ਫਰਾਂਸ, (ਸੁਖਵੀਰ ਸਿੰਘ ਸੰਧੂ)- ਪੈਰਿਸ ਵਿੱਚ ਪਿਛਲੇ ਸਾਡੇ ਤਿੰਨ ਦਹਾਕਿਆਂ ਤੋਂ ਪੰਜਾਬੀ ਲੋਕ ਵਿਚਰ ਰਹੇ ਹਨ। ਇਸ ਸਮੇ ਦੌਰਾਨ ਪੰਜਾਬੀ ਮੁੰਡਿਆਂ ਦੀਆਂ ਕਈ ਅਣਆਈਆਂ ਮੌਤਾਂ ਹੋ ਚੁੱਕੀਆ ਹਨ।ਜਿਵੇਂ ਕਿਸੇ ਬੇਘਰੇ ਗਰੀਬ ਦੀ ਸਰਦੀ ਨਾਲ,ਕਈ ਅੰਦਰੂਨੀ ਲੜਾਈ ਵਿੱਚ, ਕੋਈ ਨਹਿਰ ਵਿੱਚ ਡੁੱਬ ਕੇ,ਅਤੇ ਕੋਈ ਮੈਟਰੋ ਵਿੱਚ ਡਿੱਗ ਕੇ ਆਦਿ ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਪੰਜਾਬੀ ਨੇ ਵਗੈਰ ਕਿਸੇ ਸਵਾਰਥ ਦੇ ਇੱਕ ਅਣਜਾਣ ਲੜਕੀ ਦੀ ਮੱਦਦ ਕਰਦੇ ਵਕਤ ਆਪਣੀ ਜਾਨ ਗਵਾਈ ਹੋਵੇ।ਜਿਸ ਦਾ ਖੰਡਨ ਪੁਲੀਸ ਨੇ ਵੀ ਕੀਤਾ ਹੈ।ਇਹ ਵੀ ਫਰਾਂਸ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ, ਕਿ ਇੱਕ ਪੰਜਾਬੀ ਦੀ ਮੌਤ ਉਪਰ ਸ਼ਰਧਾਜ਼ਲੀ ਦੇ ਫੁੱਲ ਭੇਂਟ ਕਰਨ ਲਈ ਫਰਾਂਸ ਦੀ ਸੈਂਟਰ ਸਰਕਾਰ ਦੇ ਦੋ ਮਨਿਸਟਰ ਆਏ ਹੋਣ।ਜਿਸ ਦੀ ਇਥੇ ਵੋਟ ਵੀ ਨਹੀ ਬਣੀ ਹੋਈ ਸੀ।ਪੈਰਿਸ ਵਿੱਚ ਸਭ ਤੋਂ ਵੱਧ ਵਿੱਕਣ ਵਾਲੀ ਲੇ ਪੈਰੀਸੀਅਨ ਅਖਬਾਰ ਮੁਤਾਬਕ ਉਹ ਇੱਕ ਮਿਹਨਤਕਸ਼ ਆਦਮੀ ਸੀ, ਜਿਹੜਾ ਪੈਸੇ ਕਮਾ ਕੇ ਪਿਛੇ ਆਪਣੇ ਪ੍ਰਵਾਰ ਦਾ ਗੁਜ਼ਾਰਾ ਚਲਾਉਦਾ ਸੀ।ਜਿਸ ਦਾ ਫਰਾਂਸ ਵਿੱਚ ਕੋਈ ਵੀ ਕ੍ਰਿਮੀਨਲ ਰੀਕਾਰਡ ਨਹੀ ਹੈ।ਵੇਖਣ ਵਾਲੀ ਗੱਲ ਇਹ ਵੀ ਹੈ ਕਿ ਉਹ ਗੈਰ ਕਨੂੰਨੀ ਮਿਸਰ ਦੇਸ਼ ਦਾ ਆਦਮੀ ਜਿਸ ਨੇ ਆਪਣੀ ਹਿਫਾਜ਼ਤ ਲਈ ਵਕੀਲ ਵੀ ਕੀਤਾ ਹੋਇਆ ਹੈ।ਉਸ ਨੇ ਘੜੇ ਘੜਾਏ ਬਿਆਨ ਦੇਣੇ ਸੁਰੂ ਕਰ ਦਿੱਤੇ ਹਨ।ਉਹ ਕਿਤਨਾ ਕਿ ਸਹੀ ਹੋਵੇਗਾ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ। ਜਿਸ ਇਲਾਕੇ ਵਿੱਚ ਉਸ ਦੀ ਗ੍ਰਿਫਤਾਰੀ ਹੋਈ ਹੈ।ਉਥੇ ਇੱਕਲਾ ਇਕਹਿਰਾ ਆਦਮੀ ਰਾਤ ਨੂੰ ਜਾਣ ਤੋਂ ਵੀ ਘਬਰਾਉਦਾ ਹੈ।ਸਾਨੂੰ ਇਸ ਘਿਨਾਉਣੀ ਕਾਰਵਾਈ ਦੀ ਵੱਧ ਤੋਂ ਵੱਧ ਨਿੰਦਾ ਕਰਨੀ ਚਾਹੀਦਾ ਹੈ।ਇਥੇ ਸਾਡੀਆ ਹਿਉਮਨ ਰਾਈਟਸ ਵਰਗੀਆਂ ਸੰਸ਼ਥਾਵਾਂ ਜਾ ਹੋਰ ਜਥੇਬੰਦੀਆਂ ਨੂੰ ਇਸ ਕੇਸ ਦੀ ਪੈਰਵੀ ਕਰਨੀ ਚਾਹੀਦੀ ਹੈ। ਫੈਸਲਾ ਅਦਾਲਤ ਉਪਰ ਛੱਡ ਦੇਣਾ ਚਾਹੀਦਾ ਹੈ।ਨਹੀ ਕਈ ਲੋਕੀ ਸਾਡੀ ਭੂਰੀ ਚਮੜੀ ਦਾ ਨਜ਼ਾਇਜ਼ ਫਾਇਦਾ ਉਠਾ ਲੈਣਗੇ।
ਰਜਿੰਦਰ ਸਿੰਘ (ਬੱਬੂ) ਦੀ ਮੌਤ ਕਿਤੇ ਸ਼ੱਕ ਦੀ ਕੰਧ ਥੱਲੇ ਦੱਬ ਕੇ ਕਿ ਨਾ ਰਹਿ ਜਾਵੇ
This entry was posted in ਅੰਤਰਰਾਸ਼ਟਰੀ.