ਚੰਡੀਗੜ੍ਹ-ਚੰਡੀਗੜ੍ਹ ਅਤੇ ਮੋਹਾਲੀ ਦੇ ਤਿੰਨ ਧਾਰਮਿਕ ਸੰਸਥਾਵਾਂ ਵਲੋਂ ਵਿਆਹ ਕਰਵਾ ਕੇ ਮੈਰਿਜ਼ ਸਰਟੀਫਿਕੇਟ ਜਾਰੀ ਕਰਨ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਰੋਕ ਲਗਾ ਦਿੱਤੀ ਗਈ ਹੈ।
ਜਸਟਿਸ ਅਜੀਤ ਸਿੰਘ ਨੇ ਚੰਡੀਗੜ੍ਹ ਦੀਆਂ ਤਿੰਨ ਧਾਰਮਿਕ ਸੰਸਥਾਵਾਂ ਨੂੰ ਕੋਰਟ ਵਲੋਂ ਅਗਲੇ ਆਦੇਸ਼ ਤੱਕ ਸਰਟੀਫਿਕੇਟ ਨਾਂ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਕੋਰਟ ਦੁਆਰਾ ਇਹ ਕਿਹਾ ਗਿਆ ਹੈ ਕਿ ਕਾਨੂਨੰ ਦਾ ਉਲੰਘਣ ਕਰਨ ਤੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਅਦਾਲਤ ਨੇ ਇਹ ਸਵਾਲ ਉਠਾਇਆ ਹੈ ਕਿ ਧਾਰਮਿਕ ਸਥਾਨ ਮੈਰਿਜ ਸਰਟੀਫਿਕੇਟ ਜਾਰੀ ਕਰ ਸਕਦੇ ਹਨ ਕਿ ਨਹੀਂ। ਪਰੀਵਾਰ ਦੀ ਇੱਛਾ ਦੇ ਖਿਲਾਫ਼ ਪਰੇਮ ਵਿਆਹ ਕਰਨ ਦੀ ਖਾਹਿਸ਼ ਅਤੇ ਇਸ ਨੂੰ ਪੂਰਾ ਕਰਨ ਲਈ ਧਾਰਮਿਕ ਸਥਾਨ ਦੀ ਆੜ ਵਿੱਚ ਵਪਾਰ ਚਲਾਉਣ ਵਾਲਿਆਂ ਤੇ ਲਗਾਮ ਕਸਣ ਲਈ ਹਾਈਕੋਰਟ ਨੇ ਪੰਜਾਬ, ਹਰਿਆਣਾ ਅਤੇ ਹਾਈਕੋਰਟ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਲਈ ਕਿਹਾ ਹੈ। ਸਥਾਨਕ ਪ੍ਰਸ਼ਾਸਨ ਤੋਂ ਵੀ ਇਹ ਜਵਾਬ ਮੰਗਿਆ ਹੈ ਕਿ ਧਾਰਮਿਕ ਸੰਸਥਾਵਾਂ ਦੀ ਆੜ ਵਿੱਚ ਵਪਾਰ ਕਰਨ ਵਾਲਿਆਂ ਨੂੰ ਮੈਰਿਜ ਸਰਟੀਫਿਕੇਟ ਜਾਰੀ ਕਰਨ ਦਾ ਅਧਿਕਾਰ ਕਿਸ ਨੇ ਦਿੱਤਾ ਹੈ।