ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਇੱਕ ਸਮਾਗਮ ਦੌਰਾਨ ਅਜੇ ਕੁਰਸੀ ਤੇ ਬੈਠਦਿਆਂ ਹੀ ਕੁਰਸੀ ਟੁੱਟ ਗਈ। ਸਮਾਗਮ ਵਿੱਚ ਸ਼ਾਮਿਲ ਕੁਝ ਲੋਕਾਂ ਨੇ ਇਸ ਨੂੰ ਬਦਸਗਨੀ ਵੀ ਕਹਿ ਰਹੇ ਸਨ।
ਨੈਸ਼ਨਲ ਯੂਨੀਵਰਿਸਟੀ ਆਫ਼ ਸਾਇੰਸ ਐਂਡ ਟੈਕਨਾਲੋਜੀ ਦੇ ਇੱਕ ਸਮਾਗਮ ਦੌਰਾਨ ਇਹ ਘਟਨਾ ਵਾਪਰੀ।ਕੁਰਸੀ ਦੇ ਟੁੱਟਦਿਆਂ ਹੀ ਸਹਾਇਕ ਉਨ੍ਹਾਂ ਦੀ ਮਦਦ ਲਈ ਆ ਗਏ ਅਤੇ ਉਨ੍ਹਾਂ ਨੂੰ ਕੁਰਸੀ ਤੋਂ ਜਮੀਨ ਤੇ ਡਿਗਣ ਤੋਂ ਬੱਚਾ ਲਿਆ। ਪ੍ਰਧਾਨਮੰਤਰੀ ਕੁਝ ਦੇਰ ਤੱਕ ਟੁੱਟੀ ਹੋਈ ਕੁਰਸੀ ਤੇ ਹੀ ਇੱਕ ਪਾਸੇ ਹੋ ਕੇ ਬੈਠੇ ਰਹੇ। ਜਦੋਂ ਉਹ ਵਿਦਿਆਰਥੀਆਂ ਨੂੰ ਇਨਾਮ ਵੰਡਣ ਲਈ ਖੜ੍ਹੇ ਹੋਏ ਤਾਂ ਪ੍ਰਬੰਧਕਾਂ ਨੇ ਤੁਰੰਤ ਕੁਰਸੀ ਬਦਲ ਦਿੱਤੀ। ਸਮਾਗਮ ਵਿੱਚ ਇਹ ਚਰਚਾ ਜੋਰਾਂ ਤੇ ਰਹੀ ਕਿ ਪ੍ਰਬੰਧਕਾਂ ਨੇ ਮੁੱਖ ਮਹਿਮਾਨ ਨੂੰ ਹੀ ਟੁੱਟੀ ਹੋਈ ਕੁਰਸੀ ਤੇ ਬਿਠਾ ਦਿੱਤਾ। ਪ੍ਰਬੰਧਕਾਂ ਨੂੰ ਇਸ ਹਰਕਤ ਲਈ ਕਾਫ਼ੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ।