ਪੈਰਿਸ ,(ਸੰਧੂ)- ਵਰਲਡਵਾਈਡ ਇੰਡੀਅਨ ਸੰਗੀਤ ਇੰਟਰਟੇਨਮੈਂਟ ਦੇ ਪ੍ਰਧਾਨ ਜਗਰੂਪ ਸਿੰਘ ਸੰਧੂ ਨੇ ਬੜੇ ਦੁਖੀ ਹਿਰਦੇ ਨਾਲ ਇਸ ਪੱਤਰਕਾਰ ਨੂੰ ਦੱਸਿਆ ਕਿ 40 ਦਹਾਕੇ ਤੱਕ ਸੰਗੀਤ ਜਗਤ ਵਿੱਚ ਪੰਜਾਬੀ ਗਾਇਕੀ ਦੇ ਕਾਮਯਾਬੀ ਦੇ ਝੰਡੇ ਗੱਡਣ ਵਾਲਾ ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਣਕ ਅੱਜ ਦੁਪਿਹਰ ਬਾਅਦ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ।ਜਿਸ ਵਾਰੇ ਦੇਵ ਥਰੀਕਿਆਂ ਵਾਲੇ ਕਿਹਾ ਕਰਦੇ ਸਨ,ਮਸ਼ਹੂਰ ਸਿੰਗਰਾਂ ਦੇ ਨਾਮ ਤਾਂ ਇਸ ਦੁਨੀਆਂ ਵਿੱਚ ਹੀ ਰਹਿ ਜਾਦੇ ਨੇ ਪਰ ਮਾਣਕ ਦਾ ਨਾਮ ਅਸਮਾਨ ਵਿੱਚ ਵੀ ਰਹੇਗਾ।(ਮਰਨਾ ਹੈਗਾ ਸੱਚ ਵੇ ਲੋਕਾ ਪਰ ਤੂੰ ਸੱਚ ਪਛਾਣੇ ਨਾ)ਮਾਣਕ ਦੇ ਕਹੇ ਹੋਏ ਬੋਲਾਂ ਵਾਂਗ ਇਹ ਸੱਚ ਹੋ ਗਿਆ।ਇੱਕ ਵਾਰ ਜਦੋਂ ਇਸ ਪੱਤਰਕਾਰ ਨੇ ਪੈਰਿਸ ਵਿੱਚ ਮਾਣਕ ਜੀ ਨੂੰ ਪੁਛਿਆ ਸੀ ਕਿ ਤੁਸੀ ਆਮ ਗਾਇਕਾਂ ਵਾਂਗ ਇੱਕ ਕੇਸਟ ਚੱਲ ਜਾਣ ਤੋਂ ਬਾਅਦ ਆਪਣਾ ਰੇਟ ਨਹੀ ਵਧਾਉਦੇ ਇਹ ਕਿਉਂ, ਤਾਂ ਉਹਨਾਂ ਕਿਹਾ ਮੈਂ ਨਹੀ ਚਾਹੁੰਦਾ ਕਿ ਮੇਰੇ ਸਰੋਤੇ ਮੈਥੋਂ ਦੂਰ ਹੋ ਕੇ ਰਹਿਣ ਮੇਰੀ ਖਾਹਸ਼ ਹੈ ਕਿ ਹਰ ਵਰਗ ਦਾ ਸਰੋਤਾ ਮੈਨੂੰ ਨੇੜਿਓ ਹੋ ਕੇ ਸੁਣੇ।ਇਥੇ ਇਹ ਵੀ ਯਿਕਰ ਯੋਗ ਹੈ ਕਿ ਮਾਣਕ ਪਹਿਲਾ ਪੰਜਾਬੀ ਸਿੰਗਰ ਸੀ,ਜਿਸ ਨੇ 1990 ਵਿੱਚ ਪਹਿਲਾ ਪੰਜਾਬੀ ਅਖਾੜਾ ਪੈਰਿਸ ਵਿੱਚ ਲਾਇਆ ਸੀ।ਜਿਥੇ ਸਰੋਤਿਆਂ ਨੇ ਨੋਟਾਂ ਦਾ ਮੀਹ ਵਰ੍ਹਾ ਦਿੱਤਾ ਸੀ।ਜਿਸ ਦੇ ਪ੍ਰਮੋਟਰ ਸੁਖਵੀਰ ਸਿੰਘ ਸੰਧੂ ਤੇ ਜਗਰੂਪ ਸਿੰਘ ਸੰਧੂ (ਸੰਧੂ ਬ੍ਰਦਰਜ਼) ਸਨ।ਮਾਣਕ ਦੇ ਗੀਤ ਵਾਂਗ (ਮਰਨੇ ਤੋਂ ਬਾਅਦ ਡਾਢਾ ਯਾਦ ਆਵਾਗਾ)ਅੱਜ ਉਸ ਨੂੰ ਯਾਦ ਕਰਦਿਆਂ,ਵਾਈਸ ਐਸੋਸੀਏਸ਼ਨ ਫਰਾਂਸ ਦੇ ਪ੍ਰਧਾਨ ਜਗਰੂਪ ਸਿੰਘ ਸੰਧੂ,ਪੰਜਾਬੀ ਸਾਹਿਤ ਸਭਾ ਪੈਰਿਸ ਸੁਖਵੀਰ ਸਿੰਘ ਸੰਧੂ,ਸਟਾਰ ਪ੍ਰਡੈਕਸ਼ਨ ਫਰਾਂਸ, ਸ਼ਾਨ ਪੰਜਾਬ ਦੀ ਭੰਗੜਾ ਗਰੁੱਪ ਪੈਰਿਸ, ਸਿੰਗਰ ਸੱਤ ਸੰਧੂ ਪੈਰਿਸ,ਅਤੇ ਸਮੂਹ ਮੈਬਰਾਂ ਵਲੋਂ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਉਹਨਾਂ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ,ਇਸ ਦੁਖਦਾਈ ਘੜੀ ਵਿੱਚ ਪ੍ਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
ਕੋਈ ਮੌੜ ਲਿਆਵੋ ਨੀ ਯਾਰ ਮੇਰਾ ਛੱਡ ਗਿਆ, ਯਾਰ ਮੇਰਾ ਛੱਡ ਗਿਆ (ਕੁਲਦੀਪ ਮਾਣਕ)
This entry was posted in ਅੰਤਰਰਾਸ਼ਟਰੀ.