ਚੰਡੀਗੜ੍ਹ- ਪੰਜਾਬ ਵਿੱਚ ਅਗਲੇ ਸਾਲ ਆ ਰਹੀਆਂ ਵਿਧਾਨ ਸੱਭਾ ਚੋਣਾਂ ਵਿੱਚ ਰੀਜ਼ਰਵ ਹਲਕਿਆਂ ਦੀ ਸੰਖਿਆ 29 ਤੋਂ ਵੱਧ ਕੇ 34 ਹੋਣ ਨਾਲ ਸਿਆਸੀ ਖੇਤਰ ਵਿੱਚ ਕਾਫ਼ੀ ਹੱਲਚੱਲ ਮਚੀ ਹੋਈ ਹੈ। ਕੁਝ ਹੱਲਕੇ ਖ਼ਤਮ ਹੋ ਗਏ ਹਨ। ਇਸ ਨਾਲ ਕੁਝ ਨੇਤਾਵਾਂ ਨੂੰ ਆਪਣੀ ਸਿਆਸੀ ਜਮੀਨ ਖਿਸਕਦੀ ਨਜ਼ਰ ਆ ਰਹੀ ਹੈ ਅਤੇ ਉਹ ਆਪਣੇ ਲਈ ਨਵੇਂ ਹੱਲਕੇ ਢੂੰਢ ਰਹੇ ਹਨ।
ਵਿਧਾਨ ਸੱਭਾ ਚੋਣਾਂ ਜਿਵੇਂ-ਜਿਵੇਂ ਨਜ਼ਦੀਕ ਆ ਰਹੀਆਂ ਹਨ, ਸਿਆਸੀ ਜੰਗ ਹੋਰ ਤੇਜ਼ ਹੁੰਦੀ ਜਾ ਰਹੀ ਹੈ। ਕੁਝ ਨੇਤਾਵਾਂ ਤੇ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ।ਮਾਝੇ ਵਿੱਚ ਸੇਵਾ ਸਿੰਘ ਸੇਖਵਾਂ ਦੀ ਕਾਹਨੂੰਵਾਨ, ਸੁੱਚਾ ਸਿੰਘ ਲੰਗਾਹ ਦੀ ਸੀਟ ਧਾਰੀਵਾਲ, ਰਣਜੀਤ ਸਿੰਘ ਬ੍ਰਹਮਪੁਰਾ ਦੀ ਨੁਸ਼ਹਿਰਾ ਪੰਨੂਆਂ ਅਤੇ ਵਿਰਸਾ ਸਿੰਘ ਵਲਟੋਹਾ ਦੀ ਸੀਟ ਵਲਟੋਹਾ ਖ਼ਤਮ ਹੋ ਗਈਆਂ ਹਨ। ਬ੍ਰਹਮਪੁਰਾ ਅਤੇ ਵਿਰਸਾ ਸਿੰਘ ਦੀ ਨਜ਼ਰ ਨਵੇਂ ਬਣੇ ਹਲਕੇ ਖੇਮਕਰਣ ਤੇ ਹੈ। ਲੰਗਾਹ ਦੀ ਨਜ਼ਰ ਡੇਰ੍ਹਾ ਬਾਬਾ ਨਾਨਕ ਤੇ ਹੈ ਅਤੇ ਸੇਖਵਾਂ ਬਟਾਲਾ ਅਤੇ ਕਾਦੀਆਂ ਲਈ ਯਤਨਸ਼ੀਲ ਹੈ। ਗੁਰਦੇਵ ਬਾਦਲ, ਕੋਹਾੜ,ਕੈਪਟਨ ਬਲਬੀਰ ਸਿੰਘ ਬਾਠ, ਸਰਬਜੀਤ ਸਿੰਘ ਮੱਕੜ , ਤੇਜ਼ ਪ੍ਰਕਾਸ਼ ਅਤੇ ਕੁਝ ਹੋਰ ਨੇਤਾਵਾਂ ਦੀਆਂ ਸੀਟਾਂ ਵੀ ਖਤਰੇ ਵਿੱਚ ਹਨ।