ਮੁੱਲਾਂਪੁਰ ਦਾਖਾ- (ਸੰਜੀਵ ਵਰਮਾ)-ਆਲ ਇੰਡੀਆ ਕਾਂਗਰਸ ਦੀ ਪ੍ਰਧਾਨ ਮੈਡਮ ਸੋਨੀਆ ਗਾਂਧੀ ਨੇ ਇੰਡੀਅਨ ਓਵਰਸੀਜ਼ ਕਾਂਗਰਸ ਪੰਜਾਬ ਵਿੰਗ ਦਾ ਪ੍ਰਧਾਨ ਗੁਰਮੀਤ ਸਿੰਘ ਮੁੱਲਾਂਪੁਰ ਨੂੰ ਨਿਯੁਕਤ ਕਰ ਕੇ ਪੰਜਾਬੀਆਂ ਨੂੰ ਬਹੁਤ ਵੱਡਾ ਮਾਣ ਦਿਤਾ ਹੈ। ਇਸ ਲਈ ਪ੍ਰਧਾਨ ਸੋਨੀਆ ਗਾਂਧੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਵਧਾਈ ਦੇ ਪਾਤਰ ਹਨ ਇਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਅਤੇ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਦਿਹਾਤੀ ਕਾਂਗਰਸ ਮਲਕੀਤ ਸਿੰਘ ਦਾਖਾ ਨੇ ਮੁੱਲਾਂਪੁਰ ਦੀ ਦਾਣਾ ਮੰਡੀ ਵਿਖੇ ਗੁਰਮੀਤ ਮੁੱਲਾਂਪੁਰ ਦੇ ਪ੍ਰਧਾਨ ਬਣਨ ਦੀ ਖੁਸ਼ੀ ਵਿਚ ਮਿਠਾਈ ਵੰਡਣ ਤੋਂ ਬਾਅਦ ਹਲਕਾ ਦਾਖਾ ਕਾਂਗਰਸ ਵੱਲੋਂ ਆਯੋਜਤ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪ੍ਰਗਟ ਕੀਤੇ ਦਾਖਾ ਨੇ ਕਿਹਾ ਕਿ ਗੁਰਮੀਤ ਗਿੱਲ ਮੁੱਲਾਂਪੁਰ ਨੇ ਪਹਿਲਾਂ ਲੰਮਾ ਸਮਾਂ ਨਿਊਜਰਸੀ ਕਾਂਗਰਸ ਦਾ ਪ੍ਰਧਾਨ ਬਣ ਕੇ ਪਾਰਟੀ ਨੂੰ ਵਿਦੇਸ਼ਾ ਵਿਚ ਮਜ਼ਬੂਤ ਕੀਤਾ ਹੁਣ ਪਾਰਟੀ ਪ੍ਰਧਾਨ ਨੇ ਉਸ ਦੀ ਕਾਬਲੀਅਤ ਨੂੰ ਵੇਖਦੇ ਹੋਏ ਪੂਰੇ ਅਮਰੀਕਾ ਦੀ ਪ੍ਰਧਾਨਗੀ ਉਸ ਨੂੰ ਸੌਂਪ ਕੇ ਪਾਰਟੀ ਵੱਡਾ ਮਾਣ ਸਨਮਾਨ ਦਿਤਾ ਹੈ ਜਿਸ ਤੇ ਹਲਕਾ ਦਾਖਾ ਦੇ ਸਮੂਹ ਕਾਂਗਰਸੀ ਵਰਕਰਾਂ ਦੇ ਨਾਲ ਨਾਲ ਗਿੱਲ ਦੇ ਪਿੰਡ ਮੁੱਲਾਂਪੁਰ ਦੇ ਵਾਸੀਆਂ ਨੂੰ ਵੀ ਮਾਣ ਹੋਈਆ ਹੈ। ਨੌਜਵਾਨ ਕਾਂਗਰਸੀ ਵਿਧਾਇਕ ਜੱਸੀ ਖੰਗੂੜਾ ਨੇ ਗਿੱਲ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪਾਰਟੀ ਪ੍ਰਧਾਨ ਨੇ ਗਿੱਲ ਨੂੰ ਅਮਰੀਕਾ ਦੇ ਪੰਜਾਬੀ ਵਿੰਗ ਦਾ ਪ੍ਰਧਾਨ ਬਣਕੇ ਸਾਬਤ ਕਰ ਦਿਤਾ ਹੈ ਕਿ ਪੰਜਾਬੀਆਂ ਨੇ ਦੇਸ਼ ਵਿਦੇਸ਼ ਵਿਚ ਵੀ ਪਾਰਟੀ ਨੂੰ ਮਜਬੂਤ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਗਿੱਲ ਨੂੰ ਅਪੀਲ ਕਰਨਗੇ ਕਿ ਉਹ ਵਿਧਾਨ ਸਭਾ ਚੋਣਾਂ ਮੌਕੇ ਅਪਣੇ ਸਾਥੀਆਂ ਨਾਲ ਪੰਜਾਬ ਆ ਕੇ ਕਾਂਗਰਸ ਪਾਰਟੀ ਨੂੰ ਚੋਣਾਂ ਵਿਚ ਭਾਰੀ ਬਹੁਮਤ ਨਾਲ ਜਿੱਤ ਦਿਵਾਉਣ ਅਤੇ ਅਕਾਲੀ ਸਰਕਾਰ ਦੀਆਂ ਐਨ.