ਨਵੀਂ ਦਿੱਲੀ-ਕਾਂਗਰਸ ਨੇ ਹੁਣ ਅੰਨਾ ਵੱਲੋਂ ਖੇਡੀ ਜਾ ਰਹੀ ਘੱਟੀਆ ਰਾਜਨੀਤੀ ਤੇ ਤਿੱਖੇ ਵਾਰ ਕੀਤੇ ਹਨ। ਕੇਂਦਰੀ ਇਸਪਾਤ ਮੰਤਰੀ ਬੇਨੀ ਪ੍ਰਸਾਦ ਵਰਮਾ ਨੇ ਕਿਹਾ ਹੈ ਕਿ ਅੰਨਾ 1965 ਦੇ ਭਾਰਤ-ਪਾਕਿਸਤਾਨ ਯੁਧ ਦਾ ਭਗੌੜਾ ਸਿਪਾਹੀ ਹੈ। ਇਸ ਦੇ ਆਪਣੇ ਪਿੰਡ ਰਾਲੇਗਣ ਸਿੱਧੀ ਵਿੱਚ ਇਸ ਦਾ ਵਿਰੋਧੀ ਸਰਪੰਚ ਜਿੱਤਿਆ ਹੈ। ਮਹਾਂਰਾਸ਼ਟਰ ਵਿੱਚ ਵੀ ਇਹ ਸ਼ਰਦਪਵਾਰ ਦਾ ਵਿਰੋਧ ਕਰ ਰਿਹਾ ਸੀ, ਫਿਰ ਵੀ ਨਗਰਪਾਲਿਕਾ ਚੋਣਾਂ ਵਿੱਚ ਕਾਂਗਰਸ-ਐਨਸੀਪੀ ਗਠਬੰਧਨ ਨੇ ਜਿੱਤ ਪ੍ਰਾਪਤ ਕੀਤੀ ਹੈ।
ਕਾਂਗਰਸ ਦੇ ਮੁੱਖ ਸਕੱਤਰ ਦਿਗਵਿਜੈ ਸਿੰਘ ਨੇ ਵੀ ਅੰਨਾ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਹੈ ਕਿ ਉਹ ਆਰਐਸਐਸ ਦੇ ਪ੍ਰਚਾਰਕ ਰਹੇ ਨਾਨਾ ਜੀ ਦੇਸ਼ਮੁੱਖ ਦੇ ਕਰੀਬੀ ਰਹੇ ਹਨ। ਇਸ ਲਈ ਉਹ ਆਰਐਸਐਸ ਦਾ ਏਜੰਟ ਹੈ। ਹਾਲ ਹੀ ਵਿੱਚ ਉਡਾਣਮੰਤਰੀ ਬਣੇ ਅਜੀਤ ਸਿੰਘ ਨੇ ਵੀ ਕਿਹਾ ਹੈ ਕਿ ਅੰਨਾ ਨੇ ਜਦੋਂ ਤੋਂ ਰਾਜਨੀਤੀ ਕਰਨੀ ਸ਼ੁਰੂ ਕੀਤੀ ਹੈ ਉਦੋਂ ਤੋਂ ਉਸ ਦੇ ਸਮਰਥੱਕ ਘੱਟ ਰਹੇ ਹਨ।