ਮੇਗਰਾਹਟ- ਪੱਛਮੀ ਬੰਗਾਲ ਦੇ 24 ਪਰਗਨਾ ਜਿਲ੍ਹੇ ਵਿੱਚ ਜਹਿਰੀਲੀ ਸ਼ਰਾਬ ਪੀ ਕੇ ਮਰਨ ਵਾਲਿਆਂ ਦੀ ਗਿਣਤੀ 143 ਤੱਕ ਪਹੁੰਚ ਗਈ ਹੈ। ਮੁੱਖਮੰਤਰੀ ਮਮਤਾ ਬੈਨਰਜੀ ਨੇ ਇਸ ਘਟਨਾ ਦੀ ਸੀਆਈਡੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਪੁਲਿਸ ਸ਼ਰਾਬ ਦੀਆਂ ਭੱਠੀਆਂ ਨੂੰ ਸੀਲ ਕਰ ਰਹੀ ਹੈ। ਹੁਣ ਤੱਕ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਸ਼ਰਾਬ ਪੀਣ ਵਾਲਿਆਂ ਵਿੱਚ 10 ਤੋਂ 12 ਸਾਲ ਦੇ ਕੁਝ ਬੱਚੇ ਵੀ ਹਸਪਤਾਲ ਵਿੱਚ ਦਾਖਿਲ ਹਨ।
ਬੰਗਾਲੀ ਵਿੱਚ ਚੋਲਾਈ ਦੇ ਨਾਂ ਨਾਲ ਮਸ਼ਹੂਰ ਇਸ ਸ਼ਰਾਬ ਦੀਆਂ ਕਈ ਦੁਕਾਨਾਂ ਅਤੇ ਫੈਕਟਰੀਆਂ ਤੇ ਗੁਸੇ ਵਿੱਚ ਆਏ ਲੋਕਾਂ ਨੇ ਤੋੜਫੋੜ ਕੀਤੀ ਹੈ।ਦੱਖਣੀ 24 ਪਰਗਨਾ ਜਿਲ੍ਹੇ ਦਾ ਗੋਚਰਣ ਕਸਬਾ ਚੋਲਾਈ ਬਣਾਉਣ ਦਾ ਮੁੱਖ ਕੇਂਦਰ ਹੈ।
24 ਪਰਗਨਾ ਜਿਲ੍ਹੇ ਮੇਗਰਾਹਟ,ਉਸਟੀ ਅਤੇ ਮੰਦਰ ਬਾਜ਼ਾਰ ਦੇ ਲੋਕ ਮੰਗਲਵਾਰ ਰਾਤ ਨੂੰ ਸ਼ਰਾਬ ਪੀਣ ਤੋਂ ਬਾਅਦ ਬੀਮਾਰ ਹੋ ਗਏ ਸਨ। ਸ਼ਰਾਬ ਪੀਣ ਵਾਲਿਆਂ ਵਿੱਚ ਜਿਆਦਾਤਰ ਰਿਕਸ਼ਚਾਲਕ ਅਤੇ ਮਜ਼ਦੂਰ ਹਨ। ਬੀਮਾਰ ਲੋਕਾਂ ਨੂੰ ਕੋਲਕਤਾ, ਸੰਗਰਾਮਪੁਰ ਅਤੇ ਡਾਇਮੰਡ ਹਾਰਬਰ ਸੱਭ ਡਵੀਯਨ ਹਾਸਪਿਟਲ ਵਿੱਚ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਦੀ ਟੀਮ ਪ੍ਰਭਾਵਿਤ ਇਲਾਕੇ ਦਾ ਦੌਰਾ ਕਰ ਰਹੀ ਹੈ। ਪੱਛਮੀ ਬੰਗਾਲ ਦੀ ਸਰਕਾਰ ਨੇ ਮਰਨ ਵਾਲਿਆਂ ਦੇ ਪਰੀਵਾਰਾਂ ਨੂੰ ਦੋ-ਦੋ ਲੱਖ ਰੁਪੈ ਦਾ ਮੁਆਵਜ਼ਾ ਦੇਣ ਦੀ ਘੋਸ਼ਣਾ ਕੀਤੀ ਹੈ।