ਫਤਹਿਗੜ੍ਹ ਸਾਹਿਬ- 2 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੀਨੀਅਰ ਯੂਥ ਆਗੂ ਰਣਦੇਵ ਸਿੰਘ ਦੇਬੀ ਅਤੇ ਜਿਲ੍ਹਾ ਯੂਥ ਪ੍ਰਧਾਨ ਕੁਲਦੀਪ ਸਿੰਘ ਦੁਭਾਲੀ ਵੱਲੋ ਐਸ.ਜੀ.ਪੀ.ਸੀ ਦੀ ਗੱਡੀ ਵਿਚੋ ਸ਼ਰਾਬੀ ਹਾਲਤ ਵਿਚ ਸਮੇਤ ਸ਼ਰਾਬ ਕਾਬੂ ਕੀਤੇ ਗਏ ਦੋ ਮੁਲਾਜ਼ਮਾ ਉਤੇ ਭਾਵੇ ਸਰਹਿੰਦ ਪੁਲਿਸ ਨੇ ਪਰਚਾ ਦਰਜ ਕਰ ਦਿੱਤਾ ਹੈ ਪਰੰਤੂ ਉਸ ਗੱਡੀ ਵਿਚ ਜੋ ਦੋ ਔਰਤਾਂ ਮੁਲਾਜ਼ਮਾ ਦੇ ਨਾਲ ਸਨ ਅਤੇ ਹਨੇਰੇ ਦਾ ਫਾਇਦਾਂ ਉਠਾਕੇ ਭੱਜ ਗਈਆ ਉਹਨਾਂ ਬਾਰੇ ਕੋਈ ਕੁਝ ਨਹੀ ਦੱਸ ਰਿਹਾ । ਕਿਉਕਿ ਜੇਕਰ ਇਹ ਕੋਈ ਚੰਗੀਆਂ ਔਰਤਾਂ ਜਾਂ ਉਹਨਾਂ ਦੀਆ ਘਰਵਾਲੀਆ ਹੁੰਦੀਆ ਤਾਂ ਮੁਲਾਜ਼ਮ ਕਦੀ ਵੀ ਗੱਡੀ ਵਿਚ ਸ਼ਰਾਬ ਨਾ ਪੀਦੇ ਅਤੇ ਜੇ ਮੁਲਾਜ਼ਮ ਫੜ੍ਹੇ ਗਏ ਸਨ ਤਾ ਔਰਤਾਂ ਉਹਨਾਂ ਦਾ ਸਾਥ ਦਿੰਦੀਆ ਨਾ ਕਿ ਭੱਜਦੀਆਂ । ਦੁੱਖ ਇਸ ਗੱਲ ਦਾ ਹੈ ਕਿ ਇਹਨਾਂ ਮੁਲਾਜ਼ਮਾ ਨੂੰ ਐਸ.ਜੀ.ਪੀ.ਸੀ ਦੇ ਚੁਣੇ ਹੋਏ ਮੈਬਰ ਵੀ ਰੋਕਣ ਤੋ ਅਸਮਰੱਥ ਹਨ । ਕਿਉਕਿ ਉਹ ਇਹਨਾਂ ਰਾਹੀ ਠੇਕਿਆਂ ਤੋ ਸ਼ਰਾਬ ਮੰਗਵਾ ਕੇ ਗੁਰਦੁਆਰਾ ਸਾਹਿਬ ਦੀਆ ਸਰਾਵਾਂ ਵਿਚ ਪੀਦੇ ਹਨ ਅਤੇ ਜੋ ਚੰਗੇ ਮੁਲਾਜ਼ਮ ਹਨ ਉਹ ਵੀ ਇਹਨਾਂ ਨੂੰ ਰੋਕ ਨਹੀ ਸਕਦੇ ਕਿਉਕਿ ਇਹ ਵਿਗੜੇ ਹੋਏ ਮੁਲਾਜ਼ਮ ਬਾਦਲ ਦਲ ਦੇ ਐਸ.ਜੀ.ਪੀ.ਸੀ. ਮੈਬਰਾਂ ਜਾਂ ਹੋਰ ਵੱਡੇ ਲੀਡਰਾਂ ਦੇ ਖਾਸਮ-ਖਾਸ ਜਾਂ ਰਿਸ਼ਤੇਦਾਰ ਹਨ ।
