ਫਤਹਿਗੜ੍ਹ ਸਾਹਿਬ-: “ਕਿੰਨੇ ਦੁੱਖਦਾਇਕ ਤੇ ਸ਼ਰਮਾਕ ਕਾਰਵਾਈ ਹੈ ਕਿ ਹਿੰਦੂਤਵ ਤਾਕਤਾਂ ਨੇ ਹਿੰਦ ਦੀ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਸ੍ਰੀ ਪ੍ਰਸ਼ਾਤ ਭੂਸ਼ਣ ਜਿਹਨਾਂ ਨੇ ਨਿਰਪੱਖਤਾ ਅਤੇ ਇਮਾਨਦਾਰੀ ਨਾਲ ਕਸ਼ਮੀਰ ਵਿਚ ਰਾਏਸੁਮਾਰੀ ਕਰਵਾਉਣ ਦੇ ਜਮਹੂਰੀਅਤਪੱਖੀ ਅਮਲ ਰਾਹੀ ਕਸ਼ਮੀਰ ਨਿਵਾਸੀਆਂ ਦੇ ਭਵਿੱਖ ਦੇ ਫੈਸਲੇ ਦੀ ਗੱਲ ਕੀਤੀ ਹੈ, ਉਹਨਾ ਨੂੰ ਸਭ ਤੋ ਵੱਡੀ ਅਦਾਲਤ ਸੁਪਰੀਮ ਕੋਰਟ ਵਿਚ ਘੁਸਕੇ ਬਹੁਤ ਬੇਰਹਮੀ ਨਾਲ ਕੁੱਟਮਾਰ ਕਰਦੇ ਹੋਏ ਇਹ ਸਾਬਿਤ ਕਰ ਦਿੱਤਾ ਹੈ ਕਿ ਇਥੋ ਦੇ ਸ਼ਹਿਰੀਆ ਦੇ ਵਿਚਾਰ ਪ੍ਰਗਟਾਉਣ ਦੇ ਵਿਧਾਨਿਕ ਹੱਕ ਨੂੰ ਕੁੱਚਲਣ ਲਈ ਕਾਂਗਰਸ, ਬੀਜੇਪੀ, ਆਰ.ਐਸ.ਐਸ. ਅਤੇ ਹੋਰ ਹਿੰਦੂਤਵ ਸੰਗਠਨ ਇਕਮਿੱਕ ਹਨ । ਜਦੋ ਕਿ ਹਿੰਦ ਦੇ ਪਹਿਲੇ ਵਜ਼ੀਰੇ ਆਜ਼ਮ ਸ੍ਰੀ ਨਹਿਰੂ ਨੇ ਰਾਏਸੁਮਾਰੀ ਦੀ ਗੱਲ ਖ਼ੂਦ ਕਹੀ ਸੀ ਅਤੇ ਇਸ ਨੂੰ ਯੂ.ਐਨ ਦੀ ਸਕਿਊਰਟੀ ਕੋਸ਼ਲ ਵਿਚ ਲੈ ਕੇ ਗਏ ਸਨ । ਮੁਸਲਿਮ ਆਗੂ ਸ੍ਰੀ ਜਿਨਾਹ ਨੇ ਨਹਿਰੂ ਦੀ ਇਸ ਵਿਚਾਰ ਦੀ ਵਿਰੋਧਤਾ ਕੀਤੀ ਸੀ ।”
ਇਹ ਵਿਚਾਰ ਅੱਜ ਇਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਪ੍ਰਸ਼ਾਤ ਭੂਸ਼ਣ ਉਤੇ ਹਮਲਾ ਕਰਨ ਵਾਲੇ ਹਿੰਦੂਤਵ ਸੰਗਠਨਾਂ ਦੀ ਸਖਤ ਸ਼ਬਦਾਂ ਵਿਚ ਨਿੰਦਾਂ ਕਰਦੇ ਹੋਏ ਪ੍ਰਗਟ ਕੀਤੇ । ਉਹਨਾ ਕਿਹਾ ਕਿ ਸੁਪਰੀਮ ਕੋਰਟ ਦੀ ਸੁਰੱਖਿਆਂ ਛੱਤਰੀ ਵਿਚੋ ਇਹ ਮੁਤੱਸਵੀ ਲੋਕ ਕਿਵੇ ਲੰਘਕੇ ਅੰਦਰ ਚਲੇ ਗਏ, ਫਿਰ ਸ੍ਰੀ ਭੂਸ਼ਣ ਨੂੰ ਕੁੱਟਮਾਰ ਕਰਕੇ ਬਾਹਰ ਵੀ ਨਿਕਲਗੇ, ਇਸ ਤੋ ਇਹ ਸਪੱਸਟ ਹੋ ਜਾਦਾ ਹੈ ਕਿ ਹਿੰਦ ਹਕੂਮਤ ਅਤੇ ਇਹ ਫਿਰਕੂ ਤਾਕਤਾਂ ਇਹ ਸ਼ਰਮਨਾਕ ਕਾਰਵਾਈ ਕਰਨ ਵਿਚ ਭਾਈਵਾਲ ਹਨ । ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਦੋਸ਼ੀਆ ਵਿਰੁੱਧ ਅਜੇ ਤੱਕ ਕਾਰਵਾਈ ਕਿਉ ਨਹੀ ਕੀਤੀ । ਹਿੰਦੂਤਵ ਤਾਕਤਾਂ ਨੇ ਹਮਲਾਵਰਾਂ ਦੀ ਹਮਾਇਤ ਕਰਕੇ ਇਹ ਵੀ ਜਾਹਿਰ ਕਰ ਦਿੱਤਾ ਹੈ ਕਿ ਇਹ ਸੰਗਠਨ ਇਥੇ ਅਮਨ-ਚੈਨ ਅਤੇ ਨਿਰਪੱਖਤਾ ਦੀ ਸੋਚ ਨੂੰ ਕਾਇਮ ਕਰਨ ਦੇ ਹਾਮੀ ਨਹੀ ਹਨ। ਬਲਕਿ ਤਾਨਾਸਾਹੀ ਸੋਚ ਰਾਹੀ ਹਿੰਦੂ ਰਾਸ਼ਟਰ ਨੂੰ ਕਾਇਮ ਕਰਕੇ ਘੱਟ ਗਿਣਤੀ ਕੌਮਾਂ ਨੂੰ ਗੁਲਾਮ ਬਣਾਉਣ ਦੀ ਮੰਦਭਾਵਨਾ ਰੱਖਦੇ ਹਨ । ਉਹਨਾ ਕਿਹਾ ਸ੍ਰੀ ਅੰਨ੍ਹਾ ਹਜਾਰੇ ਜੋ ਰਿਸ਼ਵਤਖੋਰੀ ਨੂੰ ਖ਼ਤਮ ਕਰਨ ਲਈ ਲੜ ਰਹੇ ਹਨ ਉਹਨਾ ਨੇ ਸ੍ਰੀ ਪ੍ਰਸ਼ਾਤ ਭੂਸ਼ਣ ਦਾ ਸਾਥ ਛੱਡਕੇ ਕਮਜੋਰੀ ਵਾਲੀ ਗੱਲ ਕੀਤੀ ਹੈ । ਉਹਨਾ ਕਿਹਾ ਕਿ ਸ੍ਰੀ ਅਡਵਾਨੀ ਜਿਹਨਾ ਨੇ ਆਪਣੇ ਵੱਲੋ ਲਿਖੀ ਕਿਤਾਬ ਮੇਰਾ ਦੇਸ਼ ਮੇਰੀ ਜਿੰਦਗੀ ਵਿਚ ਪ੍ਰਵਾਨ ਕੀਤਾ ਹੈ ਕਿ ਸ੍ਰੀ ਦਰਬਾਰ ਸਾਹਿਬ ਉਤੇ ਹਮਲਾ ਉਹਨਾ ਨੇ ਕਰਵਾਇਆ ਹੈ, ਇਹ ਹੁਣ ਰੱਥ ਯਾਤਰਾ ਰਾਹੀ ਵੱਖ-ਵੱਖ ਕੌਮਾਂ ਵਿਚ ਨਫ਼ਰਤ ਫੈਲਾਉਣਗੇ ਨਾ ਕਿ ਸਦਭਾਵਨਾਂ ਕਾਇਮ ਕਰ ਸਕਣਗੇ । ਕਿਉਕਿ 1992 ਵਿਚ ਇਹਨਾ ਵੱਲੋ ਕੀਤੀ ਗਈ ਰੱਥ ਯਾਤਰਾਂ ਦੌਰਾਨ ਸ੍ਰੀ ਬਾਬਰੀ ਮਸਜਿਦ ਨੂੰ ਢਹਿ-ਢੇਰੀ ਕਰ ਦਿਤਾ ਗਿਆ ਸੀ । ਦੂਸਰਾ ਇਹ ਰੱਥ ਯਾਤਰਾਂ ਕਿਸੇ ਸਮਾਜ ਪੱਖੀ ਉੱਦਮ ਲਈ ਨਹੀ ਹੈ, ਇਹ ਤਾ ਆਪਣੀ ਸਿਆਸੀ ਸਵਾਰਥ ਅਧੀਨ ਆਪਣੇ ਆਪ ਨੂੰ ਹਿੰਦ ਦਾ ਅਗਲਾ ਵਜ਼ੀਰੇ ਆਜ਼ਮ ਬਣਾਉਣ ਲਈ ਕੀਤਾ ਜਾ ਰਿਹਾ ਹੈ ਜਿਸ ਵਿਚ ਉਹ ਕਦਾਚਿੱਤ ਕਾਮਯਾਬ ਨਹੀ ਹੋ ਸਕਣਗੇ । ਸਾਨੂੰ ਇਸ ਗੱਲ ਤੇ ਵੀ ਹੈਰਾਨੀ ਹੋਈ ਹੈ ਕਿ ਨਿਰਪੱਖ ਸੋਚ ਰੱਖਣ ਵਾਲੇ ਸ੍ਰੀ ਨਤੀਸ਼ ਕੁਮਾਰ ਜਿਹਨਾ ਨੇ ਬੀਜੇਪੀ ਤੋ ਦੂਰੀ ਬਣਾਕੇ ਦੂਜੀ ਵਾਰ ਚੋਣ ਜਿੱਤੀ ਹੈ, ਉਹਨਾ ਨੇ ਹੁਣ ਸ੍ਰੀ ਅਡਵਾਨੀ ਦੀ ਰੱਥ ਯਾਤਰਾਂ ਨੂੰ ਹਰੀ ਝੰਡੀ ਦਿਖਾਕੇ ਤੋਰਦੇ ਹੋਏ ਕਿ ਆਪਣੇ ਨਿਰਪੱਖ ਅਕਸ਼ ਨੂੰ ਦਾਗੀ ਨਹੀ ਕਰ ਲਿਆ ?
