ਪੈਰਿਸ,(ਸੰਧੂ)-ਇਥੋਂ ਦੀ ਪਹਿਲੀ ਜੰਮਪਲ ਪੀੜ੍ਹੀ ਦਾ ਪਹਿਲਾ ਨੌਜੁਆਨ ਪੰਜਾਬੀ ਸਿੰਗਰ ਜਿਸ ਦੀ ਕੁਝ ਦਿੱਨ ਪਹਿਲਾਂ ਹੀ ਟੈਲੀਵੀਯਨ ਅਤੇ ਰੇਡੀਓ ਉਪਰ ਬੁਮ ਬੁਮ ਨਾਂ ਦੇ ਪੰਜਾਬੀ ਗਾਣੇ ਦੀ ਵੀਡੀਓ ਰਲੀਜ਼ ਹੋਈ ਹੈ।ਉਸ ਨੂੰ ਫਰਾਂਸ ਦੀ ਨਵੀ ਪੀੜ੍ਹੀ ਵਲੋਂ ਭਰਵਾਂ ਹੁਗਾਰਾ ਮਿਲਿਆ ਹੈ।ਇਸ ਗੀਤ ਨੂੰ ਪੰਜਾਬੀ ਲੋਕਾਂ ਦੇ ਨਾਲ ਨਾਲ ਗੁਜਰਾਤੀ, ਪਾਕਿਸਤਾਨੀ, ਸੀ ਲੰਕਾ ਅਤੇ ਅਰਬੀ ਮੂਲ ਦੇ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ।ਭਾਵੇਂ ਗੋਰੇ ਲੋਕ ਪੰਜਾਬੀ ਨਹੀ ਸਮਝਦੇ ਪਰ ਫਰਾਂਸ ਦੇ ਓਰੀਲੈਨ ਸ਼ਹਿਰ ਦੇ ਇੱਕ ਫਰੈਂਚ ਲੋਕਾਂ ਦੇ ਫੰਕਸ਼ਨ ਵਿੱਚ ਗੋਰੇ ਲੋਕਾਂ ਨੇ ਖੁਬ ਭੰਗੜੇ ਪਾਏ।