ਚੰਡੀਗੜ੍ਹ,(ਗੁਰਿੰਦਰਜੀਤ ਸਿੰਘ ਪੀਰਜੈਨ)- ਪਹਿਲੀ ਨਵੰਬਰ ਤੋਂ ਬਠਿੰਡਾ ਵਿਖੇ ਰੰਗਾਰੰਗ ਉਦਘਾਟਨੀ ਸਮਾਰੋਹ ਨਾਲ ਧੂਮ ਧੜੱਕੇ ਨਾਲ ਸ਼ੁਰੂ ਹੋ ਰਹੇ ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ ਦੇ ਪੂਲ ਮੈਚਾਂ ਦਾ ਵੇਰਵਾ ਜਾਰੀ ਕਰਨ ਨਾਲ 2 ਨਵਬੰਰ ਨੂੰ ਪਲੇਠੇ ਮੈਚ ਤੋਂ ਹੀ 14 ਟੀਮਾਂ ਵਿਚਾਲੇ ਫਸਵੇਂ ਮੁਕਾਬਲਿਆਂ ਦਾ ਮੁੱਢ ਬੱਢ ਜਾਵੇਗਾ।
ਖੇਡ ਵਿਭਾਗ ਦੇ ਡਾਇਰੈਕਟਰ ਅਤੇ ਵਿਸ਼ਵ ਕੱਪ ਦੇ ਪ੍ਰਬੰਧਕੀ ਸਕੱਤਰ ਪਰਗਟ ਸਿੰਘ ਨੇ ਅੱਜ ਇਥੇ ਵਿਸ਼ਵ ਕੱਪ ਦੇ ਪੂਲ ਅਤੇ ਮੈਚ ਐਲਾਨ ਕਰਦਿਆਂ ਦੱਸਿਆ ਕਿ ਵਿਸ਼ਵ ਕੱਪ ਵਿੱਚ ਕੁੱਲ 14 ਟੀਮਾਂ ਹਿੱਸਾ ਲੈ ਰਹੀਆਂ ਹਨ ਜਿਨ੍ਹਾਂ ਵਿੱਚੋਂ 7-7 ਟੀਮਾਂ ਨੂੰ ਦੋ ਪੂਲਾਂ ਵਿੱਚ ਵੰਡਿਆ ਗਿਆ ਹੈ। 2010 ਵਿੱਚ ਖੇਡੇ ਗਏ ਪਹਿਲੇ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਤੋਂ ਇਲਾਵਾ ਇਸ ਵਾਰ ਅਰਜਨਟਾਈਨਾ, ਨਾਰਵੇ, ਅਫਗਾਨਸਿਤਾਨ, ਜਰਮਨੀ, ਨੇਪਾਲ ਤੇ ਸ੍ਰੀਲੰਕਾ ਦੀਆਂ ਟੀਮਾਂ ਪਹਿਲੀ ਵਾਰ ਹਿੱਸਾ ਲੈਣਗੀਆਂ।
ਉਨ੍ਹਾਂ ਦੱਸਿਆ ਕਿ ਪੂਲ ‘ਏ’ ਵਿੱਚ ਪਿਛਲੇ ਚੈਂਪੀਅਨ ਭਾਰਤ, ਕਾਂਸੀ ਦਾ ਤਮਗਾ ਜੇਤੂ ਕੈਨੇਡਾ, ਯੂ.ਕੇ., ਆਸਟਰੇਲੀਆ, ਅਫਗਾਨਸਿਤਾਨ, ਜਰਮਨੀ ਤੇ ਨੇਪਾਲ ਅਤੇ ਪੂਲ ‘ਬੀ’ ਵਿੱਚ ਪਿਛਲੇ ਉਪ ਜੇਤੂ ਪਾਕਿਸਤਾਨ, ਅਮਰੀਕਾ, ਇਟਲੀ, ਅਰਜਨਟਾਈਨਾ, ਨਾਰਵੇ, ਸਪੇਨ ਤੇ ਸ੍ਰੀਲੰਕਾ ਨੂੰ ਸ਼ਾਮਲ ਕੀਤਾ ਗਿਆ ਹੈ। ਪਹਿਲੀ ਵਾਰ ਮਹਿਲਾਵਾਂ ਦਾ ਵਿਸ਼ਵ ਕੱਪ ਵੀ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਭਾਰਤ, ਅਮਰੀਕਾ, ਯੂ.