ਗੁਰਬਚਨ ਸਿੰਘ ਲਾਡਪੁਰੀ
ਸਾਲ ਨਵਾਂ ਗਿਆ ਆ, ਜਿਹਦਾ ਚਿਰਾਂ ਤੋਂ ਸੀ ਚਾਅ,
ਆਓ ਸੁਪਨੇ ਕੋਈ ਨਵੇਂ ਹੀ, ਸਜਾਈਏ ਰੱਲ ਕੇ।
ਪੀਘਾਂ ਪਿਆਰ ਦੀਆਂ ਨਵੇਂ ਸਾਲ ਪਾਈਏ ਰੱਲ ਕੇ।
ਰੱਲ ਵਤਨ ਸੁਆਰੋ, ਜਿੰਦ ਇਹਦੇ ਉੱਤੋਂ ਵਾਰੋਂ।
ਪੂੰਜੀ ਇਸਦੀ ਨਾਂ, ਲੁੱਟ ਲੁੱਟ ਏਸ ਨੂੰ ਉਜਾੜੋਂ।
ਫੋਕੇ ਰਸਮ ਰਿਵਾਜਾਂ ਨੂੰ ਮੁਕਾਈਏ ਰੱਲ ਕੇ।
ਆਓ ਸੁਪਨੇ ਕੋਈ……………………..
ਨੀਵੇਂ ਸਦਾ ਗਲ ਲਾਵੋ, ਕੁੱਖਾਂ ਕੋਹੰਦੀਆਂ ਬਚਾਵੋਂ।
ਧੀਆਂ ਵਲੀ ਦਾਜਾਂ ਦੀ ਨਾਹ, ਭੁੱਲ ਕਦੀ ਵੀ ਚੜ੍ਹਾਵੋਂ।
ਜੱਗ ਜਣਨੀ ਦੀ ਸ਼ਾਖ ਨੂੰ ਬਚਾਈਏ ਰੱਲ ਕੇ।
ਆਓ ਸੁਪਨੇ ਕੋਈ………………………..
ਦੇਸ਼-ਦੋਖੀ ਕਿਉਂ ਬਚਾਉਂਦੇ, ਕਿਉਂ ਨਹੀਂ ਭ੍ਰਿਸ਼ਟ ਹਟਾਉਂਦੇ।
ਨਿੱਜੀ ਲਾਭਾਂ ਲਈ ਵਤਨ ਦੀ ਅਹੁਤੀ ਕਾਹਨੂੰ ਪਾਉਂਦੇ।
ਆਓ ਵਤਨ ਦੀ ਸ਼ਾਨ ਨੂੰ ਵਧਾਈਏ ਰੱਲ ਕੇ।
ਆਓ ਸੁਪਨੇ ਕੋਈ…………………………..
ਨਿੱਘੀ ਸਭਿਅਤਾ ਬਚਾਈਏ, ਬੋਲੀ ਨੂੰ ਨਾਹ ਖੋਰਾ ਲਾਈਏ।
ਬੁਰਿਆਈ ਪੈਂਦੀ ਲੱਭੇ, ਜੜ੍ਹੋਂ ਪੁੱਟ ਕੇ ਵਖਾਈਏ।
ਸਦਾ ਖੁਸ਼ੀਆਂ ਤੇ ਖੇੜੇ ਹੀ ਵੰਡਾਈਏ ਰੱਲ ਕੇ।
ਆਓ ਸੁਪਨੇ ਕੋਈ………………………..
ਵਤਨ ਤਾਂ ਜਿੰਦ ਜਾਨ, ਕਿਉਂ ਕੋਈ ਕਰੇ ਨੁਕਸਾਨ।
ਹਰ ਵਸ਼ਰ ਦੀ ਵਤਨ ਹੀ, ਤਾਂ ਏਂ ਪਹਿਚਾਣ।
‘ਲਾਡਪੁਰੀ ’ ਸੋਨ ਚਿੜੀ ਇਹ ਬਣਾਈਏ ਰਲ ਕੇ
ਆਓ ਸੁਪਨੇ ਕੋਈ………………………..