ਫਰਾਂਸ,(ਸੁਖਵੀਰ ਸਿੰਘ ਸੰਧੂ) – ਪੈਰਿਸ ਦੇ ਉਨੀ ਨੰਬਰ ਠਾਣੇ ਵਿੱਚ 25 ਸਾਲਾਂ ਦਾ ਕੱਟੜ ਇਸਲਾਮਿੱਕ ਆਦਮੀ ਆਪਣੇ ਆਪ ਪੇਸ਼ ਹੋ ਗਿਆ। ਜਿਸ ਦੀ ਪੁਲਸ ਨੂੰ ਕੱਲ ਦੀ ਭਾਲ ਸੀ।ਕਿਉ ਕਿ ਉਸ ਨੇ ਇੱਕ ਸਰਕਾਰੀ ਮੁਲਾਜ਼ਮ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਸੀ।ਜਦੋਂ ਉਹ ਆਪਣੀ 23 ਸਾਲਾਂ ਦੀ ਬੀਵੀ ਨਾਲ (ਸੀ ਏ ਐਫ) ਦਫਤਰ ਜਿਥੋਂ ਫੈਮਲੀ ਹੈਲਪ ਸਰਵਿਸ ਮਿਲਦੀ ਹੈ, ਉਸ ਦੇ ਅੰਦਰ ਜਾਣ ਲੱਗਿਆ ਤਾਂ ਉਸ ਦੀ ਬੀਵੀ ਦਾ ਬੁਰਕੇ ਨਾਲ ਮੂੰਹ ਢੱਕਿਆ ਹੋਇਆ ਸੀ। ਕਾਂਉਟਰ ਉਪਰ ਬੈਠੇ ਮੁਲਾਜ਼ਮ ਨੇ ਉਸ ਔਰਤ ਨੂੰ ਮੂੰਹ ਉਪਰੋਂ ਬੁਰਕਾ ਉਤਾਰਨ ਲਈ ਕਿਹਾ।ਇਸ ਗੱਲ ਤੋਂ ਉਸ ਦੇ ਘਰ ਵਾਲੇ ਦਾ ਮੁਲਾਜ਼ਮ ਨਾਲ ਤਕਰਾਰ ਸ਼ੁਰੂ ਹੋ ਗਿਆ, ਤੇ ਵੱਧ ਕੇ ਗੱਲ ਗਾਲੀ ਗਲੋਚ ਤੱਕ ਪਹੁੰਚ ਗਈ।ਉਸ ਨੇ ਅਰਬੀ ਬੋਲੀ ਵਿੱਚ ਕੁਝ ਕੁਰਾਨ ਦੇ ਲਫਜ਼ ਬੋਲੇ ਅਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ।ਉਸ ਦੇ ਜਾਣ ਤੋਂ ਬਾਅਦ ਉਸ ਮੁਲਾਜ਼ਮ ਨੇ ਠਾਣੇ ਵਿੱਚ ਉਸ ਦੇ ਬੁਰੇ ਵਤੀਰੇ ਬਾਰੇ ਰੀਪੋਰਟ ਦਰਜ਼ ਕਰਾ ਦਿੱਤੀ।ਪੁਲਸ ਉਸ ਦੀ ਭਾਲ ਵਿੱਚ ਹੀ ਸੀ, ਪਰ ਉਹ ਆਦਮੀ ਅੱਜ ਆਪਣੇ ਆਪ ਹੀ ਠਾਣੇ ਵਿੱਚ ਪੇਸ਼ ਹੋ ਗਿਆ।ਜਿਹੜਾ ਕਿ ਹਾਲੇ ਤੱਕ ਵੀ ਪੁਲੀਸ ਹਿਰਾਸਤ ਵਿੱਚ ਹੈ। ਇਥੇ ਇਹ ਵੀ ਜਿਕਰਯੋਗ ਹੈ ਕਿ ਨਵੇਂ ਬਣੇ ਕਨੂੰਨ ਮੁਤਾਬਕ ਫਰਾਂਸ ਦੇ ਸਰਕਾਰੀ ਅਦਾਰਿਆਂ ਵਿੱਚ ਕਿਸੇ ਵੀ ਧਾਰਮਿੱਕ ਚਿਨ੍ਹ ਦਾ ਵਿਖਾਵਾ ਕਰਨਾ ਜਾਂ ਪਹਿਨ ਕੇ ਜਾਣ ਦੀ ਮਨਾਹੀ ਹੈ। ਜਿਸ ਵਿੱਚ ਪੱਗ ਦਾ ਮਸਲਾ ਵੀ ਬਣਿਆ ਹੋਇਆ ਹੈ।
ਜਦੋਂ ਪੈਰਿਸ ਵਿੱਚ ਸਰਕਾਰੀ ਮੁਲਾਜ਼ਮ ਨੇ ਬੁਰਕੇ ਵਾਲੀ ਔਰਤ ਨੂੰ ਮੂੰਹ ਤੋਂ ਪਰਦਾ ਹਟਾਉਣ ਲਈ ਕਿਹਾ
This entry was posted in ਅੰਤਰਰਾਸ਼ਟਰੀ.