ਫਤਹਿਗੜ੍ਹ ਸਾਹਿਬ-: ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮਾਜ ਸੇਵੀ ਆਗੂ ਸ੍ਰੀ ਅੰਨ੍ਹਾ ਹਜ਼ਾਰੇ ਅਤੇ ਉਨ੍ਹਾ ਦੇ ਸਾਥੀਆਂ ਵੱਲੋ ਹਰਿਆਣਾ ਸੂਬੇ ਦੇ ਲੋਕ ਸਭਾ ਚੋਣ ਹਲਕੇ ਦੀ ਹੋ ਰਹੀ ਉਪ ਚੋਣ ਵਿਚ ਨਿਭਾਈ ਜਾ ਰਹੀ ਪੱਖਪਾਤੀ ਅਤੇ ਗੁੰਝੀ ਭੂਮਿਕਾਂ ਉਤੇ ਪ੍ਰਤੀ ਕ੍ਰਮ ਪ੍ਰਗਟ ਕਰਦੇ ਹੋਏ ਕਿਹਾ ਕਿ ਰਿਸ਼ਵਤਖੋਰੀ ਵਿਰੁੱਧ ਆਵਾਜ ਬੁਲੰਦ ਕਰਨ ਵਾਲੇ ਸ੍ਰੀ ਅੰਨ੍ਹਾ ਹਜ਼ਾਰੇ ਵੱਲੋ “ਪਾੜੋ ਅਤੇ ਰਾਜ ਕਰੋ” ਦੀ ਸੋਚ ਉਤੇ ਚੱਲਣ ਵਾਲੀ ਅਤੇ ਸਿੱਖ ਕੌਮ ਦੀ ਕਾਤਿਲ ਜਮਾਤ ਕਾਂਗਰਸ ਦਾ ਵਿਰੋਧ ਕਰਨਾ ਬੇਸੱ਼ਕ ਠੀਕ ਹੈ ਪਰ ਸ੍ਰੀ ਅੰਨ੍ਹਾ ਹਜ਼ਾਰੇ ਮੁਲਕ ਨਿਵਾਸੀਆਂ ਅਤੇ ਹਿਸਾਰ ਚੋਣ ਹਲਕੇ ਦੇ ਵੋਟਰਾਂ ਨੂੰ ਸਪਸਟ ਰੂਪ ਵਿਚ ਇਹ ਨਾ ਦੱਸਕੇ ਕਿ ਕਿਹੜੇ ਉਮੀਦਵਾਰ ਨੂੰ ਵੋਟ ਪਾਈ ਜਾਵੇ, ਕੋਈ ਭੇਦ ਭਰੀ ਸਿਆਸੀ ਸਵਾਰਥਾਂ ਦੀ ਪੂਰਤੀ ਕਰਨ ਲਈ ਗੁਪਤ ਖੇਡ-ਖੇਡ ਰਹੇ ਹਨ । ਕਿਉਕਿ ਸ੍ਰੀ ਅੰਨ੍ਹਾ ਹਜਾਰੇ ਦੀ ਲੜਾਈ ਤਾ ਰਿਸ਼ਵਤਖੋਰੀ ਵਿਰੁੱਧ ਹੈ । ਫਿਰ ਕਿਸੇ ਜਮਾਤ ਦਾ ਵਿਰੋਧ ਕਰਨ ਜਾ ਕਿਸੇ ਜਮਾਤ ਦੇ ਹੱਕ ਵਿਚ ਭੁਗਤਣ ਦੀ ਗੱਲ ਤਾ ਮੁਲਕ ਨਿਵਾਸੀਆ ਦੀ ਸਮਝ ਤੋ ਬਾਹਰ ਹੈ । ਕਾਂਗਰਸ ਤੋ ਇਲਾਵਾ ਉਥੇ ਚੋਣ ਲੜ੍ਹ ਰਹੀਆ ਜਮਾਤਾਂ ਬੀਜੇਪੀ, ਲੋਕ ਦਲ ਆਦਿ ਦੇ ਆਗੂ ਤਾ ਪਹਿਲੋ ਹੀ ਵੱਡੇ-ਵੱਡੇ ਕਰੋੜਾ ਅਰਬਾ ਰੁਪਏ ਦੇ ਘੋਟਾਲਿਆ, ਬੇਈਮਾਨੀਆ ਅਤੇ ਹੇਰਾ ਫੇਰੀਆ ਵਿਚ ਦੋਸ਼ੀ ਖੜ੍ਹੇ ਹਨ ਅਤੇ ਘੱਟ ਗਿਣਤੀ ਕੌਮਾ ਦਾ ਕਤਲੇਆਮ ਕਰਨ ਲਈ ਵੱਡੇ ਗੁਨਾਹਗਾਰ ਹਨ । ਉਹ ਇਹ ਤਾ ਇਸਾਰਾ ਕਰਦੇ ਹਨ ਕਿ ਕਾਂਗਰਸ ਜਮਾਤ ਨੂੰ ਵੋਟ ਨਾ ਪਾਈ ਜਾਵੇ ਲੇਕਿਨ ਜਿਸ ਜਮਾਤ ਜਾ ਉਮੀਦਵਾਰ ਨੂੰ ਵੋਟ ਪਾਈ ਜਾਵੇ ਉਸ ਵਾਰੇ ਕੋਈ ਵੀ ਸੰਕੇਤ ਨਹੀ ਦੇ ਰਹੇ ।
ਜਿਸ ਦਾ ਮਤਲਬ ਹੈ ਕਿ ਅਜੇ ਤੱਕ ਸ੍ਰੀ ਅੰਨ੍ਹਾ ਹਜ਼ਾਰੇ ਅਤੇ ਉਹਨਾ ਦੇ ਸਾਥੀ ਨਾ ਤਾ ਸਪਸਟ ਸਨ ਅਤੇ ਨਾ ਹੀ ਸੰਜੀਦਾਂ ਹਨ । ਉਹਨਾ ਕਿਹਾ ਕਿ ਕਾਂਗਰਸ ਜਮਾਤ ਦਾ ਵਿਰੋਧ ਕਰਕੇ ਅਸਲੀਅਤ ਵਿਚ ਫਿਰਕੂ ਕਾਤਿਲ ਜਮਾਤਾਂ ਬੀਜੇਪੀ ਜਾ ਲੋਕ ਦਲ ਨੂੰ ਹੀ ਦਬੀ ਹੋਈ ਆਵਾਜ ਵਿਚ ਮਦਦ ਕਰਨਾ ਲੋਚਦੇ ਹਨ । ਜਦੋਕਿ ਭਾਜਪਾ ਅਤੇ ਲੋਕ ਦਲ ਦੀ ਸੈਟਰਲ ਲੀਡਰਸਿਪ ਪਹਿਲੋ ਹੀ ਰਿਸ਼ਵਤਖੋਰੀ ਦੇ ਮਾਮਲੇ ਵਿਚ ਲੋਕਾਂ ਦੀ ਕਚਹਿਰੀ ਵਿਚ ਦੋਸ਼ੀ ਖੜ੍ਹੀ ਹੈ । ਆਉਣ ਵਾਲੀ ਕੱਲ੍ਹ 13 ਅਕਤੂਬਰ ਨੂੰ ਉਥੇ ਵੋਟਾਂ ਪੈ ਰਹੀਆ ਹਨ ਪਰ ਸ੍ਰੀ ਅੰਨ੍ਹਾ ਹਜ਼ਾਰੇ ਵੱਲੋ ਅਜੇ ਤੱਕ ਵੋਟਾਂ ਪਾਉਣ ਵਾਲੇ ਉਮੀਦਵਾਰ ਅਤੇ ਜਮਾਤ ਵਾਰੇ ਕੁਝ ਵੀ ਨਾ ਕਹਿਣਾ ਡੂੰਘੀ ਸਾਜਿਸ ਨੂੰ ਜਾਹਿਰ ਕਰਦਾ ਹੈ, ਜਿਸ ਤੋ ਮੁਲਕ ਨਿਵਾਸੀਆਂ ਅਤੇ ਹਿਸਾਰ ਚੋਣ ਹਲਕੇ ਦੇ ਵੋਟਰਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ।