ਵਾਸ਼ਿੰਗਟਨ: ਕੌਮਾਂਤਰੀ ਖ਼ਜ਼ਾਨੇ ਦੀ ਮੁੱਖੀ ਕ੍ਰਿਸਟੀਨ ਲੈਗਾਰਡ ਨੇ ਕਿਹਾ ਹੈ ਕਿ ਦੁਨੀਆ ਦਾ ਕੋਈ ਵੀ ਦੇਸ਼ ਮੰਦੀ ਦੇ ਖ਼ਤਰੇ ਤੋਂ ਸੁਰੱਖਿਅਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਦੁਨਿਆਵੀ ਅਰਥ ਵਿਵਸਥਾ ਦੀ ਤਸਵੀਰ ਧੁੰਦਲੀ ਹੈ। ਇਸ ਮੰਦੀ ਦੇ ਦੌਰ ਚੋਂ ਗੁਜ਼ਰ ਰਹੀ ਅਰਥ ਵਿਵਸਥਾ ਬਾਰੇ ਉਨ੍ਹਾਂ ਨੇ ਕਿਹਾ ਕਿ ਯੁਰਪ ਤੋਂ ਲੈਕੇ ਸਾਰੇ ਦੇਸ਼ਾਂ ਦੇ ਖ਼ਤਰਿਆਂ ਨੂੰ ਟਾਲਣਾ ਹੋਵੇਗਾ।
ਉਨ੍ਹਾਂ ਅਨੁਸਾਰ ਅਜਿਹੀ ਕੋਈ ਵੀ ਅਰਥ ਵਿਵਸਥਾ ਨਹੀਂ ਹੈ ਜਿਹੜੀ ਇਸ ਖ਼ਤਰੇ ਤੋਂ ਬਚੀ ਹੋਵੇ। ਸਾਰੇ ਦੇਸ਼ਾਂ ਨੂੰ ਹੋਰ ਖੇਤਰਾਂ ਵੱਲ ਕਾਰਵਾਈ ਕਰਕੇ ਹੀ ਇਸਦਾ ਹੱਲ ਕੱਢਿਆ ਜਾ ਸਕਦਾ ਹੈ।
ਇਸ ਦੌਰਾਨ ਰੇਟਿੰਗ ਏਜੰਸੀ ਸਟੈਂਡਰਡ ਐਂਡ ਪੂਅਰਸ ਨੇ ਦਸ ਸਪੈਨਿਸ਼ ਬੈਂਕਾਂ ਦੀ ਰੇਟਿੰਗ ਡੇਗ ਦਿੱਤੀ ਹੈ। ਫਰਾਂਸ ਦੀ ਸਰਕਾਰੀ ਸਟੈਟੇਸਟਿਕਸ ਏਜੰਸੀ ਇੰਸੀ ਨੇ ਕਿਹਾ ਹੈ ਕਿ ਯੁਰਪ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਦੇ ਇਸ ਸਾਲ ਦੇ ਅਖ਼ੀਰ ਤੱਕ ਤੇ ਅਗਲੇ ਸਾਲ ਦੀ ਪਹਿਲੀ ਤਿਹਾਮੀ ਵਿਚ ਮੰਦੀ ਦਾ ਅਸਰ ਪੈਣ ਦੇ ਆਸਾਰ ਹਨ।
ਲੈਗਾਰਡ ਨੇ ਕਿਹਾ ਕਿ ਦੁਨੀਆਂ ਭਰ ਦੇ ਆਰਥਕ ਲੀਡਰਾਂ ਨੂੰ ਮੁਦਰਾ ਦੀ ਕਮਜ਼ੋਰੀ ਨਾਲ ਨਜਿੱਠਣ ਲਈ ਕੋਈ ਸਾਂਝਾ ਦ੍ਰਿਸ਼ਟੀਕੋਣ ਅਪਨਾਉਣਾ ਹੋਵੇਗਾ। ਵੀਰਵਾਰ ਨੂੰ ਹੀ ਇਕ ਸਰਵੇਖਣ ਤੋਂ ਪਤਾ ਚਲਿਆ ਹੈ ਕਿ ਯੂਰੋ ਸਾਂਝਾ ਕਰਨ ਵਾਲੀਆਂ 17 ਅਰਥ ਵਿਵਸਥਾਵਾਂ ਨੇ ਦਸੰਬਰ ਵਿਚ ਥੋੜ੍ਹਾ ਚੰਗਾ ਪ੍ਰਦਰਸ਼ਨ ਕੀਤਾ ਹੈ।