ਭਾਵੇ ਸਿੱਖਾਂ ਨੇ ਕਿਸੇ ਲਾਲਚ ਥੱਲੇ ਆ ਕੇ ਐਸ.ਜੀ.ਪੀ.ਸੀ. ਵੋਟਾਂ ਵਿਚ ਬਾਦਲ ਦਲੀਆ ਨੂੰ ਜਿੱਤਾਇਆ ਹੈ, ਪਰ ਇਥੇ ਅਸੀ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਐਸ.ਜੀ.ਪੀ.ਸੀ ਦੇ ਬਹੁ-ਗਿਣਤੀ ਮੈਬਰ ਸ਼ਰਾਬ, ਅਫੀਮ, ਭੁੱਕੀ ਅਤੇ ਸਮੈਕ ਵਰਗੇ ਨਸਿਆਂ ਦਾ ਨਿਰੰਤਰ ਪ੍ਰਯੋਗ ਕਰਦੇ ਹਨ ਅਤੇ ਇਹਨਾਂ ਦੇ ਆਦੀ ਹੋ ਚੁੱਕੇ ਹਨ । ਜੋ ਕਿ ਇਕ ਚੰਗੇ ਸਿੱਖ ਵਾਸਤੇ ਬੜੀ ਵੱਡੀ ਲਾਹਣਤ ਦੀ ਗੱਲ ਹੈ । ਪਿਛਲੇ ਸਮੇ ਵਿਚ ਵੀ ਇਹਨਾਂ ਦੇ ਐਸ.ਜੀ.ਪੀ.ਸੀ ਮੈਬਰ ਅਜਿਹੇ ਨਸਿ਼ਆ ਦੀ ਬਲੈਕ ਵਿਚ ਜੇਲ੍ਹ ਗਏ ਹਨ ।
ਪਾਰਟੀ ਦੇ ਮੁੱਖ ਦਫ਼ਤਰ ਕਿਲ੍ਹਾ ਸ. ਹਰਨਾਮ ਸਿੰਘ ਤੋ ਦਫ਼ਤਰ ਸਕੱਤਰ ਰਣਜੀਤ ਸਿੰਘ ਚੀਮਾਂ ਰਾਹੀ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਵੱਲੋ ਭੇਜੇ ਗਏ ਇਸ ਲਿਖਤੀ ਪ੍ਰੈਸ ਨੋਟ ਵਿਚ ਸ. ਮਾਨ ਨੇ ਕਿਹਾ ਹੈ ਕਿ ਅਜੇ ਵੀ ਸਮਾ ਹੈ ਕਿ ਜੇਕਰ ਸਿੱਖ ਕੌਮ ਸੰਭਲ ਸਕੇ ਵਰਨਾਂ ਆਉਣ ਵਾਲੇ ਸਮੇ ਵਿਚ ਕੌਮ ਦਾ ਬੜਾ ਮਾੜਾ ਅਸਰ ਹੋਵੇਗਾਂ ਅਤੇ ਸਾਡੀਆ ਅਗਲੀਆ ਪੀੜ੍ਹੀਆ ਨਸ਼ਈ ਹੋ ਜਾਣਗੀਆ । ਉਸ ਸਮੇ ਅਸੀ ਅਸਲੀਅਤ ਤੋ ਬਹੁਤ ਦੂਰ ਜਾ ਚੁੱਕੇ ਹੋਵਾਗੇ ਪਾਰਟੀ ਪ੍ਰਧਾਨ ਨੇ ਉਕਤ ਦੋਵੇ ਨੌਜਵਾਨਾਂ ਰਣਦੇਵ ਸਿੰਘ ਦੇਬੀ ਅਤੇ ਕੁਲਦੀਪ ਸਿੰਘ ਦੁਭਾਲੀ ਨੂੰ ਕੌਮ ਵਾਸਤੇ ਇਸ ਨੇਕ ਕੰਮ ਲਈ ਬਹੁਤ-ਬਹੁਤ ਸਾਬਾਸ਼ ਦਿੱਤੀ ਹੈ ਅਤੇ ਨਾਲ ਹੀ ਪ੍ਰਸਾਸਨ ਨੂੰ ਕਿਹਾ ਹੈ ਕਿ ਉਹਨਾਂ ਦੋ ਔਰਤਾਂ ਦਾ ਪਤਾ ਲਗਾਕੇ ਸਹੀ ਤਰੀਕੇ ਨਾਲ ਇਸ ਕੇਸ ਨਾਲ ਨਜਿੱਠਿਆ ਜਾਵੇ ।