ਪੈਰਿਸ,(ਸੁਖਵੀਰ ਸਿੰਘ ਸੰਧੂ)-ਫਰਾਂਸ ਦਾ ਸਭ ਤੋਂ ਪਹਿਲਾ ਤੇ ਦੁਨੀਆ ਦੇ ਦੂਸਰੇ ਸਭ ਤੋਂ ਵੱਡੇ ਲੂਵਰ ਨਾਂ ਦੇ ਮਿਉਜ਼ਮ ਨੇ ਸਾਲ 2011 ਵਿੱਚ ਦਰਸ਼ਕਾਂ ਨੂੰ ਆਪਣੇ ਵੱਲ ਖਿੱਚ ਕੇ ਰੀਕਾਰਡ ਤੋੜ ਵਾਧਾ ਕੀਤਾ ਹੈ।ਭਾਵ ਪਿਛਲੇ ਸਾਲ 2011 ਵਿੱਚ 8 ਕਰੋੜ 8 ਲੱਖ ਲੋਕੀ ਇਸ ਨੂੰ ਵੇਖਣ ਲਈ ਆਏ।ਜਿਹਨਾਂ ਵਿੱਚ 66 ਪ੍ਰਤੀਸ਼ਤ ਵਿਦੇਸ਼ੀ ਲੋਕ ਸਨ। ਸਾਲ 2010 ਵਿੱਚ 8 ਕਰੋੜ 3 ਲੱਖ ਲੋਕੀ ਵੇਖਣ ਲਈ ਆਏ ਸਨ।ਇਥੇ ਇਹ ਵੀ ਵਰਨਣ ਯੋਗ ਹੈ ਕਿ ਪਹਿਲਾਂ ਇਸ ਦੇ ਇੱਕ ਹਿੱਸੇ ਨੂੰ 1190 ਵਿੱਚ ਰਾਜ਼ਿਆ ਨੇ ਆਪਣੀ ਰਹਾਇਸ਼ ਲਈ ਬਣਾਇਆ ਸੀ, ਜਿਸ ਨੂੰ ਬਾਅਦ ਵਿੱਚ ਮਿਉਜ਼ਮ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।ਅਗਰ ਇਸ ਦੀ ਹਰ ਇੱਕ ਪੇਟਿੰਗ ,ਆਰਟ, ਸਟੈਚੂ ਜਾਂ ਸੀਨਰੀ ਉਪਰ ਲਿਖੇ ਹੋਏ ਲਫਜ਼ ਨੂੰ ਜਾਣ ਕਾਈ ਲਈ ਪੜ੍ਹਨਾਂ ਹੋਵੇ ਤਾਂ ਇਸ ਨੂੰ ਵੇਖਣ ਲਈ ਪੂਰੇ ਸਾਡੇ ਤਿੰਨ ਮਹੀਨੇ ਲਗਦੇ ਹਨ।
ਫਰਾਂਸ ਵਿੱਚ ਦੁਨੀਆ ਦੇ ਦੂਸਰੇ ਵੱਡੇ ਮਿਉਜ਼ਮ ਨੂੰ ਵੇਖਣ ਆਏ ਲੋਕਾਂ ਦਾ ਰੀਕਾਰਡ ਟੁੱਟਿਆ
This entry was posted in ਅੰਤਰਰਾਸ਼ਟਰੀ.