ਚੰਡੀਗੜ੍ਹ : “ਸਿੱਖ ਨੌਜਵਾਨੀ ਨੂੰ ਅਣਮਨੁੱਖੀ ਅਤੇ ਗੈਰ ਕਾਨੂੰਨੀ ਢੰਗਾ ਦੀ ਵਰਤੋ ਕਰਕੇ ਸਰੀਰਕ ਤੌਰ ਤੇ ਖ਼ਤਮ ਕਰਨ ਵਾਲੇ ਪੁਲਿਸ ਅਫ਼ਸਰਾਂ ਨੂੰ ਸ. ਪ੍ਰਕਾਸ ਸਿੰਘ ਬਾਦਲ ਵੱਲੋ ਕਲੀਨ ਚਿੱਟ ਦੇਣ ਦੇ ਕੀਤੇ ਜਾ ਰਹੇ ਐਲਾਣ ਜਿਥੇ ਸਿੱਖ ਕੌਮ ਦੇ ਜ਼ਖਮਾਂ ਤੇ ਲੂਣ ਛਿੜਕਣ ਦੀ ਅਸਿਹ ਕਾਰਵਾਈ ਹੈ, ਉਥੇ ਇਸ ਗੱਲ ਤੋ ਇਹ ਵੀ ਪ੍ਰਤੱਖ ਹੋ ਜਾਦਾ ਹੈ ਕਿ ਸ. ਪ੍ਰਕਾਸ ਸਿੰਘ ਬਾਦਲ ਅਤੇ ਇਹਨਾ ਦੇ ਹੋਰ ਸਿਰਕੱਢ ਰਿਵਾਈਤੀ ਆਗੂ ਬੀਤੇ ਸਮੇ ਵਿਚ ਸਿੱਖ ਕੌਮ ਦਾ ਕਤਲੇਆਮ ਕਰਵਾਉਣ ਅਤੇ ਸਿੱਖ ਕੌਮ ਦੇ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਫੌਜ਼ੀ ਹਮਲੇ ਕਰਵਾਉਣ ਦੀਆ ਸਾਜਿਸਾਂ ਵਿਚ ਪੂਰੀ ਤਰਾ ਭਾਈਵਾਲ ਸਨ । ਸਿੱਖ ਕੌਮ ਨੂੰ ਅਜਿਹੇ ਬਹਿਰੂਪੀਏ ਸਿੱਖਾਂ ਉਤੇ ਬਿਲਕੁਲ ਵਿਸ਼ਵਾਸ ਨਹੀ ਕਰਨਾ ਚਾਹੀਦਾ ਕਿਉਕਿ ਇਹ ਆਗੂ ਅਸਲੀਅਤ ਵਿਚ ਹਿੰਦੂਤਵ ਜਮਾਤਾ ਬੀਜੇਪੀ. ਅਤੇ ਕਾਂਗਰਸ ਦੇ ਗੁਲਾਮ ਹਨ ਅਤੇ ਨਿਰੰਤਰ ਉਨ੍ਹਾ ਦੀਆ ਹੀ ਸਿੱਖ ਅਤੇ ਪੰਜਾਬ ਮਾਰੂ ਨੀਤੀਆ ਨੂੰ ਲਾਗੂ ਕਰਦੇ ਆ ਰਹੇ ਹਨ ।”
ਇਹ ਵਿਚਾਰ ਅੱਜ ਇਥੇ ਸ.ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਪ੍ਰਕਾਸ ਸਿੰਘ ਬਾਦਲ ਵੱਲੋ ਸ੍ਰੀ ਇਜ਼ਹਾਰ ਆਲਮ ਨੂੰ ਕਲੀਨ ਚਿੱਟ ਦੇਣ ਦੀ ਅਤਿ ਦੁੱਖਦਾਇਕ ਕਾਰਵਾਈ ਪੁਰਜੋਰ ਸਬਦਾ ਵਿਚ ਨਿਖੇਧੀ ਕਰਦੇ ਹੋਏ ਇਕ ਬਿਆਨ ਵਿਚ ਪ੍ਰਗਟ ਕੀਤੇ । ਉਹਨਾ ਕਿਹਾ ਕਿ ਸਮੁੱਚੀ ਦੁਨੀਆ ਅਤੇ ਸਿੱਖ ਕੌਮ ਨੂੰ ਜਦੋ ਇਸ ਗੱਲ ਦੀ ਪੂਰੀ ਜਾਣਕਾਰੀ ਹੈ ਕਿ ਪੁਲਿਸ ਅਫ਼ਸਰ ਕੇ.ਪੀ.ਐਸ. ਗਿੱਲ, ਐਸ.