ਕੇ. ਤੇ ਤੁਰਕਮੇਸਿਤਾਨ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ।
ਦੂਜੇ ਵਿਸ਼ਵ ਕੱਪ ਕਬੱਡੀ ਦਾ ਆਗਾਜ਼ ਪਹਿਲੀ ਨਵੰਬਰ ਨੂੰ ਬਠਿੰਡਾ ਵਿਖੇ ਤਿਆਰ ਕੀਤੇ ਅਤਿ ਆਧੁਨਿਕ ਸਪੋਰਟਸ ਸਟੇਡੀਅਮ ਵਿੱਚ ਰੰਗਾਰੰਗ ਉਦਘਾਟਨੀ ਸਮਾਰੋਹ ਨਾਲ ਹੋਵੇਗਾ। ਉਦਘਾਟਨੀ ਸਮਾਰੋਹ ਵਿੱਚ ਪੁਰਸ਼ ਵਰਗ ਦੀਆਂ 14 ਅਤੇ ਮਹਿਲਾ ਵਰਗ ਦੀਆਂ 4 ਟੀਮਾਂ ਮਾਰਚ ਪਾਸਟ ਵਿੱਚ ਹਿੱਸਾ ਲੈਣਗੀਆਂ ਅਤੇ ਸਮੂਹ ਖਿਡਾਰੀਆਂ ਵੱਲੋਂ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁੱਕੀ ਜਾਵੇਗੀ। ਦੇਸ਼ ਦੀ ਪ੍ਰਮੁੱਖ ਈਵੈਂਟ ਕੰਪਨੀ ਵਿਜ਼ ਕਰਾਫਟ ਵੱਲੋਂ ਤਿਆਰ ਕੀਤੇ ਉਦਘਾਟਨੀ ਸਮਾਰੋਹ ਵਿੱਚ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਦੀ ਪੇਸ਼ਕਾਰੀ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗੀ।
ਵਿਸ਼ਵ ਕੱਪ ਦੇ ਪ੍ਰਬੰਧਕੀ ਸਕੱਤਰ ਪਰਗਟ ਸਿੰਘ ਨੇ ਦੱਸਿਆ ਕਿ ਵਿਸ਼ਵ ਕੱਪ ਦੇ ਫਸਵੇਂ ਦਿਲ-ਖਿੱਚਵੇਂ ਮੈਚਾਂ ਦਾ ਆਰੰਭ 2 ਨਵੰਬਰ ਨੂੰ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਹੋਵੇਗਾ ਜਿੱਥੇ ਪੂਲ ‘ਏ’ ਦੀਆਂ ਟੀਮਾਂ ਆਸਟਰੇਲੀਆ ਤੇ ਨੇਪਾਲ, ਭਾਰਤ ਤੇ ਜਰਮਨੀ ਅਤੇ ਕੈਨੇਡਾ ਤੇ ਅਫਗਾਨਸਿਤਾਨ ਵਿਚਾਲੇ 1 ਵਜੇ ਤੋਂ ਸ਼ਾਮ ਸਾਢੇ ਪੰਜ ਵਜੇ ਤੱਕ ਮੈਚ ਖੇਡੇ ਜਾਣਗੇ।
