ਜਿਹਨੂੰ ਟਿੱਲੇ ਤੋਂ ਹੀਰ ਦੀ ਸੂਰਤ ਦੀਹਦੀ ਸੀ-
ਜੋ ਸਰਵਣ ਪੁੱਤਰ ਵਰਗਾ, ਸਾਹਿਬਾਂ ਦਾ ਤਰਲਾ ਬਣਿਆ
ਇੱਛਰਾਂ ਦੀਆਂ ਧਾਹਾਂ ਸੁਣਦਾ
ਸਾਹਿਬਾ ਨੂੰ ਭਰਾਵਾਂ ਦੀ ਬਣੀ ਨਾ ਦੇਖ ਸਕਿਆ-
ਚੰਨ ਲਈ ਖ਼ੈਰ ਮੰਗਦਾ
ਕਦੇ ਕਹਿੰਦਾ ਕਰ ਕਰ ਵੇਲਾ ਯਾਦ ਜਿੰਦੜੀਏ ਰੋਵੇਂਗੀ-
ਕਦੇ ਗਾਉਂਦਾ ਮੇਰਾ ਰਾਂਝਾ ਬੇਪ੍ਰਵਾਹ ਕੁੜੀਓ-
ਤੇ ਕਦੇ ਕਹਿੰਦਾ ਤੇਰੀ ਆਂ ਮੈਂ ਤੇਰੀ ਰਾਂਝਾ ਤੇਰੀ ਆਂ ਮੈਂ ਤੇਰੀ ਵੇ-
ਸ਼ਹਿਰਾਂ ਤੇ ਮਹਾਂਨਗਰਾਂ ਵਿਚ ਲੋਕ ਗਾਥਾਵਾਂ ਨੂੰ ਪਹੁੰਚਾਉਣ ਵਾਲਾ
ਪਿੰਡ ਦੀ ਜੂਹ ਤੋਂ ਜਰਾ ਓਹਲੇ ਹੋਇਆ ਹੈ
ਸੰਗੀਤ ਦੀ ਦੁਨੀਆਂ ‘ਚ ਮਾਤਮ ਰੋਇਆ ਹੈ
ਉਹਦੀਆਂ ਕਲੀਆਂ ਹੋਰ ਫੁੱਟਣਗੀਆਂ-ਖਾਕ ਚੋਂ
ਦੋਸਤੋ! ਸੰਗੀਤ ਕਦੇ ਖ਼ਰਦੇ ਨਹੀਂ ਹੁੰਦੇ ,
ਗੀਤ ਕਦੇ ਮਰਦੇ ਨਹੀਂ ਹੁੰਦੇ
ਅਲਵਿਦਾ !!