ਐਸ. ਵਿਰਕ, ਸੁਮੇਧ ਸੈਣੀ, ਇਜ਼ਹਾਰ ਆਲਮ ਆਦਿ ਕਾਤਿਲਾ ਨੇ ਸਰਕਾਰੀ ਸਰਪ੍ਰਸਤੀ ਹੇਠ ਆਪੋ ਆਪਣੀਆ ਨਿੱਜੀ ਗੁੰਡਿਆ ਦੀਆ ਸੈਨਾਵਾ ਬਣਾਈਆ ਹੋਈਆ ਸਨ, ਜਿਹਨਾ ਨੂੰ ਹਥਿਆਰ ਅਤੇ ਧੰਨ-ਦੌਲਤ ਸਰਕਾਰ ਵੱਲੋ ਪ੍ਰਾਪਤ ਹੁੰਦੇ ਸਨ ਤਾ ਕਿ ਇਹ ਸੈਨਾਵਾ ਪੰਜਾਬ ਵਿਚ ਕਤਲੋਗਾਰਥ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਅਤੇ ਸਿੱਖ ਨੌਜਵਾਨਾ ਦਾ ਕਤਲ ਕਰਨ, ਫਿਰ ਵੀ ਅਜਿਹੇ ਸਿੱਖਾ ਦੇ ਕਾਤਲਾ ਨੂੰ ਕਲੀਨ ਚਿੱਟਾ ਦੇਣ ਦੇ ਅਮਲ ਸ. ਪ੍ਰਕਾਸ ਸਿੰਘ ਬਾਦਲ ਵੱਲੋ ਕਿਸ ਸੋਦੇਬਾਜੀ ਤਹਿਤ ਦਿੱਤੇ ਜਾ ਰਹੇ ਹਨ ? ਉਨ੍ਹਾ ਕਿਹਾ ਕਿ ਸਿੱਖ ਕੌਮ ਨੂੰ ਹੁਣ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਤੱਕ ਦੇ ਸਿੱਖ ਕੌਮ ਦੇ ਹੋਏ ਜਾਨੀ, ਮਾਲੀ, ਧਾਰਮਿਕ ਇਖਲਾਕੀ ਅਤੇ ਭੂਗੋਲਿਕ ਨੁਕਸਾਨ ਲਈ ਇਹ ਅਖੌਤੀ ਸਿੱਖ ਲੀਡਰਸਿਪ ਸਿਧੇ ਤੌਰ ਤੇ ਜਿੰਮੇਵਾਰ ਹੈ ਜੋ ਸੈਟਰਲ ਹਕੂਮਤਾ ਨਾਲ ਸਮੇ-ਸਮੇ ਤੇ ਸੌਦੇਬਾਜੀਆ ਕਰਕੇ ਪੰਜਾਬ ਸੂਬੇ ਅਤੇ ਸਿੱਖ ਕੌਮ ਦਾ ਨੁਕਸਾਨ ਕਰਦੀ ਆ ਰਹੀ ਹੈ । ਸ. ਮਾਨ ਨੇ ਦੇਸ਼- ਵਿਦੇਸ਼ਾ ਵਿਚ ਬੈਠੀ ਸਿੱਖ ਕੌਮ ਨੂੰ ਸੰਜੀਦਗੀ ਭਰੀ ਅਪੀਲ ਕਰਦੇ ਹੋਏ ਕਿਹਾ ਕਿ ਹੁਣ ਸਮਾ ਬਾਜ-ਨਜ਼ਰ ਰੱਖਣ ਦਾ ਹੈ ਤਾ ਕਿ ਨੀਲੀਅ ਪਗੜੀਆ ਵਾਲੇ ਅਖੌਤੀ ਆਗੂ ਸਿੱਖ ਕੌਮ ਨੂੰ ਹੁਣ ਹੋਰ ਗੁੰਮਰਾਹ ਕਰਕੇ ਆਪਣੇ ਸਿਆਸੀ ਸਵਾਰਥਾ ਦੀ ਪੂਰਤੀ ਨਾ ਕਰ ਸਕਣ ਅਤੇ ਸਿੱਖ ਕੌਮ ਦਾ ਹੋਰ ਨੁਕਸਾਨ ਨਾ ਕਰ ਸਕਣ । ਉਨ੍ਹਾਂ ਕਿਹਾ ਕਿ ਇਹਨਾ ਅਖੌਤੀ ਆਗੂਆਂ ਦੇ ਹਾਥੀ ਦੇ ਦੰਦ ਖਾਣ ਵਾਲੇ ਹੋਰ ਹਨ ਅਤੇ ਵਿਖਾਉਣ ਵਾਲੇ ਹੋਰ, ਇਸ ਨੂੰ ਸਿੱਖ ਕੌੰਮ ਚੰਗੀ ਤਰਾ ਸਮਝ ਕੇ ਭਵਿੱਖ ਵਿਚ ਅਜਿਹੇ ਫੈਸਲੇ ਲਵੇ, ਜਿਸ ਨਾਲ ਅਸੀ ਸਿੱਖ ਕੌਮ ਦੇ ਇਕ-ਇਕ ਕਾਤਿਲ ਨੂੰ ਕਾਨੂੰਨ ਅਨੁਸਾਰ ਸਜਾਵਾ ਦੁਆਉਣ ਦਾ ਪ੍ਰਬੰਧ ਕਰ ਸਕੀਏ ਅਤੇ ਸਿੱਖ ਕੌਮ ਆਪਣੇ ਵੋਟ ਹੱਕ ਦੀ ਉਸ ਸੂਝਵਾਨਤਾ ਨਾਲ ਵਰਤੋ ਕਰੇ, ਜਿਸ ਨਾਲ ਸਿੱਖ ਕੌਮ ਆਪਣਾ ਅਜ਼ਾਦ ਘਰ ਖ਼ਾਲਿਸਤਾਨ ਕਾਇਮ ਕਰਨ ਵਿਚ ਮੁੱਖ ਭੂਮਿਕਾ ਨਿਭਾ ਸਕੇ ।