ਫਤਹਿਗੜ੍ਹ ਸਾਹਿਬ -: ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪਾਰਟੀ ਦੇ ਮੁੱਖ ਦਫ਼ਤਰ ਤੋ ਜਾਰੀ ਕੀਤੇ ਗਏ ਇਕ ਬਿਆਨ ਵਿਚ ਕਿਹਾ ਹੈ ਕਿ ਅੰਬਾਲਾ (ਹਰਿਆਣਾ) ਵਿਖੇ ਬੀਤੇ ਦਿਨ ਇਕ ਅੰਡੀਕਾ ਗੱਡੀ ਵਿਚੋ ਭਾਰੀ ਮਾਤਰਾ ਵਿਚ ਵਿਖਾਈ ਗਈ ਵਿਸ਼ਫੋਟਕ ਸਮੱਗਰੀ ਫੜੇ ਜਾਣ ਦਾ ਡਰਾਮਾਂ ਕਰਕੇ ਅਤੇ ਇਸ ਕਾਰਵਾਈ ਨੂੰ ਸਿੱਖ ਅਤੇ ਮੁਸਲਿਮ ਕੌਮ ਦੇ ਨਾਂ ਮੜ੍ਹਕੇ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਸਾਜਿਸ ਰਚੀ ਗਈ ਹੈ । ਇਹ ਬਿਲਕੁਲ ਪੰਜਾਬ ਵਿਚ ਉਸੇ ਤਰਾ ਦੀ ਕਾਰਵਾਈ ਹੋ ਰਹੀ ਹੈ ਜਿਵੇ ਅਫਗਾਨੀਸਥਾਨ ਵਿਚ ਮੁਹੰਮਦ ਕਰਜ਼ਈ ਨੇ ਆਪਣੀ ਹਕੂਮਤ ਨੂੰ ਚੱਲਦਾ ਰੱਖਣ ਲਈ ਅਮਰੀਕਾ ਦੀ ਸਰਪ੍ਰਸਤੀ ਹਾਸਿਲ ਕਰਕੇ ਬੀਤੇ ਲੰਮੇ ਸਮੇ ਤੋ ਉਥੋ ਦੇ ਜੁਝਾਰੂਆਂ ਨੂੰ ਮੌਤ ਦੀ ਘਾਟ ਉਤਾਰ ਦਾ ਆ ਰਿਹਾ ਹੈ । ਉਥੇ ਬੀਤੇ 10 ਸਾਲਾ ਤੋ ਅਮਰੀਕਾ ਅਤੇ ਨਾਟੋ ਫੋਜ਼ਾਂ ਲੜ੍ਹ ਰਹੀਆ ਹਨ, ਪਰ ਉਹਨਾ ਨੂੰ ਕੋਈ ਵੀ ਸਫਲਤਾ ਪ੍ਰਾਪਤ ਨਹੀ ਹੋ ਰਹੀ । ਇਸ ਲਈ ਹਿੰਦੂਤਵ ਹਕੂਮਤ, ਮੁਤੱਸਵੀ ਭਾਜਪਾ ਜਮਾਤ, ਇਥੋ ਦੀ ਫੋਜ਼ ਅਤੇ ਰਿਸ਼ਵਤਖੋਰੀ ਅਫਸਰਸਾਹੀ ਸਿੱਖ ਕੌਮ ਵਿਰੁੱਧ ਕਿੰਨੀਆਂ ਵੀ ਘਨੋਣੀਆਂ ਸਾਜਿਸਾਂ ਰਚ ਲਵੇ, ਉਹ ਸਿੱਖ ਕੌਮ ਨੂੰ ਕਤਈ ਵੀ ਆਪਣੇ ਗੁਲਾਮ ਬਣਾਉਣ ਦੇ ਮਿਸ਼ਨ ਵਿਚ ਕਾਮਯਾਬ ਨਹੀ ਹੋ ਸਕੇਗੀ ।
