ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) -: ਪੰਜਾਬ ਸਰਕਾਰ ਵੱਲੋਂ ਸਾਂਝ ਪ੍ਰੋਜੈਕਟ ਅਧੀਨ ਕਮਿਊਨਿਟੀ ਪੁਲਿਸਿੰਗ ਸੁਵਿਧਾ ਸੈਂਟਰ-ਆਊਟ ਰੀਚ ਸੈਂਟਰ (ਸਾਂਝ ਕੇਂਦਰ) ਰਾਜ ਦੇ ਲੋਕਾਂ ਨੂੰ ਨਿਸ਼ਚਤ ਸਮੇਂ ਸੀਮਾ ਅੰਦਰ ਸਰਕਾਰੀ ਸੇਵਾਵਾਂ ਦੇਣ ਲਈ ਨਵੀਆਂ ਇਮਾਰਤਾਂ ਨੂੰ ਖ਼ਾਸ ਰੂਪ ਦੇ ਕੇ ਸਥਾਪਿਤ ਕੀਤੇ ਗਏ ਹਨ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਅਜਿਹੇ 5 ਸਾਂਝ ਕੇਂਦਰ ਸ਼ੁਰੂ ਹੋ ਚੁੱਕੇ ਹਨ। ਇਹ ਜਾਣਕਾਰੀ ਸੀਨੀਅਰ ਪੁਲਿਸ ਕਪਤਾਨ ਸ: ਇੰਦਰਮੋਹਨ ਸਿੰਘ ਨੇ ਦਿੱਤੀ।
ਸ: ਇੰਦਰਮੋਹਨ ਸਿੰਘ ਅਨੁਸਾਰ ਉਪ-ਮੰਡਲ ਪੱਧਰ ‘ਤੇ ਕਮਿਊਨਿਟੀ ਪੁਲਿਸਿੰਗ ਸੁਵਿਧਾ ਸੈਂਟਰ ਮਲੋਟ ਵਿਖੇ ਅਤੇ ਥਾਣਾ ਪੱਧਰ ‘ਤੇ ਆਊਟ ਰੀਚ ਸਂੈਟਰਾਂ (ਸਾਂਝ ਕੇਂਦਰ) ਨੇ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ, ਥਾਣਾ ਕੋਟਭਾਈ, ਥਾਣਾ ਸਦਰ ਮਲੋਟ ਅਤੇ ਥਾਣਾ ¦ਬੀ ਵਿਖੇ ਕੰਮ ਕਰਨਾ ਸੁਰੂ ਕਰ ਦਿੱਤਾ ਹੈ। ਇੰਨ੍ਹਾਂ ਕੇਂਦਰਾਂ ਵਿਚ ਸਟਾਫ ਤੈਨਾਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਕੇਂਦਰਾਂ ‘ਤੇ ਆਮ ਲੋਕਾਂ ਨੂੰ ਇਤਰਾਜਹੀਣਤਾ ਸਰਟੀਫਿਕੇਟ, ਅਸਲਾ ਲਾਇੰਸੈਸ ਵੇਰੀਫਿਕੇਸਨ, ਮੇਲੇ ਪ੍ਰਦਰਸ਼ਨੀ ਅਤੇ ਪ੍ਰਯੋਜਿਤ ਸਮਾਗਮਾਂ ਲਈ ਇਤਰਾਜ ਨਹੀਂ ਸਰਟੀਫਿਕੇਟ, ਲਾਊਡ ਸਪੀਕਰ ਦੇ ਇਸਤੇਮਾਲ ਲਈ ਇਤਰਾਜ ਨਹੀਂ ਸਰਟੀਫਿਕੇਟ, ਆਰਕੈਸਟਰਾ, ਸੁਰੱਖਿਆ ਪ੍ਰਬੰਧ, ਪਾਸਪੋਰਟ, ਕਿਰਾਏਦਾਰ ਵੇਰੀਫਿਕੇਸ਼ਨ, ਚਾਲ-ਚਲਣ ਸਰਟੀਫਿਕੇਟ, ਵਾਹਨਾਂ ਲਈ ਇਤਰਾਜ ਨਹੀਂ ਸਰਟੀਫਿਕੇਟ, ਐਫ.ਆਈ.ਆਰ. ਦੀ ਨਕਲ, ਅਦਮਪਤਾ ਰਿਪੋਰਟ, ਕਰੀਮੀਨਲ ਕੇਸਾਂ ਦੀ ਪ੍ਰਗਤੀ ਰਿਪੋਰਟ, ਕੈਦੀ ਦੀ ਛੁੱਟੀ ਸਬੰਧੀ, ਵਿਦੇਸ਼ੀਆਂ ਦੇ ਆਉਣ-ਜਾਣ ਸਬੰਧੀ ਰਜਿਸਟਰੇਸ਼ਨ, ਵਿਦੇਸ਼ੀਆਂ ਦੀ ਰਿਹਾਇਸ਼ ਸਬੰਧੀ ਪਰਮਿਟ ਵਿਚ ਵਾਧਾ, ਐਨ.ਆਰ.ਆਈ. ਦੀਆਂ ਦਰਖਾਸਤਾ ਸਬੰਧੀ, ਪਾਸਪੋਰਟ ਗੁੰਮ ਹੋਣ ਸਬੰਧੀ ਇੰਨਕੁਆਰੀ ਆਦਿ ਸਬੰਧੀ ਅਰਜੀਆਂ ਲੋਕ ਦੇ ਸਕਣਗੇ। ਇਸ ਤੋਂ ਬਿਨ੍ਹਾਂ ਬਾਕੀ ਥਾਣਿਆਂ ਵਿਚ ਵੀ ਦੋ-ਦੋ ਕਪਿਊਟਰ ਸੈਟ ਲਗਾਏ ਗਏ ਹਨ ਜ਼ਿੰਨ੍ਹਾਂ ਰਾਹੀਂ ਵੀ ਜਨਤਾ ਨੂੰ ਇਹ ਸਹੁਲਤ ਦਿੱਤੀ ਜਾ ਰਹੀ ਹੈ।