ਪੈਰਿਸ, (ਸੰਧੂ)- ਕੁਲਦੀਪ ਮਾਣਕ ਜੀ ਇੱਕ ਮੁਸਲਮਾਨ ਪ੍ਰਵਾਰ ਵਿੱਚ ਪੈਦਾ ਹੋ ਕੇ ਸਿੱਖ ਧਰਮ ਨੂੰ ਗੀਤਾਂ, ਵਾਰਾਂ ਤੇ ਸ਼ਬਦਾ ਰਾਹੀ ਗਾਇਣ ਕਰਕੇ ਕੋਈ 40 ਦੇ ਕਰੀਬ ਕੇਸਟਾਂ ਵਿੱਚ ਦੁਹਰਾ ਕੇ ਇੱਕ ਮਿਸਾਲ ਕਾਇਮ ਕਰ ਗਏ ਹਨ।ਸਿੱਖ ਧਰਮ ਪ੍ਰਤੀ ਉਹਨਾਂ ਦਾ ਕਿਤਨਾ ਲਗਾਓ ਸੀ,ਇਸ ਦੀ ਉਦਾਹਰਣ ਉਹਨਾਂ ਦੀ ਹਰ ਸਟੇਜ਼ ਦੀ ਸ਼ੁਰੂਆਤ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਵਾਰ ਨਾਲ ਸ਼ੁਰੂ ਹੁੰਦੀ ਸੀ।ਉਹਨਾਂ ਦੀ ਯਾਦ ਵਿੱਚ ਗੁਰੂਦੁਆਰਾ ਸਿੰਘ ਸਭਾ ਬੋਬੀਨੀ ਵਿਖੇ ਵਿਛੜੀ ਰੂਹ ਦੀ ਸ਼ਾਤੀ ਲਈ ਤੇ ਪ੍ਰਵਾਰ ਦੀ ਚੜ੍ਹਦੀ ਕਲਾ ਲਈ 8 ਦਸੰਬਰ 2011 ਦਿੱਨ ਵੀਰਵਾਰ ਸ਼ਾਮ ਨੂੰ ਸੁਖਮਨੀ ਸਾਹਿਬ ਜੀ ਦਾ ਪਾਠ ਪ੍ਰਕਾਸ਼ ਕੀਤਾ ਜਾ ਰਿਹਾ ਹੈ।ਇਥੇ ਇਹ ਵੀ ਯਿਕਰ ਯੋਗ ਹੈ ਕਿ ਉਸ ਦਿੱਨ ਹੀ ਮਾਡਲ ਟਾਉਨ ਗੁਰੂਦੁਆਰਾ ਸਿੰਘ ਸਭਾ ਲੁਧਿਆਣਾ ਵਿਖੇ ਵੀ ਅੰਤਮ ਅਰਦਾਸ ਕੀਤੀ ਜਾ ਰਹੀ ਹੈ।ਸਪੋਰਟਸ ਕਲੱਬ ਫਰਾਂਸ ਅਤੇ ਸੰਧੂ ਬ੍ਰਦਰਜ਼ ਪ੍ਰਮੋਟਰ ਵਲੋਂ ਨਿਮਰਤਾ ਸਾਹਿਤ ਭੈਣਾਂ, ਵੀਰਾਂ ਮਾਈਆਂ ਬਜ਼ੁਰਗਾਂ ਅੱਗੇ ਬੇਨਤੀ ਹੈ ਕਿ ਮਾਣਕ ਜੀ ਦੀ ਆਤਮਾ ਦੀ ਸੁੱਖ ਸ਼ਾਤੀ ਲਈ ਅਤੇ ਉਹਨਾਂ ਦੇ ਪ੍ਰਵਾਰ ਦੀ ਚੜ੍ਹਦੀ ਕਲਾ ਲਈ ਕੀਤੀ ਜਾ ਰਹੀ ਅਰਦਾਸ ਵਿੱਚ ਸ਼ਾਮਲ ਹੋ ਕੇ ਸ਼ਰਧਾ ਦੇ ਫੁੱਲ ਭੇਂਟ ਕਰਨ ਅਤੀ ਧੰਨਵਾਦੀ ਹੋਵਾਗੇ।
ਸਪੋਰਟਸ ਕਲੱਬ ਫਰਾਂਸ ਵਲੋਂ ਕੁਲਦੀਪ ਮਾਣਕ ਜੀ ਦੀ ਵਿਛੜੀ ਰੂਹ ਦੀ ਸ਼ਾਤੀ ਲਈ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਜਾ ਰਿਹਾ ਹੈ
This entry was posted in ਅੰਤਰਰਾਸ਼ਟਰੀ.