ਲੀਅਰ,(ਰੁਪਿੰਦਰ ਢਿੱਲੋ ਮੋਗਾ)- ਨਾਰਵੇ ਦੇ ਸ਼ਹਿਰ ਦਰਾਮਨ ਦੇ ਨਜ਼ਦੀਕੀ ਇਲਾਕੇ ਲੀਅਰ ਸਥਿਤ ਗੁਰੂ ਘਰ ਗੁਰੂ ਨਾਨਕ ਨਿਵਾਸ ਵਿਖੇ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਨਿੱਕੇ ਸ਼ਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੀਆ ਸ਼ਹੀਦੀਆ ਨੂੰ ਸਮਰਪਿਤ ਸ਼ਹੀਦੀ ਸਮਾਗਮ ਹੋਇਆ। ਭਾਰੀ ਸੰਖਿਆ ਵਿੱਚ ਗੁਰੂ ਦੀ ਪਿਆਰੀ ਸੰਗਤ ਨੇ ਗੁਰੂ ਘਰ ਆਪਣੀ ਹਾਜ਼ਰੀ ਲਵਾਈ। ਪੰਜਾਬ ਤੋ ਆਏ ਭਾਈ ਨਿਰਮਲ ਸਿੰਘ, ਭਾਈ ਕੁਲਵੰਤ ਸਿੰਘ ਤੇ ਭਾਈ ਮਨਜੀਤ ਸਿੰਘ ਹੋਣਾ ਨੇ ਗੁਰੂ ਦੀ ਇਲਾਹੀ ਬਾਣੀ ਦਾ ਕੀਰਤਨ ਕੀਤਾ ਅਤੇ ਪ੍ਰਸਿੱਧ ਕਥਾਵਾਚਕ ਭਾਈ ਇਕਬਾਲ ਸਿੰਘ ਰਾਜਪੁਰੇ ਵਾਲਿਆ ਨੇ ਸ਼ਹੀਦੀ ਸਾਕੇ ਦੀ ਸਾਂਝ ਸੰਗਤਾ ਨਾਲ ਸਾਂਝੀ ਕੀਤੀ।ਬੱਚਿਆ ਨੇ ਕੀਰਤਨ ਕਰ ਆਪਣੀ ਹਾਜ਼ਰੀ ਲਵਾਈ। ਗੁਰੂ ਘਰ ਲੀਅਰ ਦੀ ਪ੍ਰੰਬੱਧਕੀ ਕਮੇਟੀ ਦੇ ਬੁਲਾਰਿਆ ਨੇ ਆਈ ਹੋਈ ਸੰਗਤ ਨਾਲ ਨਿੱਕੇ ਸਾਹਿਬਜਾਦਿਆ ਦੀ ਸ਼ਹੀਦੀ ਦੀ ਮਹਾਨਤਾ ਨੂੰ ਸਾਂਝਾ ਕੀਤਾ। ਗੁਰੂ ਕਾ ਲੰਗਰ ਸੰਗਤਾ ਵੱਲੋ ਬੜੇ ਉਤਸ਼ਾਹ ਨਾਲ ਛੱਕਿਆ ਗਿਆ। ਲੰਗਰ ਸੇਵਾ ਸ੍ਰ ਗੁਰਸ਼ਰਨ ਸਿੰਘ ਢਿੱਲੋ, ਸ੍ਰ ਗੁਰਨੈਬ ਸਿੰਘ, ਦਲਜਿੰਦਰ ਸਿੰਘ,ਮਹਿੰਦਰ ਸਿੰਘ, ਤਜਿੰਦਰ ਸਿੰਘ ,ਮਸਤਾਨ ਸਿੰਘ ਆਦਿ ਪਰਿਵਾਰਾ ਵੱਲੋ ਕੀਤੀ ਗਈ।ਸਮਾਗਮ ਦੀ ਸਮਾਪਤੀ ਦੋਰਾਨ ਗੁਰੂਦੁਆਰਾ ਪ੍ਰੰਬੱਧਕ ਕਮੇਟੀ ਲੀਅਰ ਦੇ ਮੁੱਖ ਸੇਵਾਦਾਰ ਭਾਈ ਅਜੈਬ ਸਿੰਘ (ਚੱਬੇਵਾਲ),ਉੱਪ ਮੁੱਖ ਸੇਵਾਦਾਰ ਭਾਈ ਅਜਮੇਰ ਸਿੰਘ (ਟੋਨਸਬਰਗ), ਸਕੈਟਰੀ ਭਾਈ ਚਰਨਜੀਤ ਸਿੰਘ,ਖਜਾਨਚੀ ਭਾਈ ਗਿਆਨ ਸਿੰਘ,ਫੋਰਸਤਾਨਦਰ ਭਾਈ ਹਰਵਿੰਦਰ ਸਿੰਘ ਤਰਾਨਬੀ ,ਭਾਈ ਸਰਬਜੀਤ ਸਿੰਘ ਤੇ ਭਾਈ ਬਲਦੇਵ ਸਿੰਘ ਆਦਿ ਵੱਲੋ ਗੁਰੂ ਘਰ ਜੁੜੀ ਸੰਗਤ ਦਾ ਤਹਿ ਦਿੱਲੋ ਧੰਨਵਾਦ ਕੀਤਾ ਗਿਆ।