ਚੰਡੀਗੜ੍ਹ-ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 450 ਸਾਲਾਂ ਪੁਰਾਣਾ ਇਤਿਹਾਸਕ ਗੁਰਦੁਆਰਾ ਸ੍ਰੀ ਗਿਆਨ ਗੋਦੜ੍ਹੀ ਸਾਹਿਬ ਹਰਿਦੁਆਰ ਹਰਿ ਕੀ ਪੌੜ੍ਹੀ ਸਥਿਤ ਜਿਸਨੂੰ 1984 ਵਿੱਚ ਮਲਿਆਮੇਟ ਕਰ ਦਿੱਤਾ ਗਿਆ ਸੀ, ਅਤੇ ਹੁਣ ਉਸ ਥਾਂ ਤੇ ਬਾਜ਼ਾਰ, ਦੁਕਾਨਾਂ ਤੇ ਸਰਕਾਰੀ ਦਫ਼ਤਰ ਬਣਿਆ ਹੋਇਆ ਹੈ। ਅਸੀਂ ਪਿਛੱਲੇ ਦੋ ਸਾਲ ਤੋਂ ਲਗਾਤਾਰ ਉਤਰਾਖੰਡ ਦੀ ਬੀਜੇਪੀ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ ਉਹ ਬਾਬਾ ਜੀ ਦਾ ਗੁਰਦੁਆਰਾ ਸਿੱਖ ਕੌਮ ਦੇ ਹਵਾਲੇ ਕਰੇ। ਇਸ ਮੰਗ ਨੂੰ ਲੈ ਕੇ ਅਸੀਂ ਕਈ ਵਾਰ ਧਰਨਾ, ਪ੍ਰਦ੍ਰਸ਼ਨ ਤੇ ਰੋਸ਼ ਯਾਤ੍ਰਾਵਾਂ ਕੀਤੀਆਂ ਹਨ ਤੇ ਕਈ ਗਿਆਪਨ ਵੀ ਦਿੱਤੇ ਹਨ। ਇਸਦੇ ਨਾਲ-ਨਾਲ ਅਸੀਂ ਇਸ ਮਾਮਲੇ ਨੂੰ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਪਾਟਿਲ ਤੋਂ ਮਿਲਕੇ ਉਠਾਇਆ ਸੀ ਅਤੇ ਉਹਨਾਂ ਨੂੰ ਵਿਸਤਾਰ ਦੇ ਨਾਲ ਮਾਮਲੇ ਦੀ ਜਾਣਕਾਰੀ ਵੀ ਦਿੱਤੀ ਸੀ ਇਸਦੇ ਨਾਲ-ਨਾਲ ਅਸੀਂ ਪ੍ਰਧਾਨਮੰਤਰੀ, ਗ੍ਰਹਿ ਮੰਤਰੀ, ਉਤਰਾਖੰਡ ਦੇ ਰਾਜਪਾਲ ਤੇ ਮੁੱਖ ਮੰਤਰੀ ਸਹਿਤ ਭਾਜਪਾ ਦੇ ਸ਼ੀਰਸ਼ ਅਗੁਵਾਈ ਆਰ.ਐਸ.ਐਸ. , ਬਜਰੰਗ ਦਲ, ਸ਼ਿਵ ਸੈਨਾ ਤੇ ਜਾਮਾ ਮਸਜ਼ਿਦ ਦਿੱਲੀ ਅਤੇ ਫ਼ਤਿਹਪੁਰੀ ਮਸਜ਼ਿਦ ਦਿੱਲੀ ਦੇ ਇਮਾਮ ਸਾਹਿਬ ਤੋਂ ਵੀ ਮਦਦ ਮੰਗੀ ਸੀ, ਪਰੰਤੂ ਅਜੇ ਤਕ ਉਤਰਾਖੰਡ ਸਰਕਾਰ ਨੇ ਬਾਬਾ ਜੀ ਦਾ ਗੁਰਦੁਆਰਾ ਸਿੱਖ ਕੌਮ ਦੇ ਹਵਾਲੇ ਨਹੀਂ ਕੀਤਾ ਜਿਸਦੇ ਵਿਰੋਧ ਵਿੱਚ ਪੂਰੀ ਦੁਨਿਆ ਵਿੱਚ ਰਹਿਣ ਵਾਲੇ ਸਿੱਖ ਇੱਕਜੁੱਟ ਹੋ ਗਏ ਹਨ। ਅਤੇ ਇਸੇ ਕੜ੍ਹੀ ਵਿੱਚ ਕਲ 20 ਦਸੰਬਰ ਮੰਗਲਵਾਰ ਨੂੰ ਹਜ਼ਾਰਾਂ ਸਿੱਖ ਦੋਪਹਿਰ 12.30 ਵਜੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਦਫ਼ਤਰ, 11, ਅਸ਼ੋਕਾ ਰੋਡ, ਤੇ ਜਨਤਾ ਪਾਰਟੀ ਦੇ ਸ਼ੀਰਸ਼ ਨੇਤਾਵਾਂ ਦਾ ਘੇਰਾਵ ਕਰਾਂਗੇ। ਇਸਤੋਂ ਪਹਿਲਾਂ ਗੁਰਦੁਆਰਾ ਰਕਾਬ ਗੰਜ ਅਤੇ ਜੰਤਰ-ਮੰਤਰ ਵਿੱਚ ਵੀ ਸੈਂਕੜੇ ਸਿੱਖ ਇੱਕਠੇ ਹੋਣਗੇ, ਸਿਖਾਂ ਦੇ ਕਈ ਜੱਥੇ 11, ਅਸ਼ੋਕਾ ਰੋਡ ਨੂੰ ਵੀ ਸਿੱਧੇ ਕੂਚ ਕਰਨਗੇ। ਸਿਖ ਸੰਗਤਾਂ ਦੇ ਇਹ ਕਾਫ਼ਿਲੇ ਪੰਜਾਬ, ਹਰਿਆਣਾ, ਹਿਮਾਚਲ, ਉਤਰ ਪ੍ਰਦੇਸ਼, ਰਾਜਸਥਾਨ, ਉਤਰਾਖੰਡ ਅਤੇ ਦਿੱਲੀ ਤੋਂ ਘੇਰਾਓ ਵਿੱਚ ਸ਼ਾਮਿਲ ਹੋਣਗੇ। ਸਾਨੂੰ ਉਤਰਾਖੰਡ ਦੇ ਰਾਜਨੀਤਿਕ ਗਲਿਆਰਿਆਂ ਤੋਂ ਪੁਖ਼ਤਾ ਖ਼ਬਰਾਂ ਮਿਲ ਰਹੀਆਂ ਹਨ ਕਿ ਭਾਜਪਾ ਦਾ ਸ਼ੀਰਸ਼ ਨੇਤ੍ਰਿੱਤਵ, ਆਰ.ਐਸ.ਐਸ. ਤੇ ਗੰਗਾ ਸਭਾ ਹਰਿਦੁਆਰ ਦੇ ਨੇਤਾ ਨਹੀਂ ਚਾਹੁੰਦੇ ਕਿ ਬਾਬਾ ਜੀ ਦਾ ਗੁਰਦੁਆਰਾ ਫਿਰ ਤੋਂ ਹਰਿ ਕੀ ਪੌੜ੍ਹੀ ਤੇ ਬਣੇ। ਇਸ ਲਈ ਅਸੀਂ ਭਾਰਤੀ ਜਨਤਾ ਪਾਰਟੀ ਦੇ ਸ਼ੀਰਸ਼ ਨੇਤ੍ਰਿੱਤਵ ਨੂੰ ਅਪੀਲ ਕਰਦੇ ਹਾਂ ਕਿ ਉਹ ਬਿਨਾਂ ਦੇਰੀ ਕੀਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਤਿਹਾਸਕ ਗੁਰਦੁਆਰਾ ਸਿੱਖ ਕੌਮ ਦੇ ਹਵਾਲੇ ਕਰੇ। ਅਸੀਂ ਕੇਂਦਰ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਤੁਰੰਤ ਇਸ ਮਾਮਲੇ ਵਿੱਚ ਹਸਤਕਖ਼ੇਪ ਕਰਕੇ ਇਸ ਅਤਿਅੰਤ ਸੰਵੇਦਨਸ਼ੀਲ ਮਾਮਲੇ ਨੂੰ ਨਿਪਟਾਏ ਵਰਨਾਂ ਇਹ ਮਾਮਲਾ ਹਰ ਸਿੱਖ ਦੇ ਧਾਰਮਿਕ ਜ਼ਜਬਾਤਾਂ ਨੂੰ ਠੇਸ ਪਹੁੰਚਾਵੇਗਾ। ਅਸੀਂ ਪੰਜਾਬ ਦੇ ਅਕਾਲੀ ਨੇਤਿੱਰਤਵ ਨੂੰ ਵੀ ਅਗਾਹ ਕਰਨਾ ਚਾਹੁੰਦੇ ਹਾਂ ਕਿ ਉਹ ਵੋਟ ਦੀ ਰਾਜਨੀਤੀ ਨੂੰ ਛੱਡ ਕੇ ਬਾਬਾ ਜੀ ਦੀ ਸ਼ਰਣ ਵਿੱਚ ਆ ਜਾਣ ਨਹੀਂ ਤਾਂ ਸਿੱਖ ਕੌਮ ਦੀ ਭਾਰੀ ਨਾਰਾਜ਼ਗੀ ਦਾ ਖ਼ਾਮਿਆਜ਼ਾ ਆਉਣ ਵਾਲੇ ਚੋਣਾਂ ਵਿੱਚ ਭੁਗਤਣਾ ਪਵੇਗਾ ਕਿਉਂਕਿ ਆਉਣ ਵਾਲੇ ਪੰਜ ਰਾਜਾਂ ਦੇ ਚੋਣਾਂ ਵਿੱਚ ਸਿੱਖ ਕੌਮ ਵਿਸ਼ੇਸ਼ਕਰ ਪੰਜਾਬ , ਪਛੱਮੀ ਉਤਰ ਪ੍ਰਦੇਸ਼ ਤੇ ਉਤਰਾਖੰਡ ਵਿੱਚ ਭਾਜਪਾ ਨੂੰ ਉਖ਼ਾੜ ਸੁੱਟੇਗੀ । ਸਾਡਾ ਵਿਸ਼ਵਾਸ਼ ਹੈ ਕਿ ਸਿੱਖ ਕੌਮ ਪੰਜਾਬ ਵਿੱਚ ਭਾਜਪਾ ਅਕਾਲੀ ਦਲ ਗਠਜੋੜ ਨੂੰ ਸਬਕ ਸਿਖਾਉਣ ਦੇ ਲਈ ਤਿਆਰ ਹੈ।
ਉਤਰਾਖੰਡ ਦੀ ਬੀਜੇਪੀ ਸਰਕਾਰ ਗੁਰਦੁਆਰਾ ਸ੍ਰੀ ਗਿਆਨ ਗੋਦੜ੍ਹੀ ਸਾਹਿਬ ਸਿੱਖ ਕੌਮ ਦੇ ਹਵਾਲੇ ਕਰੇ
This entry was posted in ਪੰਜਾਬ.