3 ਨਵੰਬਰ ਨੂੰ ਗੁਰਦਾਸਪੁਰ ਵਿਖੇ ਨਾਰਵੇ ਤੇ ਸਪੇਨ, ਇਟਲੀ ਤੇ ਅਰਜਨਟਾਈਨਾ ਅਤੇ ਪਾਕਿਸਤਾਨ ਤੇ ਅਮਰੀਕਾ ਵਿਚਾਲੇ ਸ਼ਾਮ ਸਾਢੇ ਪੰਜ ਵਜੇ ਤੋਂ ਰਾਤ 10 ਵਜੇ ਤੱਕ ਮੈਚ ਖੇਡੇ ਜਾਣਗੇ।
4 ਨਵੰਬਰ ਨੂੰ ਢੁੱਡੀਕੇ (ਮੋਗਾ) ਵਿਖੇ ਭਾਰਤ ਤੇ ਨੇਪਾਲ, ਯੂ.ਕੇ. ਤੇ ਅਫਗਾਨਸਿਤਾਨ ਅਤੇ ਕੈਨੇਡਾ ਤੇ ਆਸਟਰੇਲੀਆ… ਵਿਚਾਲੇ 1 ਵਜੇ ਤੋਂ ਸ਼ਾਮ ਸਾਢੇ ਪੰਜ ਵਜੇ ਤੱਕ ਮੈਚ ਖੇਡੇ ਜਾਣਗੇ।
5 ਨਵੰਬਰ ਨੂੰ ਰੂਪਨਗਰ ਵਿਖੇ ਅਰਜਨਟਾਈਨਾ ਤੇ ਨਾਰਵੇ, ਪਾਕਿਸਤਾਨ ਤੇ ਸ੍ਰੀਲੰਕਾ ਅਤੇ ਅਮਰੀਕਾ ਤੇ ਇਟਲੀ… ਵਿਚਾਲੇ 1 ਵਜੇ ਤੋਂ ਸ਼ਾਮ ਸਾਢੇ ਪੰਜ ਵਜੇ ਤੱਕ ਮੈਚ ਖੇਡੇ ਜਾਣਗੇ।
6 ਨਵੰਬਰ ਨੂੰ ਸੰਗਰੂਰ ਵਿਖੇ ਜਰਮਨੀ ਤੇ ਨੇਪਾਲ, ਭਾਰਤ ਤੇ ਆਸਟਰੇਲੀਆ ਅਤੇ ਕੈਨੇਡਾ ਤੇ ਯੂ.ਕੇ…. ਵਿਚਾਲੇ 1 ਵਜੇ ਤੋਂ ਸ਼ਾਮ ਸਾਢੇ ਪੰਜ ਵਜੇ ਤੱਕ ਮੈਚ ਖੇਡੇ ਜਾਣਗੇ।
7 ਨਵੰਬਰ ਨੂੰ ਚੋਹਲਾ ਸਾਹਿਬ (ਤਰਨ ਤਾਰਨ) ਵਿਖੇ ਸਪੇਨ ਤੇ ਸ੍ਰੀਲੰਕਾ, ਅਮਰੀਕਾ ਤੇ ਅਰਜਨਟਾਈਨਾ ਅਤੇ ਪਾਕਿਸਤਾਨ ਤੇ ਇਟਲੀ ਵਿਚਾਲੇ 1 ਵਜੇ ਤੋਂ ਸ਼ਾਮ ਸਾਢੇ ਪੰਜ ਵਜੇ ਤੱਕ ਮੈਚ ਖੇਡੇ ਜਾਣਗੇ।
8 ਨਵੰਬਰ ਨੂੰ ਪਟਿਆਲਾ ਵਿਖੇ ਅਫਗਾਨਸਿਤਾਨ ਤੇ ਨੇਪਾਲ, ਭਾਰਤ ਤੇ ਯੂ.ਕੇ. ਅਤੇ ਆਸਟਰੇਲੀਆ ਤੇ ਜਰਮਨੀ ਵਿਚਾਲੇ ਸ਼ਾਮ ਸਾਢੇ ਪੰਜ ਵਜੇ ਤੋਂ ਰਾਤ 10 ਵਜੇ ਤੱਕ ਮੈਚ ਖੇਡੇ ਜਾਣਗੇ।
