ਫਤਹਿਗੜ੍ਹ ਸਾਹਿਬ :- “ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਉੱਘੇ ਤਿੰਨ ਆਗੂਆਂ ਵੱਲੋ ਕਾਂਗਰਸ ਵਰਗੀ ਜਮਾਤ ਵਿਚ ਸ਼ਾਮਿਲ ਹੋ ਜਾਣ ਉਪਰੰਤ ਪੰਜਾਬ ਅਤੇ ਸਿੱਖ ਕੌਮ ਦੇ ਸਿਆਸੀ ਹਾਲਾਤਾਂ ਵਿਚੋ ਇਕ ਗੱਲ ਨਿੱਖਰ ਕੇ ਸਾਹਮਣੇ ਆ ਗਈ ਹੈ ਕਿ ਇਸ ਸਮੇ ਕਾਂਗਰਸ, ਬਾਦਲ ਦਲ-ਬੀਜੇਪੀਦ ਦੋਹਵੇ ਮਨੁੱਖਤਾ ਅਤੇ ਸਿੱਖ ਵਿਰੋਧੀ ਜਮਾਤਾਂ ਨੂੰ ਦ੍ਰਿੜ੍ਹਤਾਂ ਨਾਲ ਚੁਣੋਤੀ ਦੇਣ ਵਾਲਾ ਅਤੇ ਇਮਾਨਦਾਰੀ ਨਾਲ ਵਿਰੋਧੀ ਧਿਰ ਦੀ ਭੂਮਿਕਾਂ ਨਿਭਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਇਕੋ-ਇਕ ਜਮਾਤ ਰਹਿ ਗਈ ਹੈ । ਜੋ ਧਾਰਮਿਕ, ਇਨਸਾਨੀ, ਸਮਾਜਿਕ, ਇਖ਼ਲਾਕੀ ਅਤੇ ਸੱਭਿਆਚਾਰਕ ਸਿਧਾਤਾਂ ਤੇ ਸੋਚ ਉਤੇ ਪਹਿਰਾ ਦਿੰਦੀ ਹੋਈ ਅਡੋਲ ਆਪਣੇ ਫ਼ਰਜ਼ਾਂ ਦੀ ਪੂਰਤੀ ਕਰਦੀ ਹੋਈ ਅੱਗੇ ਵੱਧ ਰਹੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਅਤੇ ਸਿੱਖ ਕੌਮ ਦੀ ਸਿਆਸਤ ਦੇ ਤੇਜ਼ੀ ਨਾਲ ਬਦਲਦੇ ਜਾ ਰਹੇ ਹਾਲਾਤਾਂ ਉਤੇ ਆਪਣੇ ਖਿਆਲਾਤਾਂ ਨੂੰ ਜ਼ਾਹਿਰ ਕਰਦੇ ਹੋਏ ਇਕ ਬਿਆਨ ਵਿਚ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਹਿੰਦੂਤਵ ਹਕੂਮਤ ਅੰਦਰ ਬਾਦਲ ਦਲੀਏ ਫਿਰਕੂ ਬੀਜੇਪੀ ਦੇ ਆਗੂਆਂ ਦੀ ਗੁਲਾਮੀ ਨੂੰ ਪ੍ਰਵਾਨ ਕਰਕੇ, ਜਿਵੇ ਇਨਸਾਨੀ ਤੇ ਇਖ਼ਲਾਕੀ ਕਦਰਾਂ-ਕੀਮਤਾਂ ਦਾ ਘਾਣ ਕਰਨ ਲੱਗੇ ਹੋਏ ਹਨ ਅਤੇ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਗੈਰ ਇਖ਼ਲਾਕੀ ਲੋਕ ਪਾਰਟੀਆਂ ਛੱਡਕੇ ਇਕ ਦੂਸਰੇ ਵਿਚ ਭੱਜਦੇ ਹਨ, ਇਹ ਰੁਝਾਨ ਕੋਈ ਵੀ ਉਸਾਰੂ ਨਤੀਜਾ ਨਹੀ ਕੱਢ ਸਕੇਗਾ । ਕਿਉਕਿ ਰਿਸ਼ਵਤਖੋਰ, ਬਲੈਕੀਏ, ਘੋਟਾਲਿਆ ਦੀ ਮਾਹਿਰ ਕਾਂਗਰਸ, ਬੀਜੇਪੀ ਅਤੇ ਬਾਦਲ ਦਲੀਏ ਕੋਈ ਇਖ਼ਲਾਕੀ ਸੋਚ ਜਾਂ ਸਿਧਾਤਾਂ ਲਈ ਨਹੀ ਲੜ ਰਹੇ ਬਲਕਿ ਆਪੋ-ਆਪਣੇ ਕੁਟੰਬਾਂ, ਪਰਿਵਾਰਾਂ ਦੀ ਸਿਆਸਤ ਉਤੇ ਅਜਾਰੇਦਾਰੀ ਕਾਇਮ ਕਰਨ ਲਈ ਤਰਲੋ-ਮੱਛੀ ਹੋ ਰਹੇ ਹਨ । ਇਹਨਾਂ ਲੋਕਾਂ ਦਾ ਨਾ ਕੋਈ ਨਿਸ਼ਾਨਾਂ ਹੈ ਅਤੇ ਨਾ ਹੀ ਕੋਈ ਅਸੂਲ, ਸਿਧਾਤ । ਕੇਵਲ ਮੌਕਾ ਪ੍ਰਸਤੀ ਦੀ ਖੇਡ-ਖੇਡਕੇ ਗੈਰ ਇਖ਼ਲਾਕੀ ਤੇ ਗੈਰ ਕਾਨੂੰਨੀ ਢੰਗਾਂ ਰਾਹੀ ਧੰਨ-ਦੌਲਤਾਂ ਦੇ ਇਕੱਤਰ ਕੀਤੇ ਗਏ ਭੰਡਾਰਾਂ ਅਤੇ ਸਿਆਸੀ ਤਾਕਤ ਦੀ ਦੁਰਵਰਤੋ ਕਰਕੇ ਵੱਡੇ-2 ਇਕੱਠ ਕਰਕੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੀਆਂ ਅਸ਼ਫਲ ਕੋਸਿਸਾ ਕਰ ਰਹੇ ਹਨ । ਜਿਸ ਨਾਲ ਮਨੁੱਖਤਾ, ਪੰਜਾਬ ਸੂਬੇ ਜਾਂ ਸਿੱਖ ਕੌਮ ਨੂੰ ਕੋਈ ਰਤੀ ਭਰ ਵੀ ਫਾਇਦਾ ਹੋਣ ਵਾਲਾ ਨਹੀ ।
ਉਹਨਾਂ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਸੰਬੋਧਿਤ ਹੁੰਦੇ ਕਿਹਾ ਕਿ ਉਹਨਾਂ ਨੂੰ ਚੇਤੇ ਰੱਖਣਾ ਪਵੇਗਾ ਕਿ 1947 ਤੋ ਰਾਜ ਕਰਦੀ ਆ ਰਹੀ ਕਾਂਗਰਸ ਜਮਾਤ, ਮੁੱਤਸਵੀ ਅਤੇ ਵੱਖ-2 ਕੌਮਾਂ ਵਿਚ ਨਫ਼ਰਤ ਪੈਦਾ ਕਰਕੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਨ ਵਾਲੀ ਬੀਜੇਪੀ ਜਮਾਤ ਅਤੇ ਇਨ੍ਹਾਂ ਜਮਾਤਾਂ ਦੇ ਗੁਲਾਮ ਬਣੇ ਬਾਦਲ ਦਲੀਏ ਹਿੰਦ ਜਾਂ ਪੰਜਾਬ ਵਿਚ ਕਦੀ ਵੀ ਇਨਸਾਫ ਵਾਲਾ ਰਾਜ ਕਾਇਮ ਕਰਨ ਦੇ ਸਮਰੱਥ ਨਹੀ ਹੋ ਸਕਦੇ । ਕਿਉਕਿ ਇਹ ਰਾਜਭਾਗਾਂ ਵਿਚ ਹੁੰਦੇ ਹੋਏ ਵੀ ਪੰਜਾਬ ਦੇ ਮੁੱਖ ਮਸਲੇ ਪਾਣੀਆਂ, ਚੰਡੀਗੜ੍ਹ ਦੀ ਰਾਜਧਾਨੀ, ਪੰਜਾਬੀ ਬੋਲਦੇ ਇਲਾਕੇ, ਹੈਡਵਰਕਸਾਂ ਦਾ ਪੂਰਨ ਕੰਟਰੋਲ, ਇਥੋ ਦੇ ਉਦਯੋਗਾਂ ਨੂੰ ਪ੍ਰਭੁੱਲਿਤ ਕਰਕੇ ਰੋਜ਼ਗਾਰ ਪੈਦਾ ਕਰਨ ਆਦਿ ਕਿਸੇ ਵੀ ਫਰਜ਼ ਨੂੰ ਪੂਰਨ ਨਹੀ ਕਰ ਸਕੇ । ਦੂਸਰੇ ਪਾਸੇ ਬਾਦਲ ਦਲ ਸਿੱਖ ਕੌਮ ਦੇ ਕਿਸੇ ਵੀ ਮਸਲੇ ਜਿਵੇ ਆਨੰਦ ਮੈਰਿੰਜ ਐਕਟ, ਸਿੱਖਾਂ ਨੂੰ ਹਿੰਦੂ ਕਰਾਰ ਦੇਣ ਵਾਲੀ ਵਿਧਾਨ ਦੀ ਧਾਰਾ 25 ਨੂੰ ਰੱਦ ਕਰਨ, ਦਸਤਾਰ ਤੇ ਕਿਰਪਾਨ ਦੇ ਮਸਲੇ, ਜੇਲ੍ਹਾ ਵਿਚ ਬੰਦੀ ਨੌਜ਼ਵਾਨਾਂ ਦੀ ਰਿਹਾਈ, ਸਿੱਖਾਂ ਦੇ ਕਾਤਿਲਾਂ ਨੂੰ ਕਾਨੂੰਨ ਅਨੁਸਾਰ ਸਜਾਵਾਂ ਦੁਆਉਣ ਅਤੇ ਪੰਜਾਬ ਵਿਚ ਜਮਹੂਰੀਅਤ ਅਤੇ ਅਮਨ ਪਸੰਦ ਨਿਰਪੱਖਤਾ ਵਾਲਾ ਰਾਜ ਪ੍ਰਬੰਧ ਕਾਇਮ ਕਰਨ ਦੇ ਕਿਸੇ ਵੀ ਕੌਮੀ ਸਮਾਜਿਕ ਫਰਜ ਨੂੰ ਪੂਰਨ ਨਹੀ ਕਰ ਸਕੇ । ਬਲਕਿ ਸਿੱਖ ਕੌਮ ਦੇ ਕਾਤਿਲਾਂ ਸ੍ਰੀ ਅਡਵਾਨੀ ਵਰਗਿਆ ਅਤੇ ਨਿਰੰਕਾਰੀਆਂ ਦੇ ਮੁੱਖੀ ਨੂੰ ਹਿਫ਼ਾਜਤ ਕਰਨ ਅਤੇ ਸਨਮਾਨ ਦੇ ਕੇ ਨਿਵਜ਼ਦੇ ਆ ਰਹੇ ਹਨ । ਇਸ ਲਈ ਇਹ ਜਮਾਤਾਂ ਪੰਜਾਬ ਸੂਬੇ ਅਤੇ ਸਿੱਖ ਕੌਮ ਦੀ ਅਗਵਾਈ ਕਰਨ ਦੇ ਬਿਲਕੁਲ ਕਾਬਿਲ ਨਹੀ । ਇਹ ਜਿੰਮੇਵਾਰੀ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਹੀ ਨਿਭਾਉਣ ਦੇ ਸਮਰੱਥ ਹੈ । ਇਸ ਲਈ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਮਨੁੱਖਤਾ ਪੱਖੀ ਸੋਚ ਤੇ ਕੇਦਰਿਤ ਹੁੰਦੇ ਹੋਏ ਆਉਣ ਵਾਲੇ ਸਮੇ ਵਿਚ ਹਕੂਮਤ ਵਿਚ ਅੱਗੇ ਲਿਆਉਣਾ ਬਣਦਾ ਹੈ ।