ਪ੍ਰਸਿੱਧ ਪੰਜਾਬੀ ਗਾਇਕ, ਲੇਖਕ ਤੇ ਅਭਿਨੇਤਾ ਬੱਬੂ ਮਾਨ ਦੀ ਕੱਲ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫੀਚਰ ਫਿਲਮ “ਹੀਰੋ ਹਿਟਲਰ ਇਨ ਲਵ” ‘ਚ ਅਹਿਮ ਕਿਰਦਾਰ ਨਿਭਾਉਣ ਵਾਲੀ ਐਕਟਰ “ਤੇਜੀ ਸੰਧੂ ” ਨੇ ਇਸ ਫਿਲਮ ਦੀ ਸਫਲਤਾ ਵਾਸਤੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੁੰਦੇ ਹੋਏ ਅਰਦਾਸ ਕੀਤੀ ਕਿ ਮੈਨੂੰ ਅੰਮ੍ਰਿਤਸਰ ਦੀ ਇਸ ਪਵਿੱਤਰ ਧਰਤੀ ਨੇ ਬੇਤਹਾਸ਼ਾ ਮਾਣ ਬਖਸ਼ਿਆ ਹੈ, ਜਿਸਦੀ ਮੈਂ ਸਦਾ ਰਿਣੀ ਰਹਾਂਗੀ।ਉਨ੍ਹਾਂ ਕੱਲ ਰਿਲੀਜ਼ ਹੋਣ ਜਾ ਰਹੀ ਇਸ ਪੰਜਾਬੀ ਫਿਲਮ ਬਾਰੇ ਗੱਲ ਕਰਦਿਆਂ ਦੱਸਿਆ ਕਿ ਪੰਜਾਬੀਆਂ ਦੀ ਨਬਜ਼ ਪਛਾਨਣ ਵਾਲੇ ਬੱਬੂ ਮਾਨ ਦੀ ਕਲਮ ਨੇ ਹਮੇਸ਼ਾਂ ਪੰਜਾਬੀਆਂ ਦੀ ਤਰਜ਼ਮਾਨੀ ਕੀਤੀ ਹੈ ਅਤੇ ਇਹ ਫਿਲਮ ਵੀ ਕਲਮ ਦੇ ਇਸ ਧਨੀ ਨੇ ਕੁੱਝ ਹੱਟ ਕੇ ਲਿਖੀ ਤੇ ਬਣਾਈ ਹੈ ਜੋ ਸਿਨੇ ਜਗਤ ‘ਚ ਮਿਸਾਲ ਬਣੇਗੀ।ਉਨ੍ਹਾਂ ਦੱਸਿਆ ਕਿ ਸੁਪਰਹਿੱਟ ਪੰਜਾਬੀ ਫਿਲਮਾਂ ਦੇ ਨਿਰਮਾਤਾ ਬੱਬੂ ਮਾਨ ਦੀ ਫਿਲਮ “ਹੀਰੋ ਹਿਟਲਰ ਇਨ ਲਵ”, ਜਿਸਦਾ ਦਰਸ਼ਕ ਬੇਤਾਬੀ ਨਾਲ ਇੰਤਜ਼ਾਰ ਕਰ ਰਹੇ ਹਨ, ਦਾ ਕੱਲ ਸਵੇਰੇ 10 ਵਜੇ ਦੇ ਪਹਿਲੇ ਸ਼ੋਅ ਦਾ ਆਨੰਦ ਮਾਨਣ ਲਈ ਉਹ ਖੁੱਦ ਐਨਮ ਸਿਨੇਮਾ ‘ਚ ਦਰਸ਼ਕਾਂ ਨਾਲ ਬੈਠਣਗੇ।
ਜ਼ਿਕਰਯੋਗ ਹੈ ਕਿ ਸਾਲ ਕੁ ਦੇ ਛੋਟੇ ਜਿਹੇ ਅਰਸੇ ਦੌਰਾਨ ਹੀ ਫਿਲਮ ਜਗਤ ਵਿਚ ਪੈਰ ਰੱਖਣ ਵਾਲੀ ਸਿੱਖ ਘਰਾਣੇ ਨਾਲ ਸੰਬੰਧਤ ਤੇਜੀ ਸੰਧੂ ਨੇ ਆਪਣਾ ਇਹ ਸਫਰ ਪਂੰਜਾਬੀ ਟੈਲੀ ਫਿਲਮਾਂ ਤੇ ਦੂਰਦਰਸ਼ਨ ਕੇਂਦਰ ਜਲੰਧਰ ਤੋਂ ਸ਼ੁਰੂ ਕੀਤਾ ਸੀ।ਅੰਮ੍ਰਿਤਸਰ ਦੀ ਵਸਨੀਕ ਤੇਜੀ ਸੰਧੂ ਆਉਣ ਵਾਲੇ ਸਮੇਂ ‘ਚ ਵੱਡੇ ਬਜਟ ਦੀਆਂ ਪੰਜਾਬੀ ਤੇ ਹਿੰਦੀ ਫੀਚਰ ਫਿਲਮਾਂ ਵਿਚ ਨਾਮਵਰ ਸਿਤਾਰਿਆਂ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਵੇਗੀ।ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਮੌਕੇ ਉਨ੍ਹਾਂ ਨਾਲ ਸ੍ਰ. ਸਰੂਪ ਸਿੰਘ ਸੰਧੂ, ਸ. ਦੀਦਾਰ ਗਿੱਲ ਲਾਫਟਰ ਦਾ ਮਾਸਟਰ, ਡਾਇਰੈਕਟਰ ਜਤਿੰਦਰ ਮਹਿਤਾ,ਨਰਿੰਦਰ ਰਾਏ ਚੈਅਰਮੈਨ ਇੰਕਲਾਬੀ ਦਸਤਕ, ਰਣਜੀਤ ਸਿੰਘ ਭੋਮਾਂ, ਗੁਰਵਿੰਦਰ ਸਿੰਘ ਮਲੇਸ਼ਿਆ, ਭਗਵਾਨ ਕੋਰ ਮਲੇਸ਼ਿਆ ਸਿੰਘ ਭੋਮਾਂ, ਲਾਡੀ, ਨੀਲਮ ਕੌਰ ਤੇ ਮਨਪ੍ਰੀਤ ਕੌਰ ਆਦਿ ਸ਼ਾਮਿਲ ਸਨ।