ਬਾਰਾਬੰਕੀ- ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਮਾਇਆਵਤੀ ਸਰਕਾਰ ਤੇ ਭ੍ਰਿਸ਼ਟਾਚਾਰ ਦੇ ਅਰੋਪ ਲਗਾਂਉਦੇ ਹੋਏ ਕਿਹਾ ਕਿ ਉਤਰ ਪ੍ਰਦੇਸ਼ ਵਿੱਚ ਕੇਂਦਰ ਸਰਕਾਰ ਵਲੋਂ ਭੇਜੇ ਗਏ ਧੰਨ ਦਾ ਦੁਰਉਪਯੋਗ ਹੋਇਆ ਹੈ। ਇਸ ਨਾਲ ਆਮ ਲੋਕਾਂ ਨੂੰ ਉਸ ਦਾ ਕੋਈ ਲਾਭ ਨਹੀਂ ਹੋਇਆ। ਰਾਹੁਲ ਨੇ ਕਿਹਾ ਕਿ ਜੇ ਸਾਡੀ ਸਰਕਾਰ ਬਣੀ ਤਾਂ ਅਗਲੇ 10 ਸਾਲਾਂ ਵਿੱਚ ਯੂਪੀ ਦੀ ਤਸਵੀਰ ਬਦਲ ਜਾਵੇਗੀ।
ਉਤਰਪ੍ਰਦੇਸ਼ ਦੇ ਬਾਰਾਬੰਕੀ ਵਿੱਚ ਇਕ ਜਨਸੱਭਾ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਕੇਂਦਰ ਦੁਆਰਾ ਮਹਾਤਮਾ ਗਾਂਧੀ ਰਾਸ਼ਟਰੀ ਰੁਜ਼ਗਾਰ ਗਰੰਟੀ ਯੋਜਨਾ ਸਮੇਤ ਹੋਰ ਵੀ ਕਈ ਸਕੀਮਾਂ ਤੇ ਤਹਿਤ ਰਾਜ ਸਰਕਾਰ ਨੂੰ ਭੇਜੇ ਗਏ ਹਜ਼ਾਰਾਂ ਕਰੋੜ ਰੁਪੈ ਰਾਜ ਦੇ ਮੰਤਰੀਆਂ, ਠੇਕੇਦਾਰਾਂ ਅਤੇ ਅਫ਼ਸਰਾਂ ਦੀਆਂ ਜੇਬਾਂ ਵਿੱਚ ਚਲੇ ਗਏ ਹਨ। ਉਨ੍ਹਾ ਨੇ ਕਿਹਾ ਕਿ ਜੇ ਸਾਡੀ ਸਰਕਾਰ ਬਣੀ ਤਾਂ ਦਸ ਸਾਲਾਂ ਵਿੱਚ ਸੂਬੇ ਨੂੰ ਨੰਬਰ ਵੰਨ ਸੂਬਾ ਬਣਾ ਦੇਵਾਂਗੇ।ਅਸੀਂ ਰਾਜ ਵਿੱਚ ਉਨਤੀ ਅਤੇ ਵਿਕਾਸ ਲਿਆਂਵਾਂਗੇ।
Haan g bas tasveer hi badl deo hor ta khush tusi kar ni sakde.hun desh di tara up nu b number 1 bana deo brishtachari vich.rahul gandhi ki jai-2