ਉਹਨਾ ਕਿਹਾ ਕਿ ਬੀਤੇ 18 ਸਤੰਬਰ ਨੂੰ ਪੰਜਾਬ ਵਿਚ ਹੋਈਆ ਗੁਰਦੁਆਰਾਂ ਚੋਣਾਂ ਦੇ ਦੌਰਾਨ ਪੰਜਾਬ ਦੀ ਬਾਦਲ ਹਕੂਮਤ, ਪੰਜਾਬ ਦੀ ਸਿਵਲ ਅਤੇ ਪੁਲਿਸ ਅਫ਼ਸਰਸਾਹੀ ਅਤੇ ਮੁੱਖ ਚੋਣ ਕਮਿਸ਼ਨਰ ਗੁਰਦੁਆਰਾਂ ਚੋਣਾਂ ਨੇ ਮਿਲੀ ਭੁਗਤ ਕਰਕੇ ਜੋ ਵੱਡੇ ਪੱਧਰ ਤੇ ਪੰਜਾਬ ਦੇ ਚੋਣ ਬੂਥਾਂ ਉਤੇ ਕਬਜ਼ੇ ਕਰਦੇ ਹੋਏ ਵੱਡੀ ਗਿਣਤੀ ਵਿਚ ਬੋਗਸ ਵੋਟਾਂ ਭੁਗਤਾਕੇ ਜਬਰੀ ਜਿੱਤ ਕੱਢੀ ਹੈ, ਇਸ ਦੇ ਨਤੀਜੇ ਵੀ ਅੱਛੇ ਨਹੀ ਨਿਕਲਣਗੇ । ਕਿਉਕਿ ਗੇਂਦ ਨੂੰ ਕੋਈ ਜਿੰਨਾ ਦਬਾਉਣ ਦੀ ਕੋਸਿਸ਼ ਕਰੇਗਾ, ਉਨ੍ਹੀ ਤੇਜੀ ਨਾਲ ਗੇਂਦ ਉਬੜਕੇ ਉਸਦੇ ਮੂੰਹ ਤੇ ਵੱਜੇਗੀ ਹੀ । ਉਹਨਾ ਕਿਹਾ ਕਿ ਮੁਲਕ ਅਤੇ ਪੰਜਾਬ ਦੀ ਅਮਨ-ਚੈਨ ਨੂੰ ਭੰਗ ਮੁਸਲਿਮ ਜਾ ਸਿੱਖ ਕੌਮ ਨਹੀ ਕਰਦੀ, ਬਲਕਿ ਇਸ ਮੁਲਕ ਤੇ ਲੰਮੇ ਸਮੇ ਤੋ ਹਕੂਮਤਾ ਕਰਦੇ ਆ ਰਹੇ ਹਿੰਦੂਤਵ ਹੁਕਮਰਾਨ ਹੀ ਕਰਦੇ ਆ ਰਹੇ ਹਨ । ਇਸੇ ਤਰਾ ਪੰਜਾਬ ਵਿਚ ਫਿਰਕੂ ਜਮਾਤ ਭਾਜਪਾ ਅਤੇ ਆਰ.ਐਸ.ਐਸ. ਦੇ ਗੁਲਾਮ ਬਣੇ ਸ. ਪ੍ਰਕਾਸ ਸਿੰਘ ਬਾਦਲ ਅਤੇ ਉਸਦੇ ਸਾਥੀ ਵੀ ਉਹਨਾ ਗੈਰ ਇਖ਼ਲਾਕੀ ਕਾਰਵਾਈਆ ਕਰਦੇ ਹੋਏ ਇਥੋ ਦੇ ਮਾਹੌਲ ਨੂੰ ਖ਼ੁਦ ਵਿਸ਼ਫੋਟਕ ਬਣਾਉਣ ਦੇ ਭਾਗੀ ਬਣਦੇ ਜਾ ਰਹੇ ਹਨ । ਆਉਣ ਵਾਲਾ ਸਮਾ ਅਜਿਹੇ ਸਿਆਸਤਦਾਨਾ ਅਤੇ ਅਫਸਰਸਾਹੀ ਦਾ ਅਵੱਸ਼ ਅੰਤ ਕਰੇਗਾ । ਕਿਉਕਿ ਗੈਰ ਇਖ਼ਲਾਕੀ ਕਾਰਵਾਈਆ ਕਰਨ ਵਾਲਿਆ ਦਾ ਜੋ ਬੀਤੇ ਇਤਿਹਾਸ ਵਿਚ ਹਸ਼ਰ ਹੋਇਆ ਹੈ ਉਹੀ ਹਸ਼ਰ ਇਹਨਾ ਦਾ ਵੀ ਹੋਵੇਗਾ । ਸਿੱਖ ਕੌਮ ਪਹਿਲੇ ਵੀ ਹਰ ਇਮਤਿਹਾਨ ਚੋ ਪਹਿਲੇ ਦਰਜੇ ਤੇ ਨੰਬਰ ਲੈ ਕੇ ਬਿਚਰਦੀ ਆਈ ਹੈ ਅਤੇ ਹੁਣ ਵੀ ਆਪਣੀ ਨਿਰਪੱਖਤਾ ਅਤੇ ਇਮਾਨਦਾਰੀ ਦੀ ਬਦੌਲਤ ਹਰ ਤਰਾ ਦੇ ਜ਼ਬਰ ਜੁਲਮਾਂ ਦਾ ਨਾਸ ਕਰਨ ਲਈ ਉਤਾਵਲੀ ਹੈ ।