ਸਿਆਸਤ ਦਾ ਜੂਆ ਬਹੁਤ ਬੁਰਾ ਹੈ।
ਜੋ ਮਜ਼ਲੂਮਾਂ ਲਈ ਤਿੱਖ਼ਾ ਛੁੱਰਾ ਹੈ।
ਲੀਡਰ ਹੈ ਜੱਦੀ-ਪੁਸ਼ਤੀ ਦਾ ਮਾਲਕ
ਇਹ ਪਣ-ਚੱਕੀ ਦਾ ਪੱਕਾ ਧੁਰਾ ਹੈ।
ਨਾਂ ਰੱਤ ਦੀ ਹਵਾ ਵਗਦੀ ਨਾ ਠੰਡ੍ਹੀ
ਭਰਿਸ਼ਟਾਚਾਰ ਦਾ ਵਗਿਆ ਪੁਰਾ ਹੈ।
ਸੌਂ ਗਏ ਨੇ ਮਾਇਆ-ਜਾਲ ‘ਚ ਨੇਤਾ
ਤਾਂ ਨੇਤਾ ਤੋਂ ਦਸੋ ? ਕੌਣ ਬੁਰਾ ਹੈ।
ਇਹ ਬੱਕਰੇ ਬੋਹਲ ਦੀ ਰਾਖ਼ੀ ਬਿਠਾਏ
ਕਿੱਥੇ ਇਨ੍ਹਾਂ ਦਾ ਖੋਜ ਖੁਰਾ ਹੈ।
ਪੰਡਤ , ਭਾਈ ਤੇ ਮੁੱਲਾਂ ਨੇ ਯਾਰ
ਠੇਕੇ ‘ਚ ਪੀਣ ਤਾਂ ਸਾਕੀ ਨ-ਗੁਰਾ ਹੈ।
ਇਸ ਅੰਨ੍ਹੀ ਦੌੜ ਚੋਂ ਲੈਣਾ ਕੀ “ਸੁਹਲ”
ਅਜ਼ਾਦੀ ਦਾ ਗੀਤ ਜਿੱਥੇ ਬੇ-ਸੁਰਾ ਹੈ।