ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਾਂਗਰਸ ਸੰਸਦੀ ਦੱਲ ਦੀ ਬੈਠਕ ਵਿੱਚ ਕਿਹਾ ਕਿ ਉਹ ਲੋਕਪਾਲ ਅਤੇ ਮਹਿਲਾ ਰੀਜ਼ਰਵੇਸ਼ਨ ਬਿੱਲ ਦੇ ਲਈ ਸੰਘਰਸ਼ ਕਰੇਗੀ। ਕੈਬਨਿਟ ਨੇ ਮੰਗਲਵਾਰ ਨੂੰ ਲੋਕਪਾਲ ਬਿੱਲ ਦਾ ਮਸੌਦਾ ਪਾਸ ਕੀਤਾ ਗਿਆ ਸੀ, ਜਿਸਨੂੰ ਵਿਰੋਧੀਆਂ ਨੇ ਪ੍ਰਭਾਵਹੀਣ ਦਸਿਆ।
ਸੋਨੀਆ ਗਾਂਧੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਨਾਲ ਨਿਪਟਣ ਲਈ ਜਲਦੀ ਹੀ ਤਿੰਨ ਬਿੱਲਾਂ ਨੂੰ ਪਾਸ ਕੀਤਾ ਜਾਵੇਗਾ। ਇਨ੍ਹਾਂ ਬਿੱਲਾਂ ਦਾ ਮੁੱਖ ਮਕਸਦ ਨਿਆਂਪਾਲਿਕਾ ਨੂੰ ਜਿਆਦਾ ਜਿੰਮੇਵਾਰ ਬਣਾਉਣਾ ਹੈ। ਅਜਿਹੀ ਵਿਵਸਥਾ ਕਾਇਮ ਕਰਨੀ ਹੈ ਕਿ ਵਿਦੇਸ਼ੀ ਕੰਪਨੀਆਂ ਭਾਰਤੀ ਅਧਿਕਾਰੀਆਂ ਨੂੰ ਰਿਸ਼ਵਤ ਨਾਂ ਦੇ ਸਕੇ। ਸੋਨੀਆ ਨੇ ਕਿਹਾ, ‘ਮੈਂ ਲੋਕਪਾਲ ਅਤੇ ਮਹਿਲਾ ਰੀਜ਼ਰਵੇਸ਼ਨ ਮੁੱਦੇ ਤੇ ਲੜੂੰਗੀ। ਇਸ ਮਾਮਲੇ ਵਿੱਚ ਮੈਨੂੰ ਹਾਰ ਦਾ ਕੋਈ ਕਾਰਣ ਨਹੀਂ ਨਜ਼ਰ ਆਂਉਦਾ। ਭ੍ਰਿਸ਼ਟਾਚਾਰ ਨਾਲ ਨਾਂ ਨਜਿਠਣ ਕਰਕੇ ਸਾਡੀ ਅਲੋਚਨਾ ਹੋ ਰਹੀ ਹੈ ਅਤੇ ਸਾਡੇ ਤੇ ਹਮਲੇ ਕੀਤੇ ਜਾ ਰਹੇ ਹਨ। ਬਦਕਿਸਮਤੀ ਨਾਲ ਇਹ ਗੱਲਤ ਜਾਣਕਾਰੀ ਜਾਣਬੁੱਝ ਕੇ ਫੈਲਾਈ ਜਾ ਰਹੀ ਹੈ।’
ਸੋਨੀਆ ਗਾਂਧੀ ਨੇ ਕਿਹਾ, “ਅਸਾਂ ਉਨ੍ਹਾਂ ਸ਼ਕਤੀਆਂ ਨਾਲ ਲੜ੍ਹਨਾ ਹੈ, ਜੋ ਸਾਨੂੰ ਅਸਥਿਰ ਕਰਨਾ ਚਾਹੁੰਦੀਆਂ ਹਨ ਅਤੇ ਉਨ੍ਹਾਂ ਨੇ 2004 ਦੇ ਚੋਣ ਫੈਸਲੇ ਨੂੰ ਅਜੇ ਤੱਕ ਮੰਨਿਆ ਨਹੀਂ ਹੈ। ਇਹ ਸ਼ਕਤੀਆਂ 2009 ਦੇ ਚੋਣ ਫੈਸਲੇ ਨਾਲ ਵੀ ਸਮਝੌਤਾ ਨਹੀਂ ਕਰ ਪਾਈ ਹੈ। ਵਿਰੋਧੀ ਧਿਰ ਸ਼ੋਰ ਮਚਾ ਸਕਦੀ ਹੈ, ਉਹ ਅਵਸਰਵਾਦੀ ਅਤੇ ਵਿਘਨ ਪਾਉਣ ਦੀ ਰਾਜਨੀਤੀ ਕਰ ਰਹੇ ਹਨ। ਜਿਸ ਕਰਕੇ ਤਰਕ ਅਤੇ ਸਚਾਈ ਖਤਮ ਹੋ ਜਾਂਦੀ ਹੈ।” ਉਨ੍ਹਾਂ ਨੇ ਆਪਣੇ ਵਰਕਰਾਂ ਨੂੰ ਕਿਹਾ ਕਿ ਉਹ ਖਾਧ ਸੁਰੱਖਿਆ ਬਿੱਲ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਇਸ ਨੂੰ ਆਪਣੇ ਰਾਜਨੀਤਕ ਪ੍ਰਚਾਰ ਦਾ ਹਿੱਸਾ ਬਣਾਉਣ।