9 ਨਵੰਬਰ ਨੂੰ ਕਪੂਰਥਲਾ ਵਿਖੇ ਨਾਰਵੇ ਤੇ ਸ੍ਰੀਲੰਕਾ, ਪਾਕਿਸਤਾਨ ਤੇ ਅਰਜਨਟਾਈਨਾ ਅਤੇ ਇਟਲੀ ਤੇ ਸਪੇਨ ਵਿਚਾਲੇ 1 ਵਜੇ ਤੋਂ ਸ਼ਾਮ ਸਾਢੇ ਪੰਜ ਵਜੇ ਤੱਕ ਮੈਚ ਖੇਡੇ ਜਾਣਗੇ।
10 ਨਵੰਬਰ ਨੂੰ ਦੋਦਾ (ਮੁਕਤਸਰ) ਵਿਖੇ ਯੂ.ਕੇ. ਤੇ ਨੇਪਾਲ, ਭਾਰਤ ਤੇ ਅਫਗਾਨਸਿਤਾਨ ਅਤੇ ਕੈਨੇਡਾ ਤੇ ਜਰਮਨੀ ਵਿਚਾਲੇ 1 ਵਜੇ ਤੋਂ ਸ਼ਾਮ ਸਾਢੇ ਪੰਜ ਵਜੇ ਤੱਕ ਮੈਚ ਖੇਡੇ ਜਾਣਗੇ।
11 ਨਵੰਬਰ ਨੂੰ ਅੰਮ੍ਰਿਤਸਰ ਵਿਖੇ ਮਹਿਲਾ ਵਰਗ ਵਿੱਚ ਭਾਰਤ ਤੇ ਤੁਰਕਮੇਸਿਤਾਨ ਅਤੇ ਪੁਰਸ਼ ਵਰਗ ਵਿੱਚ ਅਰਜਨਟਾਈਨਾ ਤੇ ਸ੍ਰੀਲੰਕਾ, ਪਾਕਿਸਤਾਨ ਤੇ ਨਾਰਵੇ ਅਤੇ ਅਮਰੀਕਾ ਤੇ ਸਪੇਨ ਵਿਚਾਲੇ ਸ਼ਾਮ ਸਾਢੇ ਪੰਜ ਵਜੇ ਤੋਂ ਰਾਤ 10 ਵਜੇ ਤੱਕ ਮੈਚ ਖੇਡੇ ਜਾਣਗੇ।
12 ਨਵੰਬਰ ਨੂੰ ਫਿਰੋਜ਼ਪੁਰ ਵਿਖੇ ਮਹਿਲਾ ਵਰਗ ਵਿੱਚ ਯੂ.ਕੇ. ਤੇ ਭਾਰਤ ਅਤੇ ਪੁਰਸ਼ ਵਰਗ ਵਿੱਚ ਕੈਨੇਡਾ ਤੇ ਨੇਪਾਲ, ਆਸਟਰੇਲੀਆ ਤੇ ਅਰਜਨਟਾਈਨਾ ਅਤੇ ਯੂ.ਕੇ. ਤੇ ਜਰਮਨੀ ਵਿਚਾਲੇ ਸਾਢੇ ਬਾਰਾਂ ਵਜੇ ਤੋਂ ਸ਼ਾਮ ਸਵਾ ਪੰਜ ਵਜੇ ਤੱਕ ਮੈਚ ਖੇਡੇ ਜਾਣਗੇ।
13 ਨਵੰਬਰ ਨੂੰ ਆਰਾਮ ਦਾ ਦਿਨ ਹੋਵੇਗਾ।
14 ਨਵੰਬਰ ਨੂੰ ਹੁਸ਼ਿਆਰਪੁਰ ਵਿਖੇ ਮਹਿਲਾ ਵਰਗ ਵਿੱਚ ਅਮਰੀਕਾ ਤੇ ਤੁਰਕਮੇਸਿਤਾਨ ਅਤੇ ਪੁਰਸ਼ ਵਰਗ ਵਿੱਚ ਅਮਰੀਕਾ ਤੇ ਸ੍ਰੀਲੰਕਾ, ਇਟਲੀ ਤੇ ਨਾਰਵੇ ਅਤੇ ਅਰਜਨਟਾਈਨਾ ਤੇ ਸਪੇਨ ਵਿਚਾਲੇ ਸਾਢੇ ਬਾਰਾਂ ਵਜੇ ਤੋਂ ਸ਼ਾਮ ਸਵਾ ਪੰਜ ਵਜੇ ਤੱਕ ਮੈਚ ਖੇਡੇ ਜਾਣਗੇ।
