ਇਸਲਾਮਾਬਾਦ- ਇੱਕ ਅੰਤਰਰਾਸ਼ਟਰੀ ਸੰਸਥਾ ਨੇ ਆਪਣੇ ਸਰਵੇ ਵਿੱਚ ਪਾਕਿਸਤਾਨ ਦੀ ਪੁਲੀਸ ਅਤੇ ਜੁਡੀਸ਼ਰੀ ਨੂੰ ਸੱਭ ਤੋਂ ਵੱਧ ਭ੍ਰਿਸ਼ਟਾਚਾਰ ਕਰਨ ਵਾਲਾ ਮਹਿਕਮਾ ਦੱਸਿਆ ਹੈ।
ਟਰਾਂਸਪੇਰੈਸੀ ਇੰਟਰਨੈਸ਼ਨਲ ਪਾਕਿਸਤਾਨ ਦੇ ਨੈਸ਼ਨਲ ਕੁਰਪੱਸ਼ਨ ਪਰਸੈਪਸ਼ਨ ਸਰਵੇ ਅਨੁਸਾਰ ਪਾਕਿਸਤਾਨ ਵਿੱਚ ਜਮੀਨ ਨਾਲ ਸਬੰਧਿਤ ਮਾਮਲਿਆਂ ਦਾ ਕੰਮ ਕਾਰ ਵੇਖਣ ਵਾਲੇ ਸਰਕਾਰੀ ਮਹਿਕਮੇ (ਲੈਂਡ ਐਡਮਨਿਸਟਰੇਸ਼ਨ) ਅਤੇ ਪੁਲਿਸ ਸੱਭ ਤੋਂ ਵੱਧ ਭ੍ਰਿਸ਼ਟ ਹਨ। ਆਰਮੀ ਅਤੇ ਸਿੱਖਿਆ ਵਿਭਾਗ ਨੂੰ ਸੱਭ ਤੋਂ ਘੱਟ ਭ੍ਰਿਸ਼ਟ ਦੱਸਿਆ ਗਿਆ ਹੈ। ਆਰਮੀ ਨੂੰ ਸਰਵੇ ਵਿੱਚ ਪਹਿਲੀ ਵਾਰ ਸ਼ਾਮਿਲ ਕੀਤਾ ਗਿਆ ਹੈ। ਭ੍ਰਿਸ਼ਟ ਵਿੱਭਾਗਾਂ ਦੀ ਲਿਸਟ ਵਿੱਚ ਆਰਮੀ ਦਾ ਨੰਬਰ ਸਿੱਖਿਆ ਵਿੱਭਾਗ ਤੋਂ ਬਾਅਦ ਆਂਉਦਾ ਹੈ। ਇਸ ਲਿਸਟ ਵਿੱਚ ਜੁਡੀਸ਼ਰੀ ਅਤੇ ਅਦਾਲਤਾਂ ਚੌਥੇ ਨੰਬਰ ਤੇ ਹਨ। ਪਿੱਛਲੇ ਸਾਲ ਇਹ ਛੇਂਵੇ ਨੰਬਰ ਤੇ ਸਨ। ਕਰ ਵਿੱਭਾਗ ਜੋ ਪਿੱਛਲੇ ਸਾਲ ਅੱਠਵੇਂ ਨੰਬਰ ਤੇ ਸੀ, ਇਸ ਸਾਲ ਤੀਸਰੇ ਸਥਾਨ ਤੇ ਆ ਗਿਆ ਹੈ। ਕਸਟਮ, ਠੇਕੇ ਅਤੇ ਟੈਂਡਰ ਜਾਰੀ ਕਰਨ ਵਾਲੇ ਵਿੱਭਾਗਾਂ ਵਿੱਚ ਵੀ ਭ੍ਰਿਸ਼ਟਾਚਾਰ ਵਿੱਚ ਵਾਧਾ ਹੋਇਆ ਹੈ।