ਫਤਹਿਗੜ੍ਹ ਸਾਹਿਬ-: ਚੱਪੜ ਚਿੜੀ (ਮੋਹਾਲੀ) ਦਾ ਇਲਾਕਾ ਪਹਿਲੇ ਸਿੱਖ ਰਾਜ ਨੂੰ ਸਥਾਪਿਤ ਕਰਨ ਵਾਲੇ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਮਹਾਨ ਕਾਰਨਾਮਿਆ, ਕੁਰਬਾਨੀਆਂ ਵੱਲ ਸਪੱਸਟ ਇਸਾਰਾਂ ਕਰਦਾ ਹੈ । ਦੂਸਰਾ ਮੋਹਾਲੀ ਦੇ ਨਾਲ ਲੱਗਦੇ ਇਲਾਕੇ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਵੱਲੋ ਜਾਬਰ ਮੁਗਲਾਂ ਨੂੰ ਸਬਕ ਸਿਖਾਉਦੇ ਹੋਏ ਸਿੱਖ ਕੌਮ ਦੀ ਅਣਖ-ਗੈਰਿਤ ਨੂੰ ਦੁਨੀਆ ਵਿਚ ਜਿਵੇ ਕਾਇਮ ਰੱਖਿਆ, ਇਹ ਵਰਤਾਰਾ ਆਪਣੇ ਕੌਮੀ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਨੂੰ ਹਰ ਪਲ ਯਾਦ ਰੱਖਣ ਅਤੇ ਉਹਨਾ ਦੀ ਸਖਸੀਅਤ ਨੂੰ ਸਦਾ ਹੀ ਸਤਿਕਾਰ ਦੇਣ ਦੀ ਮੰਗ ਕਰਦਾ ਹੈ । ਪਰ ਸ. ਪਰਕਾਸ ਸਿੰਘ ਬਾਦਲ ਵੱਲੋ ਸਿੱਖ ਕੌਮ ਦੇ ਉਸ ਮਹਾਨ ਨਾਇਕ ਨੂੰ ਨਜ਼ਰ ਅੰਦਾਜ ਕਰਕੇ ਮੋਹਾਲੀ ਏਅਰ ਪੋਰਟ ਦਾ ਨਾਮ ਭਗਤ ਸਿੰਘ ਦੇ ਨਾਮ ਉਤੇ ਰੱਖਕੇ ਅਤੇ ਇਸ ਮੌਕੇ ਉਤੇ ਸਿੱਖ ਕੌਮ ਦੀ ਕਾਤਿਲ ਜਮਾਤ ਕਾਂਗਰਸ ਦੇ ਵਜੀਰੇ ਆਜ਼ਮ ਡਾ. ਮਨਮੋਹਨ ਸਿੰਘ ਨੂੰ ਸੱਦਾ ਦੇਕੇ ਸਿੱਖ ਕੌਮ ਦੇ ਡੂੰਘੇ ਜਖ਼ਮਾ ਨੂੰ ਕੁਦੇਰਨ ਅਤੇ ਲੂਣ ਛਿੜਕਣ ਦੀ ਅਸਿਹ ਕਾਰਵਾਈ ਕੀਤੀ ਜਾ ਰਹੀ ਹੈ । ਜਿਸ ਦੀ ਹਰ ਗੁਰਸਿੱਖ ਨੂੰ ਪੁਰਜੋਰ ਸਬਦਾ ਵਿਚ ਨਿਖੇਧੀ ਕਰਨੀ ਚਾਹੀਦੀ ਹੈ ।
