ਫਰਾਂਸ, (ਸੰਧੂ) – ਇਸ ਹਫਤੇ ਮੰਗਲਵਾਰ ਦੀ ਸਵੇਰ ਨੂੰ ਇੱਕ ਜੌੜਾ ਜਿਹੜਾ ਬਿਨ੍ਹਾਂ ਘਰ ਤੋਂ ਪੈਰਿਸ ਵਿੱਚ ਸ਼ੜਕ ਉਪਰ ਤੰਬੂ ਲਾਕੇ ਜਿੰਦਗੀ ਗੁਜ਼ਾਰ ਰਿਹਾ ਸੀ।ਉਸ ਤੰਬੂ ਵਿੱਚ ਇੱਕ 38 ਸਾਲਾਂ ਦੀ ਔਰਤ ਨੇ ਬੱਚੀ ਨੂੰ ਜਨਮ ਦਿੱਤਾ ਹੈ।ਉਸ ਮੌਕੇ ਤੇ ਦਾਈ ਦਾ ਕੰਮ ਵੀ ਉਸ ਦੇ ਪਤੀ ਨੂੰ ਹੀ ਕਰਨਾ ਪਿਆ।ਉਸ ਨੇ ਖਤਰੇ ਨੂੰ ਭਾਪਦਿਆਂ ਫਸਟ ਏਡ ਵਾਲੇ ਫੋਨ ਕਰਕੇ ਬੁਲਾ ਲਏ, ਜਦੋਂ ਮੌਕੇ ਉਪਰ ਫਸਟ ਏਡ ਵਾਲੇ ਆਏ ਉਹਨਾਂ ਬੱਚੀ ਦੀ ਨਾਜ਼ੁਕ ਹਾਲਤ ਵੇਖ ਕੇ ਐਮਬੂਲੈਂਸ ਸੱਦ ਲਈ।ਪਰ ਉਹ ਵੀ ਉਸ ਬੱਚੀ ਨੂੰ ਬਚਾ ਨਾ ਸਕੇ।ਉਹ ਅਭਾਗੀ ਬੱਚੀ ਇਸ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਹੀ ਰੱਬ ਨੂੰ ਪਿਆਰੀ ਹੋ ਗਈ।ਪੁਲੀਸ ਇਸ ਮੰਦਭਾਗੀ ਘਟਨਾ ਦੀ ਪੂਰੀ ਛਾਣਬੀਣ ਕਰ ਰਹੀ ਹੈ।ਇਥੇ ਇਹ ਵੀ ਦੱਸਣ ਯੋਗ ਹੈ ਕਿ ਫਰਾਂਸ ਵਿੱਚ ਬਹੁਤ ਸਾਰੇ ਲੋਕੀ ਜਿਹਨ੍ਹਾਂ ਕੋਲ ਰਹਿਣ ਲਈ ਘਰ ਨਹੀ ਹੈ, ਸ਼ੜਕਾਂ, ਪੁਲਾਂ ਜਾਂ ਪਾਰਕਾਂ ਵਿੱਚ ਤੰਬੂ ਲਾਕੇ ਦਿੱਨ ਕਟੀ ਕਰ ਰਹੇ ਹਨ।ਜਿਹਨਾਂ ਵਿੱਚ ਏਸ਼ੀਅਨ ਲੋਕ ਵੀ ਹਨ।
ਜਦੋਂ ਪੈਰਿਸ ਵਿੱਚ ਬਿਨ੍ਹਾਂ ਘਰ ਤੋਂ ਰਹਿ ਰਹੀ ਔਰਤ ਨੇ ਸੜਕ ਤੇ ਬੱਚੇ ਨੂੰ ਜਨਮ ਦਿੱਤਾ
This entry was posted in ਅੰਤਰਰਾਸ਼ਟਰੀ.