ਉਹਨਾ ਕਿਹਾ ਜੋ ਇਹ ਲੋਕ ਰਾਮ ਸੈਨਾ, ਆਰ.ਐਸ.ਐਸ, ਬਜਰੰਗ ਦਲ ਅਤੇ ਸਿ਼ਵ ਸੈਨਾਂ ਆਦਿ ਸੰਗਠਨ ਬਣਾਕੇ ਇਥੇ ਦਹਿਸ਼ਤ ਫੈਲਾਅ ਰਹੇ ਹਨ । ਜਦੋ ਕਿ ਸ੍ਰੀ ਪ੍ਰਸ਼ਾਤ ਭੂਸ਼ਣ ਵਰਗੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲਿਆਕਤਮੰਦ ਤਾ ਰਾਏਸੁਮਾਰੀ ਦੀ ਸਰਵਸਾਂਝੀ ਅਮਲ ਨੂੰ ਉਭਾਰਕੇ ਇਥੇ ਸਦਾ ਲਈ ਅਮਨ ਚੈਨ ਨੂੰ ਕਾਇਮ ਕਰਨ ਦਾ ਉਦਮ ਕਰ ਰਹੇ ਹਨ । ਉਹਨਾ ਹਮਲਾ ਕਰਨ ਵਾਲੀਆ ਮੁਤੱਸਵੀ ਤਾਕਤਾ ਦੀਆ ਕਾਰਵਾਈਆ ਉਤੇ ਤੁਰੰਤ ਪਾਬੰਦੀ ਲਾ ਕੇ ਇਹਨਾ ਸੰਗਠਨਾਂ ਦੀ ਮਾਨਤਾ ਨੂੰ ਰੱਦ ਕਰਨ ਦੀ ਮੰਗ ਕੀਤੀ ਤਾ ਕਿ ਆਜ਼ਾਦੀ ਨਾਲ ਵਿਚਾਰ ਪ੍ਰਗਟਾਉਣ ਦੇ ਵਿਧਾਨਿਕ ਹੱਕ ਦੀ ਰਾਖੀ ਹੋ ਸਕੇ । ਉਹਨਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਮੇਸਾਂ ਜ਼ਬਰ-ਜੁਲਮ ਤੇ ਬੇਇਨਸ਼ਾਫੀਆ ਵਿਰੁੱਧ ਜੁਝਦਾ ਆਇਆ ਹੈ ਅਤੇ ਸੱਚ ਦੀ ਆਵਾਜ ਦੇ ਹੱਕ ਵਿਚ ਡਟ ਕੇ ਖਲ੍ਹੌਦਾ ਆਇਆ ਹੈ । ਸ੍ਰੀ ਪ੍ਰਸ਼ਾਤ ਭੂਸ਼ਣ ਵੱਲੋ ਪ੍ਰਗਟਾਏ ਵਿਚਾਰ ਸੱਚ ਹੱਕ ਦੀ ਆਵਾਜ ਹੈ, ਜਿਸ ਨੂੰ ਹੁਕਮਰਾਨਾਂ ਨੂੰ ਗੰਭੀਰਤਾਂ ਨਾਲ ਲੈਦੇ ਹੋਏ ਕਸ਼ਮੀਰੀਆਂ ਦੀ ਸਮੱਸਿਆਂ ਦਾ ਜਮਹੂਰੀਅਤ ਅਤੇ ਅਮਨਮਈ ਤਰੀਕੇ ਤੁਰੰਤ ਹੱਲ ਕਰ ਦੇਣਾ ਚਾਹੀਦਾ ਹੈ । ਕਿਉਕਿ ਰਾਏਸੁਮਾਰੀ ਦੀ ਗੱਲ ਤਾ ਨਹਿਰੂ ਨੇ ਖੂਦ ਕਹੀ ਸੀ ਜੋ ਰਿਕਾਰਡ ਵਿਚ ਮੌਜੂਦ ਹੈ ।