ਵਾਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਲੰਬੇ ਸਮੇਂ ਤੋਂ ਇਰਾਕ ਵਿੱਚ ਆਪਣਾ ਕਰਤੱਵ ਪੂਰਾ ਕਰਕੇ ਵਾਪਿਸ ਆਉਣ ਵਾਲੇ ਸੈਨਿਕਾਂ ਦਾ ਤਹਿ ਦਿੱਲ ਤੋਂ ਸਵਾਗਤ ਕੀਤਾ ਹੈ। ਉਪਰਾਸ਼ਟਰਪਤੀ ਜੋ ਬਾਈਡਨ ਨੇ ਵੀ ਸੈਨਿਕਾਂ ਦੇ ਵਾਪਿਸ ਘਰ ਪਰਤਣ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ।
ਇਰਾਕ ਤੋਂ ਅਮਰੀਕੀ ਸੈਨਿਕਾਂ ਦੇ ਵਾਪਿਸ ਆਉਣ ਨਾਲ ਇਰਾਕ ਦੇ ਸੰਘਰਸ਼ ਵਿੱਚ ਅਮਰੀਕਾ ਦੀ ਨੌ ਸਾਲ ਪੁਰਾਣੀ ਭੂਮਿਕਾ ਸਮਾਪਤ ਹੋ ਜਾਵੇਗੀ। ਬਰਾਕ ਓਬਾਮਾ ਨੇ ਨਾਰਥ ਕੈਰੋਲਿਨਾ ਵਿੱਚ ਕਿਹਾ ਕਿ ਉਹ ਅਮਰੀਕਾ ਦੇ ਲੋਕਾਂ ਵੱਲੋਂ ਅਮਰੀਕਨ ਆਰਮੀ ਦਾ ਸ਼ੁਕਰੀਆ ਅਦਾ ਕਰਦੇ ਹਨ। ਸੈਨਿਕਾਂ ਦੇ ਬਲੀਦਾਨ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਤਿਆਗ ਅਤੇ ਕੁਰਬਾਨੀ ਕਰਕੇ ਹੀ ਇਰਾਕ ਅੱਜ ਸਥਿਰ ਅਤੇ ਸੁਤੰਤਰ ਹੈ।