ਕਾਹਿਰਾ- ਸੁਰੱਖਿਆ ਬਲਾਂ ਵਲੋਂ ਤਹਿਰੀਰ ਚੌਂਕ ਖਾਲੀ ਕਰਵਾਉਣ ਦੇ ਯਤਨਾਂ ਕਰਕੇ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਫਿਰ ਤੋਂ ਝੜਪਾਂ ਸ਼ੁਰੂ ਹੋ ਗਈਆਂ ਹਨ। ਇਸ ਹਿੰਸਾ ਦੌਰਾਨ ਹੁਣ ਤੱਕ 33 ਲੋਕ ਮਾਰੇ ਗਏ ਹਨ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਜਖਮੀ ਹੋ ਗਏ ਹਨ।
ਰਾਸ਼ਟਰਪਤੀ ਹੋਸਨੀ ਮੁਬਾਰਕ ਨੂੰ ਹਟਾਉਣ ਤੋਂ ਬਾਅਦ ਹੁਣ ਤੱਕ ਦਾ ਇਹ ਸੱਭ ਤੋਂ ਵੱਡਾ ਪ੍ਰਦਰਸ਼ਨ ਹੈ। ਯੌਰਪ ਦੀਆਂ 25 ਰਾਜਨੀਤਕ ਪਾਰਟੀਆਂ ਨੇ ਹਿੰਸਾ ਕਰਕੇ ਕੁਝ ਮੰਤਰੀਆਂ ਨੂੰ ਹਟਾਉਣ ਦੀ ਮੰਗ ਕੀਤੀ ਹੈ। ਸੈਨਾ ਵਲੋਂ ਤਹਿਰੀਰ ਚੌਂਕ ਤੋਂ ਭੀੜ ਨੂੰ ਖਦੇੜਨ ਤੋਂ ਬਾਅਦ ਵੀ ਲੋਕ ਭਾਰੀ ਗਿਣਤੀ ਵਿੱਚ ਤਹਿਰੀਰ ਚੌਂਕ ਵੱਲ ਵੱਧ ਰਹੇ ਸਨ। ਪੁਲਿਸ ਵਲੋਂ ਅੱਥਰੂ ਗੈਸ ਦੇ ਗੋਲੇ ਲੋਕਾਂ ਉਪਰ ਛੱਡੇ ਜਾ ਰਹੇ ਸਨ ਅਤੇ ਵਿਖਾਵਾਕਾਰੀ ਵੀ ਪੁਲਿਸ ਉਤੇ ਪੱਥਰ ਅਤੇ ਅੱਗ ਦੇ ਗੋਲੇ ਸੁੱਟ ਰਹੇ ਸਨ। ਇਨ੍ਹਾਂ ਝੜਪਾਂ ਦੌਰਾਨ ਪੁਲਿਸ ਨੇ ਇੱਕ ਅਸਥਾਈ ਹਸਪਤਾਲ ਤੇ ਵੀ ਹਮਲਾ ਕੀਤਾ। ਵਿਖਾਵਾਕਾਰੀਆਂ ਦੀਆਂ ਮੰਗਾਂ ਵੀ ਹੁਣ ਬਦਲ ਗਈਆਂ ਹਨ। ਉਹ ਚਾਹੁੰਦੇ ਹਨ ਕਿ ਸੈਨਾ ਆਗੂ ਅਸਤੀਫਾ ਦੇ ਕੇ ਸੱਤਾ ਅਸੈਨਿਕ ਪ੍ਰਸ਼ਾਸਨ ਨੂੰ ਸੌਂਪ ਦੇਵੇ।