ਪੰਜਾਬੀ ਨਾਟ ਅਕਾਡਮੀ ਦੇ ਕਲਾਕਾਰਾਂ ਵੱਲੋਂ ਉਘੇ ਰੰਗਕਰਮੀ ਡਾ. ਨਿਰਮਲ ਜੌੜਾ ਦਾ ਲਿਖਿਆ ਅਤੇ ਪ੍ਰੋ ਸੋਮਪਾਲ ਹੀਰਾ ਦਾ ਰਿਦੇਸ਼ਤ ਕੀਤਾ ਪੰਜਾਬੀ ਕਾਵਿ ਨਾਟਕ ‘ਮੈਂ ਪੰਜਾਬ ਬੋਲਦਾ ਹਾਂ’ ਪੰਜਾਬ ਦਿਵਸ ਤੇ ਪਹਿਲੀ ਨਵੰਬਰ ਨੂੰ ਸਵੇਰੇ ਗਿਆਰਾਂ ਵਜੇ ਪੇਸ਼ ਕੀਤਾ ਜਾਵੇਗਾ ।ਪੰਜਾਬੀ ਨਾਟ ਅਕਾਡਮੀ ਦੇ ਚੇਅਰਮੈਨ ਸੰਤੋਖ ਸਿੰਘ ਸੁਖਾਣਾ ਨੇ ਦੱਸਿਆ ਕਿ ਗੁਰੁ ਨਾਨਕ ਦੇਵ ਭਵਨ ( ਨੇੜੇ ਭਾਰਤ ਨਗਰ ਚੌਂਕ) ਵਿਖੇ ਮੰਚਣ ਕੀਤੇ ਜਾ ਰਹੇ ਇਸ ਕਾਵਿ ਨਾਟਕ ਵਿੱਚ ਪੰਜਾਬ ਦੇ ਇਤਿਹਾਸ ਨੂੰ ਝਲਕਾਂ ਰਾਹੀਂ ਦਰਸਾਇਆ ਜਾਵੇਗਾ । ਸ. ਸੁਖਾਣਾ ਨੇ ਦਸਿਆ ਕਿ ਡਾ. ਨਿਰਮਲ ਜੌੜਾ ਨੇ ਇਸ ਨਾਟਕ ਨੂੰ ਪੰਜਾਬ ਦਰਸ਼ਨ ਵਜੋਂ ਚਿਤਰਿਆ ਹੈ ੳਤੇ ਪੰਜਾਬੀ ਨਾਟ ਅਕਾਡਮੀ ਦੇ ਕਲਾਕਾਰਾਂ ਨੇ ਸੋਮਪਾਲ ਹੀਰਾ ਦੀ ਅਗਵਾਈ ਵਿੱਚ ਇਸ ਨੂੰ ਸੰਗੀਤਕ ਰੰਗਤ ਨਾਲ ਦਿਲਚਸਪ ਬਣਾਇਆ ਹੈ ।ਉਹਨਾ ਸਮੂਹ ਪੰਜਾਬੀਆਂ ਨੂੰ ਇਸ ਪੇਸ਼ਕਾਰੀ ਲਈ ਹਾਰਦਿਕ ਸੱਦਾ ਦਿਤਾ ਹੈ ।
ਕਾਵਿ ਨਾਟਕ ‘ਮੈਂ ਪੰਜਾਬ ਬੋਲਦਾ ਹਾਂ ‘ ਦੀ ਪੇਸ਼ਕਾਰੀ ਪੰਜਾਬ ਦਿਵਸ ਤੇ ਪਹਿਲੀ ਨਵੰਬਰ ਨੂੰ
This entry was posted in ਪੰਜਾਬ.