ਤਰਾਨਬੀ,(ਰੁਪਿੰਦਰ ਢਿੱਲੋ ਮੋਗਾ)-ਪੰਜਾਬੀਆਂ ਨੇ ਆਪਣੇ ਖੁੱਲੇ ਸੁਭਾਅ, ਵਿਰਸੇ ਅਤੇ ਸਭਿਅਤਾ ਲਈ ਪਿਆਰ ਦਾ ਜ਼ਜਬਾ ਸਦਕੇ ਅੱਜ ਵਿਦੇਸ਼ਾਂ ਚ ਵੀ ਪੰਜਾਬੀ ਮਾਹੌਲ ਨੂੰ ਸਾਕਾਰ ਕਰ ਦਿੱਤਾ ਹੈ। ਜਿੱਥੇ ਗਰਮੀ ਰੁੱਤੇ ਯੌਰਪ, ਕੇਨੈਡਾ, ਅਮਰੀਕਾ, ਆਸਟਰੇਲੀਆ ਆਦਿ ਮੁੱਲਕਾ ਚ ਖੇਡ ਟੂਰਨਾਮੈਟਾ, ਰੰਗਾ ਰੰਗ ਪ੍ਰੋਗਰਾਮਾ ਦੀਆਂ ਖਬਰਾਂ ਹਮੇਸ਼ਾ ਅਖਬਾਰਾਂ ਦੀਆਂ ਸੁਰਖੀਆ ਬਣੀਆਂ ਰਹਿੰਦੀਆਂ ਹਨ,ਉਥੇ ਹੀ ਇਹਨਾ ਮੁਲਕਾਂ ਚ ਸਰਦੀ ਰੁੱਤੇ ਬਰਫਵਾਰੀ, ਛੋਟੇ ਦਿਨ ਆਦਿ ਕਾਰਨ ਪੰਜਾਬੀ ਲੋਕ ਜਾਂ ਤਾਂ ਆਪਣੀ ਮਾਤ ਭੂਮੀ ਨੂੰ ਰੁੱਖ ਕਰਦੇ ਹਨ ਜਾਂ ਫਿਰ ਆਪਣੇ ਵਿਰਸੇ ਦਾ ਆਨੰਦ ਮਾਨਣ ਲਈ ਗਿੱਧਾ ਭੰਗੜਾ, ਸਭਿਆਚਾਰਿਕ ਨਾਈਟਾਂ ਦਾ ਆਜੋਯਨ ਜਰੂਰ ਕਰਵਾਂਉਦੇ ਹਨ। ਇਸੇ ਹੀ ਪੰਜਾਬੀ ਵਿਰਸੇ ਦੀ ਝਾਤ ਪਿੱਛਲੇ ਦਿਨੀ ਨਾਰਵੇ ਦੇ ਦਰਾਮਨ ਇਲਾਕੇ ਦੇ ਤਰਾਨਬੀ ਕਸਬੇ ਚ ਵੇਖਣ ਨੂੰ ਮਿੱਲੀ। ਜਿੱਥੇ ਤਰਾਨਬੀ ਇਲਾਕੇ ਦੀਆਂ ਮੁਟਿਆਰਾਂ ਨੇ ਰਲ ਮਿਲ ਲੇਡੀਜ ਗਿੱਧਾ ਸ਼ਾਮ ਦਾ ਆਜੋਯਨ ਕੀਤਾ ਅਤੇ ਇੱਕਠੀਆਂ ਹੋ ਖੂਬ ਗਿੱਧਾ ਬੋਲੀਆਂ ਪਾਈਆਂ ਅਤੇ ਸ਼ਾਇਦ ਆਪਣੇ ਪਿੰਡ, ਸ਼ਹਿਰ ਕਸਬੇ ਦੀਆਂ ਸਖੀਆਂ ਸਹੇਲੀਆ ਨਾਲ ਪਾਏ ਗਿੱਧੇ ਅਤੇ ਬਿਤਾਏ ਸਮੇ ਨੂੰ ਯਾਦ ਕੀਤਾ। ਇਸ ਮੌਕੇ ਇੱਕਠੀਆਂ ਹੋਈਆਂ ਮੁਟਿਆਰਾਂ ਵੱਲੋ ਸ਼ਾਮ ਦੇ ਖਾਣੇ ਦਾ ਵੀ ਸੋਹਣਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਪ੍ਰੀਤੀ ਢਿੱਲੋ, ਜੱਸੀ ਗਿੱਲ, ਨੀਲਮ, ਸੰਦੀਪ , ਵੰਦਨਾ, ਰੁਪਿੰਦਰ, ਹਰਦੀਪ,ਰਵਿੰਦਰ ਕੋਰ ਰਾਜੂ, ਨਵਪ੍ਰੀਤ, ਰੁਪਿੰਦਰ ,ਪ੍ਰਮਿੰਦਰ, ਸ਼ੈਰੀ ਆਦਿ ਹਾਜ਼ਰ ਸਨ।