ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ) – ਜੈ ਦੁਰਗਾ ਸੰਕੀਰਤਨ ਸਭਾ ਦਾਸ ਐਂਡ ਪਾਰਟੀ ਵੱਲੋਂ ਸਥਾਨਕ ਮੌੜ ਰੋਡ ਸਥਿਤ ਡੀ.ਏ.ਵੀ.ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ 83 ਲੋੜਵੰਦ ਬੱਚਿਆਂ ਨੂੰ ਜਰਸੀਆਂ ਵੰਡੀਆਂ ਗਈਆਂ। ਇਸ ਮੌਕੇ ਕਰਵਾੲ ਗਏ ਸਾਦੇ ਸਮਾਰੋਹ ਦੌਰਾਨ ਸਭਾ ਦੇ ਚੇਅਰਮੈਨ ਮੰਗਤ ਰਾਮ ਜੱਗਾ, ਸੈਕਟਰੀ ਮੁਨੀਸ਼ ਬੱਤਰਾ, ਜੋਗਿੰਦਰ ਸਿੰਘ, ਕੁਲਜੀਤ ਸਿੰਘ, ਗੁਰਦਿਆਲ ਸਿੰਘ, ਸੁਰੇਸ਼ ਕੁਮਾਰ, ਕੁਮਾਰ ਸੋਨੂੰ ਤੇ ਸ਼ਾਮ ਲਾਲ ਪੱਪੂ ਆਦਿ ਮੈਂਬਰਾਂ ਨੇ ਸਾਂਝੇ ਤੌਰ ਤੇ ਬੱਚਿਆਂ ਨੂੰ ਜਰਸੀਆਂ ਵੰਡੀਆਂ ਤੇ ਉਨ੍ਹਾਂ ਨੂੰ ਮਨ ਲਾ ਕੇ ਪੜ੍ਹਾਈ ਕਰਨ ਲਈ ਪ੍ਰੇਰਿਆ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸੁਰਿੰਦਰ ਕੌਰ ਗੋਂਦਾਰਾ ਨੇ ਬੱ੍ਯਚਿਆਂ ਦੀ ਇਸ ਸਹਾਇਤਾ ਲਈ ਸਭਾ ਦਾ ਤਹਿ ਦਿਲੋਂ ਧੰਨਵਾਦ ਕੀਤਾ।