ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਅੰਨਾ ਟੀਮ ਤੇ ਤਿੱਖੇ ਵਾਰ ਕਰਦਿਆਂ ਹੋਇਆਂ ਕਿਹਾ ਹੈ ਕਿ ਸਿਰਫ਼ ਭਾਸ਼ਣਬਾਜ਼ੀ ਨਾਲ ਭ੍ਰਿਸ਼ਟਾਚਾਰ ਦੇ ਖਿਲਾਫ਼ ਨਹੀਂ ਲੜਿਆ ਜਾ ਸਕਦਾ।
ਉਤਰਾਖੰਡ ਦੇ ਚਮੋਲੀ ਜਿਲ੍ਹੇ ਵਿੱਚ ਰਿਸ਼ੀਕੇਸ਼-ਕਰਣਪਰਿਆਗ ਲਾਈਨ ਦਾ ਨੀਂਹ ਪੱਥਰ ਰੱਖਣ ਲਈ ਸੋਨੀਆ ਗਾਂਧੀ ਨੇ ਜਾਣਾ ਸੀ ਪਰ ਉਹ ਅਚਾਨਕ ਬੀਮਾਰ ਹੋ ਗਈ। ਇਸ ਲਈ ਸੋਨੀਆ ਦੀ ਗੈਰਮੌਜੂਦਗੀ ਵਿੱਚ ਰੱਖਿਆ ਮੰਤਰੀ ਏਕੇ ਅੰਟਨੀ ਨੇ ਉਨ੍ਹਾਂ ਦਾ ਭਾਸ਼ਣ ਪੜ੍ਹ ਕੇ ਸੁਣਾਇਆ। ਉਨ੍ਹਾਂ ਦੇ ਭਾਸ਼ਣ ਵਿੱਚ ਅੰਨਾ ਟੀਮ ਬਾਰੇ ਕਿਹਾ ਗਿਆ, ‘ ਇਨ੍ਹਾਂ ਦਿਨਾਂ ਵਿੱਚ ਭ੍ਰਿਸ਼ਟਾਚਾਰ ਸਬੰਧੀ ਖੂਬ ਗੱਲਾਂ ਕੀਤੀਆਂ ਜਾ ਰਹੀਆਂ ਹਨ। ਇਸ ਵਿੱਚ ਕੋਈ ਸ਼ਕ ਨਹੀਂ ਹੈ ਕਿ ਕਰਪਸ਼ਨ ਇੱਕ ਬਹੁਤ ਵੱਡੀ ਬਿਮਾਰੀ ਹੈ ਅਤੇ ਹਰ ਕੋਈ ਇਸ ਤੋਂ ਬਹੁਤ ਪਰੇਸ਼ਾਨ ਹੈ। ਕਰਪਸ਼ਨ ਦੇ ਖਿਲਾਫ਼ ਮਹੌਲ ਜਰੂਰ ਬਣਨਾ ਚਾਹੀਦਾ ਹੈ ਪਰ ਭਾਸ਼ਣਾ ਨਾਲ ਕਰਪਸ਼ਨ ਖਤਮ ਨਹੀਂ ਹੋ ਸਕਦੀ।’
ਮਹਿੰਗਾਈ ਦੇ ਮੁੱਦੇ ਤੇ ਉਨ੍ਹਾਂ ਨੇ ਕਿਹਾ, ‘ ਮਹਿੰਗਾਈ ਚਿੰਤਾ ਦਾ ਵਿਸ਼ਾ ਹੈ। ਮੈਂ ਸਰਕਾਰ ਦੀ ਮਜ਼ਬੂਰੀ ਸਮਝਦੀ ਹਾਂ ਪਰ ਲੋਕਾਂ ਲਈ ਜਰੂਰ ਕੁਝ ਕੀਤਾ ਜਾਣਾ ਚਾਹੀਦਾ ਹੈ। ਹਰ ਇੱਕ ਆਪਣੀ ਰਾਜਨੀਤੀ ਕਰ ਰਿਹਾ ਹੈ ਪਰ ਜਨਤਾ ਦੀ ਚਿੰਤਾ ਸੱਭ ਤੋਂ ਮਹੱਤਵਪੂਰਣ ਹੈ।’ ਸੋਨੀਆ ਗਾਂਧੀ ਨੇ ਇਹ ਵੀ ਕਿਹਾ, ‘ਐਨਏਸੀ( ਨੈਸ਼ਨਲ ਅਡਵਾਇਜਰੀ ਕਾਂਉਸਿਲ) ਪ੍ਰਧਾਨਮੰਤਰੀ ਨੇ ਸਥਾਪਿਤ ਕੀਤੀ ਸੀ ਅਤੇ ਮੈਂ ਵੀ ਇਸ ਵਿੱਚ ਹਾਂ। ਲੋਕਪਾਲ ਤੇ ਸੱਭ ਤੋਂ ਪਹਿਲਾਂ ਕੰਮ ਐਨਏਸੀ ਵਿੱਚ ਹੀ ਸ਼ਰੂ ਹੋਇਆ ਸੀ। ਪ੍ਰਧਾਨਮੰਤਰੀ ਅਤੇ ਸਰਕਾਰ ਲੋਕਪਾਲ ਦੇ ਲਈ ਵੱਚਨਬਧ ਹਨ, ਤਾਂ ਰੌਲਾ ਕਿਸ ਗੱਲ ਦਾ ਹੈ?