ਆਰ.ਆਈ ਵਿਰੋਧੀ ਨੀਤੀਆਂ ਦੀ ਜਾਣਕਾਰੀ ਸੂਬੇ ਦੇ ਵੋਟਰਾਂ ਨੂੰ ਦੇਣ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ ਪੰਜ ਸਾਲ ਵਿਚ ਵਿਦੇਸ਼ਾ ਵਿਚ ਵੱਸਦੇ ਪ੍ਰਵਾਸੀ ਭਾਰਤੀਆਂ ਲਈ ਐਲਾਨ ਤਾਂ ਕਈ ਕੀਤੇ ਪਰ ਕਿਸੇ ਵੀ ਐਲਾਨ ਨੂੰ ਅਸਲੀ ਜਾਮਾ ਨਹੀਂ ਪਹਿਨਾਇਆ। ਜਿਸ ਕਾਰਨ ਪ੍ਰਵਾਸੀ ਭਾਰਤੀਆਂ ਦਾ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ। ਇਸ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਮੰਚ ਦੇ ਚੇਅਰਮੈਨ ਅਤੇ ਹਾਊਸ ਫ਼ੈਡ ਦੇ ਸਾਬਕਾ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਗਿੱਲ ਦੇ ਪ੍ਰਧਾਨ ਬਣਨ ‘ਤੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਆੳਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪ੍ਰਵਾਸੀ ਭਾਰਤੀ ਹੀ ਬਾਦਲ ਦਲ ਨੂੰ ਕਰਾਰੀ ਹਾਰ ਦੇਣ ਲਈ ਕਾਂਗਰਸ ਦਾ ਸਾਥ ਦੇਣਗੇ। ਇਸ ਮੌਕੇ ਕਾਂਗਰਸ ਦੇ ਸੂਬਾ ਸਕੱਤਰ ਮੇਜਰ ਸਿੰਘ ਮੁੱਲਾਂਪੁਰ, ਗੁਰਪ੍ਰੀਤ ਸਿੰਘ ਖੰਗੂੜਾ, ਰਣਜੀਤ ਸਿੰਘ ਮਾਂਗਟ, ਤੇਲੂ ਰਾਮ ਬਾਂਸਲ, ਬਲਵਿੰਦਰ ਸਿੰਘ ਸੇਖੋਂ, ਚੰਦਰਭਾਨ ਜੈਨ, ਅਨਿਲ ਜੈਨ, ਬਲਵੰਤ ਸਿੰਘ ਧਨੋਆ, ਕਰਨੈਲ ਗਿੱਲ, ਦਲਵੀਰ ਸਿੰਘ ਨੀਟੂ, ਬਲਾਕ ਸੰਮਤੀ ਮੈਂਬਰ ਦੀਪਕ ਖੰਡੂਰ, ਸਤਿੰਦਰ ਭਨੋਹੜ, ਪ੍ਰਮਿੰਦਰ ਸਿੰਘ ਕੈਲਪੁਰ, ਕਮਲਜੀਤ ਸਿੰਘ ਬਿਟੂ ਦੇਤਵਾਲ, ਸ਼ਹਿਰੀ ਪ੍ਰਧਾਨ ਪਵਨ ਸਿਡਾਨਾ, ਰਣਜੀਤ ਸਿੰਘ ਮੰਡੀਆਣੀ, ਬਜਰੰਗ ਬਾਂਸਲ, ਮਹਾਵੀਰ ਬਾਂਸਲ, ਸੰਜੂ ਅਗਰਵਾਲ, ਸ਼ਾਮ ਲਾਲ, ਮਨੂ ਸ਼ਰਮਾ, ਹਰਨੇਕ ਸਿੰਘ, ਗੁਰਮੇਲ ਸਿੰਘ, ਜਸਪਾਲ ਸਿੰਘ ਮੁੱਲਾਂਪੁਰ ਅਤੇ ਗੁਰਮੀਤ ਸਿੰਘ ਮੁੱਲਾਂਪੁਰ ਨੂੰ ਪ੍ਰਧਾਨ ਬਣਨ ‘ਤੇ ਵਧਾਈ ਦਿਤੀ ਅਤੇ ਪਾਰਟੀ ਹਾਈ ਕਮਾਂਡ ਦਾ ਧਨਵਾਦ ਕੀਤਾ।
ਗੁਰਮੀਤ ਮੁੱਲਾਂਪੁਰ ਦੇ ਇੰਡੀਆਨ ਓਵਰਸੀਜ਼ ਕਾਂਗਰਸ ਯੂ.ਐਸ.ਏ. ਦਾ ਪ੍ਰਧਾਨ ਬਣਨ ਦੀ ਖੁਸ਼ੀ ‘ਚ ਲੱਡੂ ਵੰਡੇ
This entry was posted in ਪੰਜਾਬ.