15 ਨਵੰਬਰ ਨੂੰ ਮਾਨਸਾ ਵਿਖੇ ਮਹਿਲਾ ਵਰਗ ਵਿੱਚ ਅਮਰੀਕਾ ਤੇ ਯੂ.ਕੇ. ਅਤੇ ਪੁਰਸ਼ ਵਰਗ ਵਿੱਚ ਅਮਰੀਕਾ ਤੇ ਯੂ.ਕੇ. ਅਤੇ ਪੁਰਸ਼ ਵਰਗ ਵਿੱਚ ਆਸਟਰੇਲੀਆ ਤੇ ਯੂ.ਕੇ., ਅਫਗਾਨਸਿਤਾਨ ਤੇ ਜਰਮਨੀ ਅਤੇ ਭਾਰਤ ਤੇ ਕੈਨੇਡਾ ਵਿਚਾਲੇ ਸਾਢੇ ਬਾਰਾਂ ਵਜੇ ਤੋਂ ਸ਼ਾਮ ਸਵਾ ਪੰਜ ਵਜੇ ਤੱਕ ਮੈਚ ਖੇਡੇ ਜਾਣਗੇ।
16 ਨਵੰਬਰ ਨੂੰ ਜਲੰਧਰ ਵਿਖੇ ਮਹਿਲਾ ਵਰਗ ਵਿੱਚ ਯੂ.ਕੇ. ਤੇ ਤੁਰਕਮੇਸਿਤਾਨ ਅਤੇ ਪੁਰਸ਼ ਵਰਗ ਵਿੱਚ ਇਟਲੀ ਤੇ ਸ੍ਰੀਲੰਕਾ, ਅਮਰੀਕਾ ਤੇ ਨਾਰਵੇ ਅਤੇ ਪਾਕਿਸਤਾਨ ਤੇ ਸਪੇਨ ਵਿਚਾਲੇ ਸ਼ਾਮ ਸਾਢੇ ਪੰਜ ਵਜੇ ਤੋਂ ਰਾਤ 10 ਵਜੇ ਤੱਕ ਮੈਚ ਖੇਡੇ ਜਾਣਗੇ।
17 ਨਵੰਬਰ ਨੂੰ ਆਰਾਮ ਦਾ ਦਿਨ ਹੋਵੇਗਾ।
18 ਨਵੰਬਰ ਨੂੰ ਬਠਿੰਡਾ ਵਿਖੇ ਮਹਿਲਾ ਵਰਗ ਵਿੱਚ ਭਾਰਤ ਤੇ ਅਮਰੀਕਾ ਅਤੇ ਪੁਰਸ਼ ਵਰਗ ਵਿੱਚ ਪੂਲ ‘ਏ’ ਦੀ ਜੇਤੂ ਤੇ ਪੂਲ ‘ਬੀ’ ਦੀ ਉਪ ਜੇਤੂ ਵਿਚਾਲੇ ਪਹਿਲਾ ਸੈਮੀ ਫਾਈਨਲ ਅਤੇ ਪੂਲ ‘ਏ’ ਦੀ ਉਪ ਜੇਤੂ ਤੇ ਪੂਲ ‘ਬੀ’ ਦੀ ਜੇਤੂ ਵਿਚਾਲੇ ਦੂਜਾ ਸੈਮੀ ਫਾਈਨਲ ਸ਼ਾਮ ਸਾਢੇ ਪੰਜ ਵਜੇ ਤੋਂ ਰਾਤ 10 ਵਜੇ ਤੱਕ ਮੈਚ ਖੇਡੇ ਜਾਣਗੇ।
19 ਨਵੰਬਰ ਨੂੰ ਆਰਾਮ ਦਾ ਦਿਨ ਹੋਵੇਗਾ।
20 ਨਵੰਬਰ ਨੂੰ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਪੁਰਸ਼ ਤੇ ਮਹਿਲਾ ਵਰਗ ਦੇ ਫਾਈਨਲ ਖੇਡੇ ਜਾਣਗੇ ਅਤੇ ਅੰਤ ਵਿੱਚ ਰੰਗਾਰੰਗ ਸਮਾਪਤੀ ਸਮਾਰੋਹ ਸ਼ਾਮ ਸਾਢੇ ਚਾਰ ਵਜੇ ਤੋਂ ਰਾਤ 10 ਵਜੇ ਤੱਕ ਹੋਵੇਗਾ।