈਲੀਬਰਿਟੀ ਦਸਿਆ ਹੈ।
ਪ੍ਰਿਅੰਕਾ ਨੇ ਕਿਹਾ ਕਿ ਉਸ ਦੀ ਵੱਖਰੀ ਪਛਾਣ ਬਣਾਉਣ ਵਾਲਾ ਸੱਭ ਤੋਂ ਸਪੈਸ਼ਲ ਸਟਾਈਲ ਉਸ ਦਾ ਸੈਲਫ਼ ਕਾਨੀਫੀਡੈਂਸ ਹੈ। ਸਾਬਕਾ ਮਿਸ ਵਰਲਡ ਨੇ ਕਿਹਾ ਕਿ ਉਸ ਨੇ ਕਦੇ ਇਹ ਨਹੀਂ ਸੀ ਸੋਚਿਆ ਕਿ ਉਹ ਇਹ ਖਿਤਾਬ ਹਾਸਿਲ ਕਰੇਗੀ। ਪ੍ਰਿਅੰਕਾ ਨੇ ਕਿਹਾ ਕਿ ਉਹ ‘ਬੈਸਟ ਡਰੈਸਡ ਸੈਲੀਬਰਿਟੀ’ ਦਾ ਐਵਾਰਡ ਪ੍ਰਾਪਤ ਕਰਕੇ ਬਹੁਤ ਖੁਸ਼ ਹੈ।