ਫਤਹਿਗੜ੍ਹ ਸਾਹਿਬ – ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋ ਪਾਰਟੀ ਦੇ ਮੁੱਖ ਦਫਤਰ ਤੋ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਡੁੰਘਾ ਦੁੱਖ ਅਤੇ ਅਫਸੋਸ ਪ੍ਰਗਟਾਉਦੇ ਕਿਹਾ ਗਿਆ ਹੈ ਕਿ ਜਿਸ ਫਿਰਕੂ ਜਮਾਤ ਭਾਜਪਾ ਦੇ ਆਗੂ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਮਰਹੂਮ ਇੰਦਰਾਂ ਗਾਂਧੀ ਨੂੰ ਸ਼੍ਰੀ ਦਰਬਾਰ ਸਾਹਿਬ ਉਤੇ ਫੌਜੀ ਹਮਲਾ ਕਰਨ ਲਈ ਉਕਸਾਇਆ, ਫਿਰ ਹਮਲੇ ਉਪਰੰਤ ਇੰਦਰਾ ਗਾਂਧੀ ਨੂੰ “ਦੁਰਗਾ ਮਾਤਾ ਦਾ ਖਿਤਾਬ ਦਿਤਾ ਹੋਵੇ, ਜਿਸ ਨੇ 1992 ਵਿਚ ਮੁਸਲਿਮ ਕੌਮ ਦੀ ਬਾਬਰੀ ਮਸਜਿਦ ਨੂੰ ਢਹਿ-ਢੇਰੀ ਕਰਵਾਇਆ ਹੋਵੇ, ਉੜੀਸਾ, ਕਰਨਾਟਕਾ, ਬੈਗਲੋਰ, ਕੇਰਲਾ ਆਦਿ ਦੱਖਣੀ ਸੁਬਿਆ ਵਿਚ ਇਸਾਈ ਕੌਮ ਦੀ ਚਰਚਾ ਉਤੇ ਹਮਲੇ ਕੀਤੇ ਹੋਣ, ਨੰਨਜਾ ਨਾਲ ਜ਼ਬਰ-ਜਿਨਹਾ ਕੀਤੇ ਹੋਣ ਅਤੇ ਜੋ ਹੁਣ ਹਿੰਦੂ ਕੌਮ ਨੂੰ ਸਿੱਖਾ ਵਿਰੁਧ ਭੜਕਾਉਣ ਲਈ ਅਤੇ ਇਥੋ ਦੇ ਹਾਲਾਤਾ ਨੂੰ ਲਾਬੂ ਲਾਉਣ ਲਈ ਆ ਰਿਹਾ ਹੈ, ਉਸ ਨੂੰ ਬਾਦਲ ਵਲੋਂ ਜੈਡ ਸੁਰਖਿਆ ਦੇ ਕੇ ਫਿਰਕੂ ਯਾਤਰਾ ਕਰਵਾਉਣ ਦੀ ਕਾਰਵਾਈ ਸਿੱਖ ਕੌਮ ਦੇ ਜ਼ਖਮਾਂ ਉਤੇ ਲੂਣ ਛਿੜਕਣ ਦੇ ਤੁੱਲ ਅਸਹਿ ਕਾਰਵਾਈ ਹੈ । ਸਿੱਖ ਕੌਮ ਇਹ ਯਾਤਰਾ ਬਿਲਕੁਲ ਨਹੀ ਹੋਣ ਦੇਵੇਗੀ ।
ਸ.ਮਾਨ ਨੇ ਕਿਹਾ ਕਿ ਜੇਕਰ ਸ.ਬਾਦਲ 1984 ਵਿਚ ਸਿੱਖਾਂ ਨੂੰ ਦਰਬਾਰ ਸਾਹਿਬ ਵਿਖੇ ਜੈਡ ਸੁਰੱਖਿਆ ਦਾ ਪ੍ਰਬੰਧ ਕਰ ਦਿੰਦੇ ਤਾਂ ਬਲਿਊ ਸਟਾਰ ਦੀ ਦੁੱਖਦਾਇਕ ਕਾਰਵਾਈ ਹੋਣੀ ਹੀ ਨਹੀ ਸੀ । ਉਹਨਾ ਕਿਹਾ ਕਿ ਬਾਦਲ ਦਲੀਆ ਦੀ ਸ਼੍ਰੀ ਅਡਵਾਨੀ ਦੀ ਯਾਤਰਾ ਦੀ ਹਿਫਾਜ਼ਤ ਕਰਨਾ ਅਤੇ ਸਿੱਖ ਕੌਮ ਦੇ ਕਾਤਿਲ ਪੁਲਿਸ ਅਫਸਰ ਇਜ਼ਹਾਰ ਆਲਮ ਨੂੰ ਕਲੀਨ ਚਿਟ ਦੇਣ ਦੇ ਵਰਤਾਰੇ“ਸੰਤਾਂ ਨਾਲ ਵੈਰ ਕਮਾਵਦੈ ਦੁਸ਼ਟਾ ਨਾਲ ਮੋਹ ਪਿਆਰ” ਵਾਲੀ ਸਿੱਖ ਅਤੇ ਮਨੁਖਤਾ ਵਿਰੋਧੀ ਅਮਲ ਹਨ । ਜਿਸ ਤੋ ਸਿੱਖ ਕੌਮ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਿੱਖੀ ਭੇਖ ਵਿਚ ਕੌਮ ਦਾ ਨੁਕਸਾਨ ਕਰਨ ਵਾਲੇ ਕਿਹੜੇ ਆਗੂ ਹਨ ਅਤੇ ਕਿਹੜੇ ਸਿਧਾਂਤਾ ਅਤੇ ਪ੍ਰੰਪਰਾਵਾ ਉਤੇ ਪਹਿਰਾ ਦੇਣ ਵਾਲੇ । ਉਹਨਾ ਸ.ਬਾਦਲ ਨੂੰ ਚੇਤੇ ਕਰਾਉਦੇ ਕਿਹਾ ਕਿ ਸ਼੍ਰੀ ਅਡਵਾਨੀ ਜਿਸ ਨੇ ਆਪਣੀ ਕਿਤਾਬ “ਮਾਈ ਕਨਟਰੀ ਮਾਈ ਲਾਇਫ” ਵਿਚ ਬਲਿਊ ਸਟਾਰ ਹਮਲਾ ਕਰਾਉਣ ਦੀ ਜਿੰਮੇਵਾਰੀ ਲਈ ਹੈ, ਅਜਿਹੇ ਸਿੱਖ ਅਤੇ ਪੰਜਾਬ ਵਿਰੁਧੀ ਆਗੂ ਨੂੰ ਸੁਰੱਖਿਆ ਕਿਸ ਖੁਸ਼ੀ ਵਿਚ ਉਪਲੱਬਧ ਕਰਵਾ ਰਹੇ ਹੋ? ਉਹਨਾ ਕਿਹਾ ਕਿ ਬਾਬਾ ਰਾਮਦੇਵ ਜਿਸ ਨੇ ਇਹ ਕਿਹਾ ਸੀ ਕਿ “ਸੱਪ ਅਤੇ ਸਿੱਖ” ਜਿਥੇ ਵੀ ਮਿਲ ਜਾਣ ਮਾਰ ਦੇਣਾ ਚਾਹੀਦਾ ਹੈ, ਸ.ਬਾਦਲ ਅਤੇ ਬਾਦਲ ਪ੍ਰਵਾਰ ਉਸ ਦੀ ਅਤੇ ਹੋਰ ਫਿਰਕੂਆ ਦੀ ਸਰਪ੍ਰਸਤੀ ਕਰਕੇ ਹਿੰਦੂਤਵ ਹਕੂਮਤ ਦੀ ਹੋਰ ਕਿਹੜੀ ਸਿੱਖ ਵਿਰੋਧੀ ਸਾਜਸ਼ ਨੂੰ ਨੇਪਰੇ ਚ੍ਹਾੜਨਾ ਚਾਹੁੰਦੇ ਹਨ?
ਸ.ਮਾਨ ਨੇ ਸ਼੍ਰੀ ਅਡਵਾਨੀ, ਸ.ਬਾਦਲ ਅਤੇ ਫਿਰਕੂ ਜਮਾਤਾ ਨੂੰ ਚਨੌਤੀ ਦਿੰਦੇ ਹੋਏ ਕਿਹਾ ਕਿ ਸਿੱਖ ਕੌਮ ਅਡਵਾਨੀ ਨੂੰ ਪੰਜਾਬ ਵਿਚ ਦਾਖਿਲ ਨਹੀ ਹੋਣ ਦੇਵੇਗੀ, ਭਾਵੇ ਕਿ ਹਿੰਦੂਤਵ ਹਕੂਮਤ ਅਤੇ ਬਾਦਲ ਦਲੀਏ ਕਿੰਨਾ ਵੀ ਪ੍ਰਬੰਧ ਕਿਉ ਨਾ ਕਰ ਲੈਣ । ਖਾਲਿਸਤਾਨ ਦੀ ਸਰਜ਼ਮੀਨ ਉਤੇ ਮੁਤਸਵੀਆ ਅਤੇ ਫਿਰਕੂਆ ਨੂੰ ਕੋਈ ਵੀ ਮਨੁਖਤਾ ਵਿਰੋਧੀ ਕਾਰਵਾਈ ਕਰਨ ਦੀ ਬਿਲਕੁਲ ਇਜ਼ਾਜਤ ਨਹੀ ਦਿੱਤੀ ਜਾਵੇਗੀ ।