ਬਠਿੰਡਾ- ਆਉਂਦੀਆਂ ਵਿਧਾਨਸਭਾ ਚੋਣਾਂ ਤੋਂ ਬਾਅਦ ਪੰਜਾਬ ਚੋਂ ਕਾਂਗਰਸ ਦਾ ਨਾਮੋ ਨਿਸ਼ਾਨ ਮਿਟ ਜਾਵੇਗਾ। ਇਹ ਵਿਚਾਰ ਇਕ ਸਮਾਗਮ ਦੌਰਾਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪ੍ਰਗਟਾਏ। ਉਨ੍ਹਾਂ ਨੇ ਕਿਹਾ ਕਿ ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਬਾਅਦ ਹੁਣ ਪੰਜਾਬ ਵਿਚ ਕਾਂਗਰਸ ਦਾ ਸਫਾਇਆ ਹੋ ਜਾਵੇਗਾ।
ਉਹ ਪਿੰਡ ਹਰਿਰਾਏਪੁਰ ਵਿਖੇ ਪਿੰਡ ਦੇ ਛੇ ਪਿੰਡਾਂ ਦੇ ਕਾਸ਼ਤਕਾਰਾਂ ਨੂੰ ਸ਼ਾਮਲਾਟ ਜ਼ਮੀਨ ਦਾ ਮਾਲਕਾਨਾ ਹੱਕ ਦੇਣ ਲਈ ਰੱਖੇ ਗਏ ਇਕ ਸਮਾਗਮ ਦੌਰਾਨ ਬੋਲ ਰਹੇ ਹਨ। ਇਸ ਰਾਹੀਂ ਪਿੰਡ ਵਿਰਕ ਕਲਾਂ, ਗੋਨੀਆਨਾ ਖੁਰਦ, ਜੀਦਾ, ਖੇਮੁਆਨਾ, ਹਰਿਰਾਏਪੁਰ ਅਤੇ ਜੰਡਾਵਾਲ ਦੇ ਕਿਸਾਨਾਂ ਨੂੰ ਹੱਕ ਮਿਲਿਆ। ਉਨ੍ਹਾਂ ਨੇ ਕਿਹਾ ਕਿ 1950 ਤੋਂ ਪਹਿਲਾਂ ਖੇਤੀ ਕਰ ਰਹੇ ਕਿਸਾਨਾਂ ਨੂੰ ਇਹ ਹੱਕ ਮਿਲਣਾ ਬਹੁਤ ਹੀ ਖੁਸ਼ੀ ਦੀ ਗੱਲ ਹੈ। ਇਸ ਫ਼ੈਸਲੇ ਨਾਲ ਇਨ੍ਹਾਂ ਪਿੰਡਾਂ ਦੇ ਕਾਸ਼ਤਕਾਰਾਂ ਨੂੰ 8,100 ਜ਼ਮੀਨ ਦੀ ਮਾਲਕੀ ਮਿਲੀ ਹੈ। ਕਿਸਾਨਾਂ ਵਲੋਂ ਪਾਣੀ ਦੀ ਮੰਗ ਸਬੰਧੀ ਉਨ੍ਹਾਂ ਨੇ ਕਿਹਾ ਕਿ ਢਿਲਵਾਂ ਮਾਈਨਰ ਬਨਣ ਤੋਂ ਬਾਅਦ ਇਹ ਸਮਸਿਆ ਵੀ ਦੂਰ ਹੋ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਰਾਜ ਦੌਰਾਨ ਇਸ ਇਲਾਕੇ ਨੂੰ ਅਣਗੌਲਿਆ ਕਰਨ ਦੀ ਗੱਲ ਕਹੀ। ਇਸਦੇ ਨਾਲ ਹੀ ਉਨ੍ਹਾਂ ਨੇ ਕਿਸਾਨਾ ਨੂੰ ਕਾਂਗਰਸ ਦਾ ਬਿਸਤਰਾ ਗੋਲ ਕਰਨ ਦੀ ਗੱਲ ਕਹਿੰਦੇ ਹੋਏ ਅਕਾਲੀ ਦਲ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਮੰਗ ਕੀਤੀ।