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਮੋਹਾਲੀ ਦੇ ਏਅਰ ਪੋਰਟ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਉਤੇ ਰੱਖਣ ਦੀ ਮੰਗ ਕਰਦੇ ਹੋਏ, ਸਿੱਖ ਇਤਿਹਾਸ ਦੇ ਹੀਰੋਆ ਨੂੰ ਪੰਜਾਬ ਦੀ ਧਰਤੀ ਤੇ ਸਤਿਕਾਰ-ਮਾਨ ਨੂੰ ਕਾਇਮ ਕਰਨ ਦੀ ਗੁਜਾਰਿਸ ਕੀਤੀ । ਉਹਨਾ ਕਿਹਾ ਕਿ ਬੇਸੱਕ ਸ. ਭਗਤ ਸਿੰਘ ਨੂੰ ਹਿੰਦੂਤਵ ਹਕੂਮਤ ਅਤੇ ਹਿੰਦੂ ਕੌਮ ਸ਼ਹੀਦ ਮੰਨਦੀ ਹੈ ਪਰ ਉਸ ਨੇ ਤਾ ਇਕ ਬੇਕਸੂਰ ਹੋਲਦਾਰ ਚੰਨਣ ਸਿੰਘ ਅਤੇ ਇਕ ਅੰਗਰੇਜ ਪੁਲਿਸ ਅਫਸਰ ਸਾਡਰਸ ਨੂੰ ਗੋਲੀਆਂ ਨਾਲ ਮਾਰਕੇ ਅਣਮਨੁੱਖੀ ਕਾਰਾ ਕੀਤਾ ਸੀ । ਫਿਰ ਉਸਨੇ ਦਿੱਲੀ ਅਸੈਬਲੀ ਵਿਚ ਬੰਬ ਸੁੱਟਕੇ ਅਨੇਕਾ ਇਨਸਾਨੀ ਜਿੰਦਗੀਆ ਨੂੰ ਖ਼ਤਮ ਕਰਨ ਦੀ ਕੌਸਿਸ ਕੀਤੀ । ਸ. ਬਾਦਲ ਨੇ ਹਿੰਦੂਤਵ ਹਕੂਮਤ ਅਤੇ ਮੁਤੱਸਵੀ ਜਮਾਤਾਂ ਨੂੰ ਖੁਸ ਕਰਨ ਲਈ ਪੰਜਾਬ ਦੀ ਪਵਿੱਤਰ ਧਰਤੀ ਤੇ ਸਿੱਖ ਇਤਿਹਾਸ ਤੋ ਮੂੰਹ ਮੋੜਕੇ ਹਿੰਦੂਤਵ ਦੀ ਗੁਲਾਮੀ ਨੂੰ ਪ੍ਰਵਾਨ ਕਰਨ ਦੀ ਬਜਰ ਗੁਸਤਾਖੀ ਕੀਤੀ ਜਾ ਰਹੀ ਹੈ । ਸਿੱਖ ਕੌਮ ਨੂੰ ਇਸ ਦਾ ਸਖ਼ਤ ਨੋਟਿਸ ਲੈਦੇ ਹੋਏ, ਬਾਦਲ ਵੱਲੋ ਕੀਤੇ ਗਏ ਸਿੱਖ ਵਿਰੋਧੀ ਫੈਸਲੇ ਦਾ ਸੜਕਾ ਤੇ ਉਤਰਕੇ ਵਿਰੋਧ ਵੀ ਕਰਨਾ ਚਾਹੀਦਾ ਹੈ ਅਤੇ ਸਿੱਖ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਮੋਹਾਲੀ ਏਅਰ ਪੋਰਟ ਦਾ ਨਾਮ ਰੱਖਣ ਲਈ ਜੋਰ ਪਾਉਣਾ ਚਾਹੀਦਾ ਹੈ । ਤਾ ਕਿ ਸਿੱਖ ਕੌਮ ਅਜਿਹਾ ਕਰਕੇ ਹਿੰਦੂਤਵ ਦੀ ਗੁਲਾਮ ਜਹੀਨੀਅਤ ਨੂੰ ਖੁੱਲੇ ਰੂਪ ਵਿਚ ਅਪਰਵਾਨ ਕਰਕੇ ਸਿੱਖ ਕੌਮ ਦੀ ਬਾਦਸਾਹੀ ਦੀ ਸੋਚ ਨੂੰ ਅਤੇ ਆਪਣੇ ਨਾਇਕਾ ਦੇ ਸਤਿਕਾਰਮਾਨ ਨੂੰ ਉਜਾਗਰ ਕਰ ਸਕੋ ।