ਨਵੀਂ ਦਿੱਲੀ- ਕਾਂਗਰਸੀ ਨੇਤਾ ਤਾਂ ਅੰਨਾ ਦੇ ਵਿਰੁੱਧ ਬਿਆਨਬਾਜ਼ੀ ਕਰ ਹੀ ਰਹੇ ਸਨ, ਹੁਣ ਬਾਬਾ ਰਾਮਦੇਵ ਨੇ ਵੀ ਅੰਨਾ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਅਰੋਪ ਲਗਾਇਆ ਕਿ ਅੰਨਾ ਦੇਸ਼ਵਾਸੀਆਂ ਨਾਲ ਝੂਠ ਬੋਲ ਰਿਹਾ ਹੈ।
ਸਟਾਰ ਨਿਊਜ਼ ਨਾਲ ਗੱਲਬਾਤ ਦੌਰਾਨ ਬਾਬਾ ਰਾਮਦੇਵ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਵਿਰੁੱਧ ਅੰਦੋਲਨ ਵਿੱਚ ਅੰਨਾ ਨੂੰ ਸੰਘ ਦਾ ਖੁਲ੍ਹਾ ਸਮਰਥਣ ਰਿਹਾ ਹੈ, ਪਰ ਅੰਨਾ ਇਸ ਬਾਰੇ ਦੇਸ਼ ਨਾਲ ਲਗਾਤਾਰ ਝੂਠ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਮੇਰੇ ਅੰਦੋਲਨ ਨੂੰ ਵੀ ਆਰਆਰਐਸ ਦਾ ਸਮਰਥਣ ਮਿਲਿਆ ਸੀ ਪਰ ਮੈਂ ਇਸ ਸਬੰਧੀ ਝੂਠ ਬੋਲਣ ਦੀ ਜਰੂਰਤ ਨਹੀਂ ਸਮਝੀ। ਉਨ੍ਹਾਂ ਕਿਹਾ ਕਿ ਕਰਪਸ਼ਨ ਅਤੇ ਕਾਲੇ ਧੰਨ ਦੇ ਮਸਲੇ ਤੇ ਉਹ ਹਰ ਕਿਸੇ ਦੇ ਸਾਥ ਦਾ ਸਵਾਗਤ ਕਰਦੇ ਹਨ। ਸਾਨੂੰ ਸੰਘ, ਬੀਜੇਪੀ ਜਾਂ ਹੋਰ ਕਿਸੇ ਦੇ ਸਮਰਥਣ ਵਿੱਚ ਕੋਈ ਬੁਰਾਈ ਨਜ਼ਰ ਨਹੀਂ ਆਉਂਦੀ। ਇਸ ਲਈ ਉਹ ਇਸ ਬਾਰੇ ਦੇਸ਼ਵਾਸੀਆਂ ਨੂੰ ਗੁੰਰਾਹ ਨਹੀਂ ਕਰਨਾ ਚਾਹੁੰਦੇ।