ਮੁੰਬਈ- ਭਾਰਤੀ ਕਰੰਸੀ ਦੀ ਕੀਮਤ ਮਾਰਕਿਟ ਵਿੱਚ ਪਿੱਛਲੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਕੇ ਬਹੁਤ ਹੀ ਹੇਠਲੇ ਪੱਧਰ ਤੇ ਪਹੁੰਚ ਗਈ ਹੈ। ਮੰਗਲਵਾਰ ਨੂੰ ਡਾਲਰ ਹੋਰ ਮਜ਼ਬੂਤ ਹੋਇਆ ਅਤੇ ਰੁਪੈ ਦੀ ਕੀਮਤ 52.73 ਤੱਕ ਪੁੰਚ ਗਈ। ਰੁਪੈ ਦੇ ਡਿੱਗਣ ਨਾਲ ਤੇਲ ਅਤੇ ਪੈਟਰੌਲ ਦਾ ਆਯਾਤ ਹੋਰ ਮਹਿੰਗਾ ਹੋ ਸਕਦਾ ਹੈ। ਇਸ ਨਾਲ ਮਹਿੰਗਾਈ ਅਤੇ ਵਿੱਤੀ ਘਾਟੇ ਦੇ ਹੋਰ ਵੱਧਣ ਦਾ ਡਰ ਪੈਦਾ ਹੋ ਗਿਆ ਹੈ।
ਰੁਪੈ ਵਿੱਚ ਪਿੱਛਲੇ ਚਾਰ ਮਹੀਨਿਆਂ ਵਿੱਚ 18 ਫੀਸਦੀ ਤੱਕ ਦੀ ਗਿਰਾਵਟ ਆਈ ਹੈ। ਜੁਲਾਈ ਮਹੀਨੇ ਵਿੱਚ ਰੁਪੈ ਵਿੱਚ ਡਾਲਰ ਦੇ ਮੁਕਾਬਲੇ ਮਜ਼ਬੂਤੀ ਆਈ ਸੀ, ਪਰ ਬਾਅਦ ਵਿੱਚ ਗਿਰਾਵਟ ਦਾ ਸਿਲਸਿਲਾ ਜਾਰੀ ਹੈ।ਵਿੱਤਮੰਤਰੀ ਪ੍ਰਣਬ ਮੁਖਰਜੀ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਅਨਿਸ਼ਚਤਾ ਦੇ ਕਰਕੇ ਰਪਿਆ ਡਿੱਗ ਰਿਹਾ ਹੈ ਅਤੇ ਭਾਰਤੀ ਰਿਜ਼ਰਵ ਬੈਂਕ ਦੇ ਦਖਲ ਦੇਣ ਨਾਲ ਵੀ ਕੋਈ ਖਾਸ ਅਸਰ ਨਹੀਂ ਹੋਣਾ।