ਫਰਾਂਸ,(ਸੰਧੂ)- ਯੌਰਪ ਵਿੱਚ ਪਈ ਮੰਦੀ ਦੀ ਮਾਰ ਥੱਲੇ ਹੁਣ ਚੋਰ ਵੀ ਆ ਗਏ ਲਗਦੇ ਨੇ,ਕਿਉ ਕਿ ਚੋਰਾਂ ਨੇ ਹੁਣ ਆਮ ਲੋਕਾਂ ਨੂੰ ਛੱਡ ਕੇ ਮੰਤਰੀਆਂ ਦੇ ਘਰ ਸ੍ਹੰਨ ਲਾਉਣੀ ਸ਼ੁਰੂ ਕਰ ਦਿੱਤੀ ਹੈ।ਇਸ ਤਰ੍ਹਾਂ ਦੀ ਘਟਨਾ ਸੋਮਵਾਰ 31 ਅਕਤੂਬਰ ਨੂੰ ਪੈਰਿਸ ਦੇ ਬਿਲਕੁਲ ਵਿਚਕਾਰ ਭਾਰੀ ਸਕਿਉਰਟੀ ਵਾਲੇ ਇਲਾਕੇ ਵਿੱਚ ਸਾਬਕਾ ਕਨੂੰਨ ਮੰਤਰੀ ਪਸਕਲ ਕਲੇਮਨਟ ਨਾਲ ਵਾਪਰੀ ਹੈ।ਜਦੋਂ ਚੋਰ ਉਸ ਦੇ ਘਰ ਦਾ ਦਰਵਾਜ਼ਾ ਤੋੜ ਕੇ ਬਹੁਤ ਸਾਰੀਆਂ ਕੀਮਤੀ ਵਸਤੁ ਅਤੇ ਮਹਿਗੀਆਂ ਘੜੀਆਂ ਚੁਰਾ ਕੇ ਲੈ ਗਏ।ਪੈਰਿਸ ਦੀ ਸਪੈਸਲ (ਡੀ ਜੀ ਪੀ ) ਪੁਲੀਸ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।