ਮੁਕਤਸਰ,(ਗੁਰਿੰਦਰਜੀਤ ਸਿੰਘ ਪੀਰਜੈਨ)‑ਕੌਮੀ ਪਸ਼ੂ ਧਨ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਹੋਏ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ। ਗੱਦੀ ਨਸ਼ਲ ਦੇ ਕੁੱਤਿਆਂ ਦੇ ਮੁਕਾਬਲੇ ਵਿਚ ਗੁਰਤੇਜ ਸਿੰਘ ਦਾ ਕੁੱਤਾ ਪਹਿਲੇ ਅਤੇ ਰਵਿੰਦਰ ਸਿੰਘ ਦਾ ਕੁੱਤਾ ਦੂਜੇ ਸਥਾਨ ‘ਤੇ ਰਹੇ। ਜਰਮਨ ਸੈਫਰਡ ਨਸਲ ਵਿਚ ਅਜਮੇਰ ਸਿੰਘ ਦਾ ਕੁੱਤਾ ਪਹਿਲੇ ਅਤੇ ਗੁਰਸੇਵਕ ਦਾ ਕੁੱਤਾ ਦੂਜੇ ਸਥਾਨ ‘ਤੇ ਰਹੇ। ਇਸੇ ਤਰਾਂ ਜਰਮਨ ਸੈਫਰਡ ਕੁੱਤੀਆਂ ਦੇ ਨਸਲ ਦੇ ਮੁਕਾਬਲੇ ਵਿਚ ਅਜਮੇਰ ਸਿੰਘ ਦੀਆਂ ਕੁੱਤੀਆਂ ਨੇ ਪਹਿਲਾਂ ਅਤੇ ਦੂਜਾ ਦੋਨੋਂ ਇਨਾਮ ਜਿੱਤੇ। ਪੈਕਨੀਜ਼ ਨਸਲ ਦੇ ਕੁੱਤਿਆਂ ਵਿਚ ਅਭਿਮਨਊ ਸ਼ਰਮਾ ਦੇ ਕੁੱਤੇ ਨੇ ਪਹਿਲਾਂ ਅਤੇ ਅੰਵਤਕਾ ਸ਼ਰਮਾ ਦੇ ਕੁੱਤੇ ਨੇ ਦੂਜਾ ਸਥਾਨ ਹਾਸਲ ਕੀਤਾ। ਬਾਕਸਰ ਨਸਲ ਵਿਚ ਗੁਰਤੇਜ ਸਿੰਘ ਦਾ ਕੁੱਤਾ ਪਹਿਲੇ ਅਤੇ ਏ.ਪੀ.ਐਸ. ਮਾਂਗਟ ਦਾ ਕੁੱਤਾ ਦੂਜੇ ਸਥਾਨ ‘ਤੇ ਰਹੇ।
ਵਛੇਰਾ ਨੁਕਰਾ ਦੇ ਮੁਕਾਬਲੇ ਵਿਚ ਗਰਇਕਬਾਲ ਸਿੰਘ ਨੇ ਪਹਿਲਾ ਅਤੇ ਸ: ਨਾਹਰ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਨੀਲੀ ਰਾਵੀ ਝੋਟੀ ਦੇ ਮੁਕਾਬਲੇ ਵਿਚ ਨਿਰਭੈਅ ਸਿੰਘ ਦੀ ਝੋਟੀ ਪਹਿਲੇ ਅਤੇ ਗੁਰਦੇਵ ਸਿੰਘ ਦੀ ਝੋਟੀ ਦੂਜੇ ਸਥਾਨ ‘ਤੇ ਰਹੀ। ਪਿੰਡ ਚੜ੍ਹੇਵਾਨ ਵਿਚ ਘੋੜਿਆਂ ਦੀ ਰੇਬੀ ਚਾਲ ਦੇ ਮੁਕਾਬਲੇ ਵਿਚ ਇਖਲਾਕ (ਹਰਿਆਣਾ) ਦਾ ਘੋੜਾ ਪਹਿਲੇ, ਮੁਸਤਾਕ ਖਾਨ ਸਿਰੋਹੀ (ਰਾਜਸਥਾਨ) ਦਾ ਦੂਜੇ ਅਤੇ ਸ: ਮਲਕੀਤ ਸਿੰਘ ਧੂਲਕੋਟ ਲੁਧਿਆਣਾ ਦਾ ਘੋੜਾ ਤੀਜੇ ਸਥਾਨ ‘ਤੇ ਰਹੇ।